Subsidy Scheme: ਪੰਜਾਬ ਨੂੰ ਕਣਕ-ਝੋਨੇ ਦੇ ਗੇੜ 'ਚੋਂ ਕੱਢਣ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਫ਼ਸਲੀ ਵਿਭਿੰਨਤਾ' ਤਹਿਤ ਨਰਮੇ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਸ਼ਿਲਾਘਯੋਗ ਪਹਿਲ ਕੀਤੀ ਹੈ। ਦਰਅਸਲ, ਪੰਜਾਬ ਸਰਕਾਰ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਉਤਸ਼ਾਹਿਤ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਨਰਮੇ ਦੇ ਬੀਟੀ ਬੀਜਾਂ ਅਤੇ ਬੀਜਾਂ ਦੀ ਕੁੱਲ ਲਾਗਤ 'ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਨਰਮੇ ਦੇ ਬੀਟੀ ਬੀਜ 'ਤੇ ਸਬਸਿਡੀ ਲੈਣ ਲਈ ਪੋਰਟਲ 'ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ ਨੂੰ ਵਧਾ ਦਿੱਤਾ ਗਿਆ ਸੀ। ਜਿਹੜੇ ਕਿਸਾਨ ਵੀਰ ਨਰਮੇ ਦੇ ਬੀਟੀ ਬੀਜਾਂ 'ਤੇ 33 ਫੀਸਦੀ ਸਬਸਿਡੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਅੱਜ ਯਾਨੀ 31 ਮਈ 2023 ਤੱਕ ਹੇਠਾਂ ਦਿੱਤੇ ਪੋਰਟਲ ਲਿੰਕ 'ਤੇ ਕਲਿਕ ਕਰਕੇ ਅਪਲਾਈ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਬਸਿਡੀ ਤਹਿਤ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ, 10 ਬੀਟੀ ਬੀਜ ਦੇ ਪੈਕੇਟਾਂ 'ਤੇ ਸਬਸਿਡੀ ਦੇਣ ਦੀ ਯੋਜਨਾ ਹੈ। ਇਹ ਸਬਸਿਡੀ ਕੇਵਲ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ 'ਤੇ ਹੀ ਮਿਲੇਗੀ।
ਇਹ ਵੀ ਪੜ੍ਹੋ : PM Kisan Yojana ਦਾ ਲਾਭ ਲੈ ਰਹੇ ਪੰਜਾਬ ਦੇ ਕਿਸਾਨਾਂ ਲਈ Big News
ਇਸੇ ਲੜੀ 'ਚ ਕਾਰਜਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਲਵੀ ਚੌਧਰੀ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕਿੱਤੇ ਗਏ ਹਨ, ਜਿਸਦੇ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਆਧੁਨਿਕ ਖੇਤੀ ਕਰਨ ਦੇ ਨਾਲ-ਨਾਲ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਸਾਉਣੀ 2023 ਦੌਰਾਨ ਬੀ.ਟੀ.ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦੇ ਬੀ.ਟੀ. ਬੀਜ ਉਪਰ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਇਸ ਪੋਰਟਲ ਰਾਹੀਂ ਕਰੋ ਅਪਲਾਈ
ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨ https://agrisubsidy.agrimachinerypb.com/#/seed-registration ਪੋਰਟਲ ਤੇ ਅਪਲਾਈ ਕਰ ਸਕਦੇ ਹਨ। ਸਬਸਿਡੀ ਲਈ ਪੋਰਟਲ ਤੇ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਈ 2023 ਹੈ।
ਇਹ ਵੀ ਪੜ੍ਹੋ : Veterinary University ਦੀਆਂ ਵਿਤੀ ਮੰਗਾਂ ਦਾ ਕੀਤਾ ਜਾਵੇਗਾ ਹੱਲ: ਸੰਧਵਾਂ
ਸਮੱਸਿਆ ਆਉਣ 'ਤੇ ਇੱਥੇ ਕਰੋ ਸੰਪਰਕ
ਕਿਸੇ ਵੀ ਕਿਸਮ ਦੀ ਸਮੱਸਿਆ ਆਉਣ 'ਤੇ ਕਿਸਾਨ ਬਲਾਕ ਖੇਤੀਬਾੜੀ ਅਫਸਰ ਬਠਿੰਡਾ 98775-33844, ਸੰਗਤ 88720-10037, ਨਥਾਣਾ 98142-23074, ਮੌੜ 98143-54985, ਤਲਵੰਡੀ ਸਾਬੋ 98143-54985, ਰਾਮਪੁਰਾ 88720-10028, ਫੂਲ 981482-2665 'ਤੇ ਸੰਪਰਕ ਕਰ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਠਿੰਡਾ (District Public Relations Office, Bathinda)
Summary in English: May 31 is the last day for subsidy on Bt cotton seeds, apply on this portal