ਕਿਸਾਨ ਭਰਾਵਾਂ ਲਈ ਖੁਸ਼ਖਬਰੀ ਹੈ। ਦਰਅਸਲ, ਸਰਕਾਰ 1 ਅਕਤੂਬਰ ਤੋਂ ਸਾਉਣੀ ਦੀਆਂ ਫਸਲਾਂ (Khraif Crops) ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਖਰੀਦਣ ਲਈ ਕੁਝ ਨਿਯਮ ਜਾਰੀ ਕਰੇਗੀ। ਜਿਸ ਦੇ ਤਹਿਤ ਹੁਣ ਕਿਸਾਨ ਸੂਬੇ ਦੀਆਂ 100 ਤੋਂ ਵੱਧ ਮੰਡੀਆਂ 'ਚ ਆਪਣੀ ਫ਼ਸਲਾਂ ਨੂੰ ਆਸਾਨੀ ਨਾਲ ਵੇਚ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਸਬੰਧੀ ਸਮੀਖਿਆ ਮੀਟਿੰਗ (Review meeting) ਕੀਤੀ ਗਈ ਸੀ। ਜਿਸ `ਚ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਸੂਬੇ `ਚ ਫਸਲਾਂ ਦੀ ਸਮੇਂ ਸਿਰ ਖਰੀਦ, ਸਟੋਰੇਜ ਤੇ ਮੰਡੀਆਂ `ਚ ਬੋਰੀਆਂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਸਭ ਕੰਮਾਂ ਲਈ ਸਰਕਾਰ ਵੱਲੋ ਪੂਰਾ ਪੂਰਾ ਧਿਆਨ ਦਿੱਤਾ ਜਾਏਗਾ।
ਸਾਉਣੀ ਦੀਆਂ ਫ਼ਸਲ ਦੀ ਖਰੀਦ:
ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਸਾਉਣੀ ਦੀਆਂ ਫਸਲਾਂ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਦੇ ਇਸ ਨਿਯਮ ਦਾ ਲਾਭ ਕੇਵਲ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ ਆਪਣੇ ਆਪ ਨੂੰ 'ਮੇਰੀ ਫ਼ਸਲ ਮੇਰਾ ਬਯੋਰਾ' ਪੋਰਟਲ 'ਤੇ ਰਜਿਸਟਰ ਕੀਤਾ ਹੋਏਗਾ।
ਮੰਡੀਆਂ ਦਾ ਪ੍ਰਬੰਧ:
ਵੱਖ-ਵੱਖ ਸੂਬਿਆਂ `ਚ ਕਿਸਾਨਾਂ ਦੀ ਸਹੂਲਤ ਲਈ 100 ਤੋਂ ਵੱਧ ਮੰਡੀਆਂ ਨੂੰ ਤਿਆਰ ਕੀਤਾ ਗਿਆ ਹੈ। ਜਿਸ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
● ਮੂੰਗੀ ਦੀ ਫ਼ਸਲ ਖਰੀਦਣ ਲਈ 16 ਜ਼ਿਲ੍ਹਿਆਂ `ਚ 38 ਮੰਡੀਆਂ ਦੀ ਸੁਵਿਧਾ ਹੈ।
● ਤੁੜ ਦੀ ਫ਼ਸਲ ਖਰੀਦਣ ਲਈ 18 ਜ਼ਿਲ੍ਹਿਆਂ `ਚ 22 ਮੰਡੀਆਂ ਹਨ।
● ਉੜਦ ਦੀ ਫ਼ਸਲ ਖਰੀਦਣ ਲਈ 7 ਜ਼ਿਲ੍ਹਿਆਂ `ਚ 10 ਮੰਡੀਆਂ ਹਨ।
● ਮੂੰਗਫਲੀ ਦੀ ਫ਼ਸਲ ਖਰੀਦਣ ਲਈ 3 ਜ਼ਿਲ੍ਹਿਆਂ `ਚ 7 ਮੰਡੀਆਂ ਹਨ।
● ਤਿਲਾਂ ਦੀ ਫਸਲ ਖਰੀਦਣ ਲਈ 21 ਜ਼ਿਲ੍ਹਿਆਂ `ਚ 27 ਮੰਡੀਆਂ ਹਨ।
ਸਰਕਾਰ ਨੇ ਹਰ ਫ਼ਸਲ ਲਈ ਵੱਖੋ ਵੱਖ ਮਿਤੀ ਨਿਸ਼ਚਿਤ ਕੀਤੀ ਹੈ। ਜੋ ਕੁਝ ਇਸ ਤਰ੍ਹਾਂ ਹੈ:
● ਮੂੰਗੀ ਦੀ ਖਰੀਦ ਲਈ 1 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਹੈ।
● ਮੂੰਗਫਲੀ ਦੀ ਖਰੀਦ ਲਈ 1 ਨਵੰਬਰ ਤੋਂ 31 ਦਸੰਬਰ ਤੱਕ ਦਾ ਸਮਾਂ ਰੱਖਿਆ ਗਿਆ ਹੈ।
● ਅਰਹਰ, ਉੜਦ ਤੇ ਤਿਲ ਦੀ ਖਰੀਦ ਦਾ ਸਮਾਂ 1 ਤੋਂ 31 ਦਸੰਬਰ 2022 ਤੱਕ ਹੈ।
ਇਹ ਵੀ ਪੜ੍ਹੋ: ਸਬਜ਼ੀਆਂ ਦੇ ਭਾਅ ਬਣੇ ਆਮ ਜਨਤਾ ਲਈ ਮੁਸੀਬਤ
ਹੁਣ ਗੱਲ ਕਰਦੇ ਹਾਂ ਸਾਉਣੀ ਫਸਲਾਂ ਦੀਆਂ ਕੀਮਤਾਂ ਬਾਰੇ:
● ਤੁੜ ਦੀ ਫਸਲ (Tur Crop) 6600 ਰੁਪਏ ਪ੍ਰਤੀ ਕੁਇੰਟਲ
● ਮੂੰਗਫਲੀ ਦੀ ਫਸਲ (Groundnut Crop) 5850 ਰੁਪਏ ਪ੍ਰਤੀ ਕੁਇੰਟਲ
● ਮੂੰਗੀ ਦੀ ਫਸਲ (Moong Crop) 7755 ਰੁਪਏ ਪ੍ਰਤੀ ਕੁਇੰਟਲ
● ਉੜਦ ਦੀ ਫਸਲ (Urad crop) 6600 ਰੁਪਏ ਪ੍ਰਤੀ ਕੁਇੰਟਲ
● ਤਿਲ ਦੀ ਫਸਲ (Sesame Crop) 7830 ਰੁਪਏ ਪ੍ਰਤੀ ਕੁਇੰਟਲ
● ਝੋਨੇ ਦੀ ਫਸਲ (Paddy Crop) 2040 ਰੁਪਏ ਪ੍ਰਤੀ ਕੁਇੰਟਲ
●ਬਾਜਰੇ ਦੀ ਫਸਲ (Millet Crop) 2350 ਰੁਪਏ ਪ੍ਰਤੀ ਕੁਇੰਟਲ
●ਮੱਕੀ ਦੀ ਫਸਲ (Corn Crop) 1962 ਰੁਪਏ ਪ੍ਰਤੀ ਕੁਇੰਟਲ
●ਸੂਰਜਮੁਖੀ ਦੇ ਬੀਜ (Sunflower Seeds) 6400 ਰੁਪਏ ਪ੍ਰਤੀ ਕੁਇੰਟਲ
Summary in English: More than 100 mandis facility for farmers to sell kharif crops