Sanyukt Kisan Morcha: ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਰਹਿਨੁਮਾਈ ਹੇਠ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਵੱਲੋਂ ਮੋਟਰਸਾਈਕਲ ਰੋਸ ਮਾਰਚ ਕਰਕੇ ਜ਼ਿਲ੍ਹਾ ਹੈਡ ਕੁਆਰਟਰ ਅੱਗੇ ਕੇਂਦਰ, ਹਰਿਆਣਾ, ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਜਿਲਾ ਪ੍ਰਧਾਨ ਹਰਦੀਪ ਸਿੰਘ ਫੋਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਬਾਰੇ ਬਿਲਕੁੱਲ ਵੀ ਧਿਆਨ ਨਹੀਂ ਦੇ ਰਹੀ।
ਪੰਜ ਮਹੀਨੇ ਤੋਂ ਵੱਧ ਸਮਾਂ ਕਿਸਾਨਾਂ ਮਜ਼ਦੂਰਾਂ ਨੂੰ ਹਰਿਆਣਾ ਦੇ ਬਾਡਰਾਂ ਤੇ ਗਰਮੀ ਸਰਦੀ ਵਿੱਚ ਆਪਣੇ ਹੱਕ ਲੈਣ ਲਈ ਬੈਠਿਆਂ ਨੂੰ ਹੋ ਗਏ ਹਨ। ਦੋ ਦਰਜਨ ਤੋਂ ਵੱਧ ਸਾਡੇ ਆਗੂ ਸ਼ਹੀਦ ਹੋ ਗਏ ਹਨ। ਅਜੇ ਤੱਕ ਇੱਕ ਵੀ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਇਆ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਕੇਂਦਰ ਦਾ ਝੋਲੀ ਚੁੱਕ ਬਣ ਕੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਦਾ।
ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਜੋ ਬਜ਼ਟ ਪੇਸ਼ ਕੀਤਾ ਗਿਆ ਹੈ, ਇਸ ਵਿੱਚ ਵੀ ਕਿਸਾਨਾਂ ਅਤੇ ਖੇਤੀ ਖੇਤਰ ਵਾਸਤੇ ਕੁੱਝ ਵੀ ਨਹੀਂ ਹੈ। ਇਸ ਨੂੰ ਅਸੀਂ ਕਿਸਾਨ, ਖੇਤ ,ਮਜ਼ਦੂਰ ਵਿਰੋਧੀ, ਗਰੀਬਾਂ, ਛੋਟੇ ਦੁਕਨਦਾਰਾਂ ਲਈ ਘਾਤਕ ਅਤੇ ਕਾਰਪੋਰੇਟ ਪੱਖੀ ਜਾਣ ਕੇ ਇਸ ਬਜ਼ਟ ਦਾ ਵਿਰੋਧ ਕਰਦੇ ਹਾਂ ਤੇ ਇਸ ਨੂੰ ਰੱਦ ਕਰਦੇ ਹਾਂ। ਖੇਤੀਬਾੜੀ ਮੰਤਰਾਲੇ ਦੀ ਵੈਬਸਾਈਟ ਦੇ ਅੰਕੜੇ ਅਨੁਸਾਰ ਭਾਰਤ ਦੀ ਕੁੱਲ ਕਣਕ ਦੀ ਉਪਤ ਅਨੁਸਾਰ ਸਰਕਾਰ ਕੇਵਲ 18% ਹੀ ਕਣਕ ਖਰੀਦ ਰਹੀ ਹੈ। ਝੋਨਾ ਕੇਵਲ 50% ਦਾਲ ਬਾਹਰਲੇ ਦੇਸ਼ਾਂ ਵਿੱਚੋਂ ਸਰਕਾਰ ਮੰਗਵਾ ਰਹੀ ਹੈ। ਤੇ ਭਾਰਤ ਵਿੱਚੋਂ ਕੇਵਲ 0.43% ਹੀ ਖਰੀਦ ਰਹੀ ਹੈ। ਤੇਲ 0.13% ਬੀਜ ਜਿਵੇਂ ਜਵਾਰ ਮੱਕੀ ਆਦਿ 0.26% ਹੀ ਖਰੀਦ ਰਹੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੱਡਿਆ ਕਰਨਾ ਚਾਹੁੰਦੀ ਹੈ ਤੇ ਆਮ ਵਰਗ ਨੂੰ ਬੇਰੋਜ਼ਗਾਰੀ ਗਰੀਬੀ ਦੀ ਦਲਦਲ ਵਿੱਚ ਧੱਕਣਾ ਚਾਹੁੰਦੀ ਹੈ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਬਹਾਦਰੀ ਪੁਰਸਕਾਰ ਵਾਸਤੇ ਜਿਹੜੀਆਂ ਸਿਫ਼ਾਰਸ਼ਾਂ ਰਾਸ਼ਟਰਪਤੀ ਨੂੰ ਕੀਤੀਆਂ ਗਈਆਂ ਹਨ। ਇਹ ਉਨ੍ਹਾਂ ਪੁਲੀਸ ਅਧਿਕਾਰੀਆਂ ਲਈ ਹਨ ਜਿਹਨਾਂ ਨੇ ਸ਼ੰਭੂ ਅਤੇ ਖਿਨੋਰੀ ਦੇ ਬਾਡਰਾਂ ਤੇ ਬਿਨਾਂ ਕਿਸੇ ਕਸੂਰ ਦੇ ਕਿਸਾਨਾਂ ਮਜ਼ਦੂਰਾਂ ਉਪਰ ਅੰਨੇਵਾਹ ਗੋਲੀਆਂ ਚਲਾਈਆਂ , ਗੋਲੇ ਸੁੱਟੇ ਗਏ। ਇਹ ਜਨਰਲ ਡਾਇਰ ਦੀ ਭੂਮਿਕਾ ਲਈ ਬਹਾਦਰੀ ਮਾਡਲ ਦੇਣ ਦੇ ਬਰਾਬਰ ਹੈ। ਇਸ ਤੋਂ ਇੰਜ ਲਗਦਾ ਹੈ ਕਿ ਸਰਕਾਰ ਉਹਨਾਂ ਪੁਲੀਸ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ। ਜਿਹਨਾਂ ਨੇ ਸਾਂਤਮਈ ਕਿਸਾਨਾਂ ਉਪਰ ਅੰਨੇਵਾਹ ਤਸਦੱਦ ਕੀਤਾ।
