1. Home
  2. ਖਬਰਾਂ

IDF Dairy Innovation Awards 'ਚ ਐਨ.ਡੀ.ਡੀ.ਬੀ ਸਭ ਤੋਂ ਅੱਗੇ, ਵੱਖ-ਵੱਖ ਸ਼੍ਰੇਣੀਆਂ 'ਚ ਜਿੱਤੇ ਪੁਰਸਕਾਰ

ਸਰਕਾਰ ਵੱਲੋਂ ਡੇਅਰੀ ਖੇਤਰ `ਚ ਦੁੱਧ ਦੇ ਉਤਪਾਦਨ ਨੂੰ ਵਧਾਉਣ ਲਈ ਇੱਕ ਸੰਮੇਲਨ ਆਯੋਜਿਤ ਕੀਤਾ ਗਿਆ।

 Simranjeet Kaur
Simranjeet Kaur
National Dairy Development Board

National Dairy Development Board

13 ਸਤੰਬਰ 2022 ਨੂੰ ਗ੍ਰੇਟਰ ਨੋਇਡਾ (Greater Noida) `ਚ ਰਾਸ਼ਟਰੀ ਡੇਅਰੀ ਵਿਕਾਸ ਬੋਰਡ (National Dairy Development Board) ਨੂੰ ਦੁਨੀਆ ਦੀ ਸਭ ਤੋਂ ਨਵੀਨਤਾਕਾਰੀ ਸੰਸਥਾ ਚੁਣਿਆ ਗਿਆ ਹੈ। ਦਿੱਲੀ-ਐਨਸੀਆਰ ਦੇ ਐਕਸਪੋ ਸੈਂਟਰ ਗ੍ਰੇਟਰ ਨੋਇਡਾ ਵਿੱਚ ਆਯੋਜਿਤ IDF ਵਿਸ਼ਵ ਡੇਅਰੀ ਸੰਮੇਲਨ ਕੀਤਾ ਗਿਆ। ਜਿਸ `ਚ NDDB ਨੂੰ IDF ਡੇਅਰੀ ਇਨੋਵੇਸ਼ਨ ਅਵਾਰਡਾਂ ਵਿੱਚ ਸਭ ਤੋਂ ਅੱਗੇ ਮੰਨਿਆ ਗਿਆ। ਇਸ ਸਮਾਰੋਹ `ਚ ਭਾਰਤ ਨੇ 6 ਟਰਾਫੀਆਂ ਪ੍ਰਾਪਤ ਕੀਤੀਆਂ ਹਨ।

ਇਹ ਸੰਸਥਾ ਆਪਣੇ ਵੱਧ ਦੁੱਧ ਉਤਪਾਦਨ ਲਈ ਦੇਸ਼ `ਚ ਬਹੁਤ ਮਸ਼ਹੂਰ ਹੈ। ਇਸ ਸੰਸਥਾ ਨੇ ਤਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਾਪਤ ਕੀਤੇ ਹਨ। ਜਿਸ `ਚ ਖੋਜ ਅਤੇ ਵਿਕਾਸ ਵਿੱਚ ਇਨੋਵੇਸ਼ਨ- ਕਲੈਕਸ਼ਨ ਅਤੇ ਪ੍ਰੋਸੈਸਿੰਗ (Innovation in research and development- collection and processing), ਖੋਜ ਅਤੇ ਵਿਕਾਸ ਵਿੱਚ ਇਨੋਵੇਸ਼ਨ-ਫਾਰਮਿੰਗ ਅਤੇ ਇਨੋਵੇਸ਼ਨ (Innovation-Forming and Innovation in Research and Development) ਅਤੇ ਟਿਕਾਊ ਖੇਤੀ ਅਭਿਆਸਾਂ ਵਿੱਚ- ਵਾਤਾਵਰਨ ( Sustainable Agricultural Practices - Environment) ਸ਼ਾਮਿਲ ਹਨ।

ਡੇਅਰੀ ਸੰਗਠਨ ਨੇ ਵੱਖ ਵੱਖ ਦੇਸ਼ਾ `ਚੋ ਪੁਰਸਕਾਰ ਪ੍ਰਾਪਤ ਕੀਤੇ ਹਨ। ਜਿਵੇਂ ਕਿ   

● Dairix (ਟਿਕਾਊ ਖੇਤੀ ਅਭਿਆਸਾਂ ਵਿੱਚ ਨਵੀਨਤਾ - ਜਾਨਵਰਾਂ ਦੀ ਦੇਖਭਾਲ)

● MooFarm (ਟਿਕਾਊ ਖੇਤੀ ਅਭਿਆਸਾਂ ਵਿੱਚ ਨਵੀਨਤਾ - ਸਮਾਜਿਕ ਆਰਥਿਕ)

● Brazil SPA (ਸਸਟੇਨੇਬਲ ਪ੍ਰੋਸੈਸਿੰਗ)

● Dairix (ਖੋਜ ਅਤੇ ਵਿਕਾਸ ਵਿੱਚ ਨਵੀਨਤਾ-ਖੇਤੀ) 

● Yili Group (ਖੋਜ ਅਤੇ ਵਿਕਾਸ ਵਿੱਚ ਨਵੀਨਤਾ - ਖੋਜ ਅਤੇ ਵਿਕਾਸ ਵਿੱਚ ਨਵੇਂ ਉਤਪਾਦ ਵਿਕਾਸ ਅਤੇ ਨਵੀਨਤਾ - ਫੂਡ ਸੇਫਟੀ)

● Vipak UK (ਟਿਕਾਊ ਪੈਕੇਜਿੰਗ ਵਿੱਚ ਨਵੀਨਤਾ) 

● KMF (ਸਕੂਲ ਦੁੱਧ ਪ੍ਰੋਗਰਾਮਾਂ ਵਿੱਚ ਨਵੀਨਤਾ)

ਇਹ ਕਾਨਫਰੰਸ (Conference) 1974 ਵਿੱਚ ਹੋਈ ਸੀ। ਹੁਣ ਇਹ 48 ਸਾਲ ਬਾਅਦ ਕਰਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਵਿਸ਼ਵ ਡੇਅਰੀ ਸੰਮੇਲਨ-2022 (World Dairy Summit 2022) ਦਾ ਉਦਘਾਟਨ ਕੀਤਾ ਗਿਆ।  ਇਸ ਸੰਮੇਲਨ ਵਿੱਚ 50 ਦੇਸ਼ਾਂ ਦੇ ਡੈਲੀਗੇਟਾਂ (Delegates), 800 ਕਿਸਾਨਾਂ ਸਮੇਤ 1500 ਦੇ ਕਰੀਬ ਡੈਲੀਗੇਟਾਂ (Delegates) ਸ਼ਾਮਿਲ ਸਨ।ਜਿਨ੍ਹਾਂ `ਚੋ ਪੁਰਸ਼ੋਤਮ ਰੁਪਾਲਾ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿ ਇਸ ਖ਼ਾਸ ਮੌਕੇ `ਤੇ ਹਾਜ਼ਰ ਸਨ।

ਡੇਅਰੀ ਖੇਤਰ ਦੀਆਂ ਵਿਸ਼ਤਾਵਾਂ:

● ਪ੍ਰਧਾਨ ਮੰਤਰੀ ਨੇ ਡੇਅਰੀ ਖੇਤਰ ਬਾਰੇ ਦਸਦੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ ਇਸ ਡੇਅਰੀ ਖੇਤਰ ਦੀ ਤਾਕਤ ਹਨ।  

● ਭਾਰਤ ਵਿੱਚ 80 ਮਿਲੀਅਨ ਤੋਂ ਵੱਧ ਡੇਅਰੀ ਕਿਸਾਨ ਛੋਟੇ ਅਤੇ ਸੀਮਾਂਤ ਹਨ ਜਿਨ੍ਹਾਂ ਲਈ  IDF WDS 22 ਦੀ ