1. Home
  2. ਖਬਰਾਂ

Nano Urea ਅਤੇ Nano DAP Fertilizers ਨਾਲ ਕਰੋ ਖੇਤੀ ਖਰਚੇ ਘੱਟ: ਸੁਧੀਰ ਕਟਿਆਰ

IFFCO ਵੱਲੋਂ ਸਰਹਿੰਦ ਵਿਖੇ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖਾਦਾਂ ਦੀ ਵਰਤੋਂ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।

Gurpreet Kaur Virk
Gurpreet Kaur Virk
ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖੇਤੀ ਖਰਚੇ ਘਟਾਉਣ ਲਈ ਵਧੀਆ

ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖੇਤੀ ਖਰਚੇ ਘਟਾਉਣ ਲਈ ਵਧੀਆ

Fertilizers: ਇਫਕੋ ਵੱਲੋਂ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵਿਖੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੂੰ ਨੈਨੋ ਯੂਰੀਆ (Nano Urea) ਅਤੇ ਨੈਨੋ ਡੀਏਪੀ (Nano DAP) ਖਾਦਾਂ ਦੀ ਵਰਤੋਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਇਫਕੋ (IFFCO) ਦੇ ਡੀ.ਜੀ.ਐਮ. ਡਾ. ਸੁਧੀਰ ਕਟਿਆਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ 'ਤੇ ਬੋਲਦਿਆਂ ਡਾ. ਕਟਿਆਰ ਨੇ ਕਿਹਾ ਕਿ ਇਫਕੋ ਨੈਨੋ ਯੂਰੀਆ ਨੈਨੋ ਤਕਨੀਕ 'ਤੇ ਆਧਾਰਿਤ ਸਵਦੇਸ਼ੀ ਨੈਨੋ ਖਾਦ ਹੈ, ਜਿਸ ਨੂੰ ਇਫਕੋ ਵੱਲੋਂ ਦੁਨੀਆ 'ਚ ਪਹਿਲੀ ਵਾਰ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਤਪਾਦ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਫ਼ਸਲ ਦੀ ਨਾਜ਼ੁਕ ਅਵਸਥਾ 'ਤੇ ਪੱਤਿਆਂ 'ਤੇ ਨੈਨੋ-ਯੂਰੀਆ ਦਾ ਛਿੜਕਾਅ ਕਰਕੇ ਨਾਈਟ੍ਰੋਜਨ ਦੀ ਸਫਲਤਾਪੂਰਵਕ ਪੂਰਤੀ ਕੀਤੀ ਜਾਂਦੀ ਹੈ, ਜਿਸ ਨਾਲ ਉਤਪਾਦਨ ਵਧਦਾ ਹੈ ਅਤੇ ਵਾਤਾਵਰਨ ਦੀ ਵੀ ਸੁਰੱਖਿਆ ਹੁੰਦੀ ਹੈ।

ਇਹ ਵੀ ਪੜ੍ਹੋ: ਚੂਹਿਆਂ ਦੀ ਰੋਕਥਾਮ ਬਾਰੇ ਵਿਚਾਰਾਂ ਅਤੇ ਤਕਨੀਕੀ ਜਾਣਕਾਰੀ ਸਾਂਝੀ

ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖੇਤੀ ਖਰਚੇ ਘਟਾਉਣ ਲਈ ਵਧੀਆ

ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖੇਤੀ ਖਰਚੇ ਘਟਾਉਣ ਲਈ ਵਧੀਆ

ਉਨ੍ਹਾਂ ਅੱਗੇ ਕਿਹਾ ਕਿ ਨੈਨੋ ਯੂਰੀਆ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਹੈ ਅਤੇ ਇਸ ਨਾਲ ਫ਼ਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਬਰਸਾਤੀ ਫ਼ਸਲਾਂ ਵਿੱਚ ਵੀ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ ਅਤੇ ਇਸ ਨਾਲ ਕਿਸਾਨਾਂ ਲਈ ਖੇਤੀ ਲਾਗਤ ਵੀ ਘੱਟ ਹੁੰਦੀ ਹੈ।

ਡਾ. ਕਟਿਆਰ ਨੇ ਅੱਗੇ ਦੱਸਿਆ ਕਿ ਇਫਕੋ ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਹੈ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਫਕੋ ਵੱਲੋਂ ਤਿਆਰ ਕੀਤੀ ਵਿਸ਼ਵ ਦੀ ਪਹਿਲੀ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਖਾਦ ਦੀ ਵਰਤੋਂ ਨਾਲ ਕਿਸਾਨ ਦਾਣੇਦਾਰ ਯੂਰੀਆ, ਡੀਏਪੀ ਦੀ ਖਪਤ ਅੱਧੀ ਕਰਕੇ ਵੱਧ ਉਤਪਾਦਨ ਲਈ ਨੈਨੋ ਖਾਦਾਂ ਦੀ ਵਰਤੋਂ ਕਰ ਸਕਦੇ ਹਨ ਅਤੇ ਇਸ ਨੈਨੋ ਖਾਦ ਦੀ ਵਰਤੋਂ ਨਾਲ ਰਸਾਇਣਕ ਖਾਦਾਂ ਦੇ ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਅਤੇ ਪਿੰਡ ਵਾਸੀਆਂ ਲਈ ਚੰਗੀ ਖ਼ਬਰ, ਇੱਥੋਂ ਬਦਲਵਾਓ 2000 Rupee ਦੇ ਨੋਟ

ਇਸ ਮੌਕੇ ਇਫਕੋ ਦੇ ਰੀਜਨਲ ਮੈਨੇਜਰ ਸ੍ਰੀ ਸੰਦੀਪ ਵਿਰਕ ਨੇ ਖੇਤੀ ਦਵਾਈਆਂ ਦੀ ਵਰਤੋਂ ਲੋੜ ਅਨੁਸਾਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਇਫਕੋ ਤੋਂ ਝੋਨੇ ਲਈ ਸਾਰੀਆਂ ਦਵਾਈਆਂ ਕਿਸੇ ਵੀ ਖੇਤੀਬਾੜੀ ਸਭਾ ਤੋਂ ਬਹੁਤ ਹੀ ਵਾਜਬ ਦਰਾਂ 'ਤੇ ਖਰੀਦ ਸਕਦੇ ਹਨ। ਨੈਨੋ ਖਾਦ ਦੀ ਵਰਤੋਂ 'ਤੇ ਜ਼ੋਰ ਦਿੰਦਿਆਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਨਿਕਾ ਸੈਣੀ ਨੇ ਕਿਹਾ ਕਿ ਖੇਤੀ ਵਿੱਚ ਰਸਾਇਣਕ ਯੂਰੀਆ ਅਤੇ ਡੀ.ਏ.ਪੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।

ਡਾ. ਜਸਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਨੈਨੋ ਖਾਦਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਖਾਦ ਚੁੱਕਣ ਵੇਲੇ ਕਿਸਾਨ ਵੀਰ ਮਿਲ ਵੰਡ ਕੇ ਖਾਦ ਲੈਣ ਅਤੇ ਪੋਸ ਮਸ਼ੀਨ ਵਿਚੋਂ ਸਮੇਂ ਸਿਰ ਖਾਦ ਦੀ ਵਿਕਰੀ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਤਰਲ ਕਨਸੋਰਸ਼ਿਆ ਵਰਤਣ ਲਈ ਵੀ ਕਿਹਾ।

ਇਸ ਮੌਕੇ ਇਫਕੋ ਦੇ ਫੀਲਡ ਅਫਸਰ ਸ੍ਰੀ ਹਿਮਾਂਸ਼ੂ ਜੈਨ, ਪੰਜਾਬ ਨੈਸ਼ਨਲ ਬੈਂਕ ਦੇ ਕਿਸਾਨ ਸਿਖਲਾਈ ਕੇਂਦਰ ਤੋਂ ਸ੍ਰੀਮਤੀ ਸਤਬੀਰ ਕੌਰ ਨੇ ਪੀਐਨਬੀ ਬੈਂਕ (PNB Bank) ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਮੁਫਤ ਕੋਰਸਾਂ ਬਾਰੇ ਦੱਸਿਆ। ਇਫਕੋ ਦੇ ਪਟਿਆਲਾ ਤੋਂ ਸ਼੍ਰੀ ਅਰਵਿੰਦ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗੁਰਮੀਤ ਸਿੰਘ ਸੰਗਤਪੁਰਾ, ਰਾਜਿੰਦਰ ਸਿੰਘ ਧੰਤੋਂਦਾ, ਬਹਾਦਰ ਸਿੰਘ ਜੱਲਾ, ਗੁਰਪ੍ਰੀਤ ਸਿੰਘ ਤਲਾਨੀਆ, ਤਰਣਵੀਰ ਸਿੰਘ ਚਨਾਰਥਲ, ਲਖਵੀਰ ਸਿੰਘ ਬਦੋਸ਼ੀ, ਹਰਜਿੰਦਰ ਕੁਮਾਰ ਮੂਲੇਪੁਰ, ਨਰਿੰਦਰ ਸਿੰਘ ਦਮਹੇੜੀ ਤੋਂ ਇਲਾਵਾ ਸਮੂਹ ਸਰਹਿੰਦ ਸਰਕਲ ਦੇ ਸਕੱਤਰ ਹਾਜ਼ਰ ਸਨ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਤਹਿਗੜ੍ਹ ਸਾਹਿਬ (District Public Relations Office Fatehgarh Sahib)

Summary in English: Nano Urea and Nano DAP Fertilizers Reduce Farming Costs: Sudhir Katyar

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News