ਦਿੱਲੀ ਦੇ ਸੰਸਦ ਭਵਨ `ਚ ਅੱਜ ਬਾਜਰੇ ਦਾ ਤਿਉਹਾਰ ਮਨਾਇਆ ਗਿਆ। 2023 ਬਾਜਰੇ ਸਾਲ ਦੇ ਤਹਿਤ ਅੱਜ ਦਿੱਲੀ ਦੇ ਸੰਸਦ ਭਵਨ ਵਿੱਚ ਆਯੋਜਿਤ 'ਐੱਮ ਪੀ ਭੋਜ' ਪ੍ਰੋਗਰਾਮ `ਚ ਰਾਜਸਥਾਨ ਦੀ ਪ੍ਰਮੁੱਖ ਫਸਲ 'ਬਾਜਰੇ' ਤੋਂ ਬਣੇ ਵੱਖ-ਵੱਖ ਪਕਵਾਨ ਪਰੋਸੇ ਗਏ। ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਜੀ ਨੇ ਬਾਜਰੇ ਦਾ ਕੇਕ ਕੱਟ ਕੇ ਕੀਤਾ।
ਇਸ ਮੌਕੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ, ਕੇਂਦਰੀ ਸੰਸਦੀ ਮਾਮਲਿਆਂ ਅਤੇ ਸੱਭਿਆਚਾਰ ਰਾਜ ਮੰਤਰੀ ਅਰਜੁਨਰਾਮ ਮੇਘਵਾਲ ਸਮੇਤ ਹੋਰ ਸੰਸਦ ਮੈਂਬਰ ਵੀ ਮੌਜੂਦ ਸਨ। ਕੈਲਾਸ਼ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕੇਂਦਰੀ ਕੈਬਨਿਟ ਦੇ ਮੈਂਬਰਾਂ ਤੇ ਸੰਸਦ ਮੈਂਬਰਾਂ ਨੂੰ ਵੀ ਬਾਜਰੇ ਤੋਂ ਬਣੇ ਵੱਖ-ਵੱਖ ਪਕਵਾਨਾਂ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਪ੍ਰੋਗਰਾਮ ਦੇ ਚਲਦਿਆਂ ਕੱਲ੍ਹ ਕੈਲਾਸ਼ ਚੌਧਰੀ ਨੇ ਬਾੜਮੇਰ, ਸੰਸਦੀ ਹਲਕੇ ਤੋਂ ਵਿਸ਼ੇਸ਼ ਟੀਮ ਵੱਲੋਂ ਬਾੜਮੇਰ ਦੇ ਤਿਉਹਾਰ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਖੁਦ ਜਾਇਜ਼ਾ ਲਿਆ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਵੀ ਮੌਜੂਦ ਸਨ। ਇਸ ਟੀਮ ਨੇ ਮੁੱਖ ਭੋਜਨ "ਬਾਜਰੇ" ਤੋਂ ਖਾਸ ਕਰਕੇ ਮਾਰਵਾੜ ਖੇਤਰ ਤੋਂ ਵੱਖ-ਵੱਖ ਪੌਸ਼ਟਿਕ ਤੇ ਸਵਾਦਿਸ਼ਟ ਭੋਜਨ ਪਦਾਰਥ ਵੀ ਤਿਆਰ ਕੀਤੇ।
ਇਹ ਵੀ ਪੜ੍ਹੋ: National Conference on Millets: ਬਾਜਰੇ 'ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ! ਭਾਰਤ ਲਈ ਬਣੇਗਾ ਭਵਿੱਖ ਦਾ ਸੁਪਰ ਫੂਡ!
ਮੰਤਰੀ ਕੈਲਾਸ਼ ਚੌਧਰੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਮਾਰਚ 2021 `ਚ ਭਾਰਤ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ, ਜਿਸ ਤਹਿਤ 2023 ਨੂੰ 'ਅੰਤਰਰਾਸ਼ਟਰੀ ਮਿਲਟ ਈਅਰ' ਐਲਾਨਿਆ ਗਿਆ ਹੈ। ਪ੍ਰਸਤਾਵ ਨੂੰ 70 ਤੋਂ ਵੱਧ ਦੇਸ਼ਾਂ ਨੇ ਸਮਰਥਨ ਦਿੱਤਾ ਸੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਜਰੇ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸਾਡੇ ਸਾਰਿਆਂ ਦੀ ਸ਼ਮੂਲੀਅਤ ਨਾਲ ਸੰਭਵ ਹੋਇਆ ਹੈ।
ਕੈਲਾਸ਼ ਚੌਧਰੀ ਨੇ ਇਹ ਵੀ ਕਿਹਾ ਕਿ ਮੈਂ ਨਵੀਂ ਦਿੱਲੀ ਦੇ ਸੰਸਦ ਭਵਨ ਵਿੱਚ ਆਪਣੇ ਸੂਬੇ ਦੀ ਇਹ ਝਲਕ ਦੇਖ ਕੇ ਬਹੁਤ ਰੋਮਾਂਚਿਤ ਅਤੇ ਭਾਵੁਕ ਹਾਂ। ਬਚਪਨ ਤੋਂ ਹੀ ਬਾਜਰੇ ਦੀ ਰੋਟੀ ਜਿਸ ਨੂੰ ਅਸੀਂ ਆਪਣੀ ਰੋਜ਼ਾਨਾ ਖੁਰਾਕ ਵਜੋਂ ਲੈਂਦੇ ਆ ਰਹੇ ਹਾਂ, ਉਹ ਆਪਣੇ ਪੋਸ਼ਣ ਤੇ ਸੁਆਦ ਨਾਲ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਲਈ ਤਿਆਰ ਹੋ ਰਹੀ ਹੈ।
Summary in English: 'MP Bhoj' was organized in Parliament House of Delhi, dishes made from 'millets' were served