ਕਿਸਾਨਾਂ ਨੇ ਅੱਗੇ ਕਿਹਾ ਕਿ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਮੋਰਚਾ ਜਿੱਤਣ ਤੱਕ ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵਾਂਗੇ। ਇਸੇ ਤਹਿਤ ਅੱਜ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰ ਦੇ ਜਿਲ੍ਹਾ ਹੈਡਕੁਆਰਟਰਾਂ ਅੱਗੇ ਸਰਕਾਰਾਂ ਦੇ ਪੁਤਲੇ ਫੂਕੇ ਅਤੇ ਮੋਟਰਸਾਈਕਲ ਮਾਰਚ ਕੱਢਿਆ। ਭਗਵੰਤ ਮਾਨ ਸਰਕਾਰ ਜੋ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਵਿੱਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਜਾ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਬਹੁਤ ਮਾਰੂ ਸਾਬਤ ਹੋਣਗੇ। ਅਸੀਂ ਇਸ ਕਾਰਪੋਰੇਟ ਪੱਖੀ ਨੀਤੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਪਿੰਡਾਂ ਵਿੱਚ ਕਿਸੇ ਹਾਲਤ ਵਿੱਚ ਵੀ ਇਹ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਵਿੱਚ ਪਰਾਲੀ ਨੂੰ ਊਰਜਾ ਵਿੱਚ ਬਦਲਣ ਦਾ ਕੰਮ ਕਰ ਰਹੀ ਹੈ ਜਰਮਨ ਕੰਪਨੀ VERBIO: ਜਰਮਨ ਰਾਜਦੂਤ ਡਾ. ਫਿਲਿਪ ਐਕਰਮੈਨ
ਭਾਰਤ ਦੇ ਕਈਆਂ ਸੂਬਿਆਂ ਵਿੱਚ ਇਨ੍ਹਾਂ ਚਿੱਪ ਵਾਲੇ ਮੀਟਰਾਂ ਦਾ ਰਿਜਲਟ ਆਉਣਾ ਸ਼ੁਰੂ ਹੋ ਗਿਆ ਹੈ ਜੋ ਕਿ ਬਹੁਤ ਮਾੜਾ ਹੈ ਤੇ ਚਿੱਪ ਵਾਲੇ ਮੀਟਰਾਂ ਦਾ ਕੇਵਲ ਪੰਜਾਬ ਵਿੱਚ ਨਹੀਂ ਬਾਕੀ ਸੂਬਿਆਂ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਵਿੱਚ ਇਸ ਕਾਰਪੋਰੇਟ ਪੱਖੀ ਚਿੱਪ ਵਾਲੇ ਮੀਟਰਾਂ ਨੂੰ ਨਹੀਂ ਲੱਗਣ ਦੇਵਾਂਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ, ਗੁਰਮੁਖ ਸਿੰਘ, ਹਰਜੀਤ ਕੌਰ, ਗੁਰਪ੍ਰੀਤ ਕੌਰ, ਸੁਖਦੇਵ ਕੌਰ, ਹਰਵਿੰਦਰ ਸਿੰਘ ਮੱਲ੍ਹੀ, ਹਰਚਰਨ ਸਿੰਘ, ਅਨੂਪ ਸਿੰਘ, ਸੁਖਜਿੰਦਰ ਸਿੰਘ, ਮਾਸਟਰ ਗੁਰਜੀਤ ਸਿੰਘ, ਝਿਲਮਿਲ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਨਾਨੋਵਾਲ, ਜਤਿੰਦਰ ਸਿੰਘ, ਕੁਲਜੀਤ ਸਿੰਘ, ਬਲਬੀਰ ਸਿੰਘ ਭੇਣੀਆ, ਬਾਬਾ ਸੁਖਦੇਵ ਸਿੰਘ ਨੱਤ, ਪਰਮਿੰਦਰ ਸਿੰਘ ਅਤੇ ਵੱਖ ਵੱਖ ਜੌਨਾ ਤੋਂ ਕਿਸਾਨਾਂ ਵੱਲੋਂ ਹਾਜਰੀ ਭਰੀ ਗਈ।
ਸਰੋਤ: ਗੁਰਪ੍ਰੀਤ ਨਾਨੋਵਾਲ, ਗੁਰਦਾਰਪੁਰ
Summary in English: Motorcycle protest march by Kisan Mazdoor Morcha and Sanyukt Kisan Morcha, farmers blew effigies of the government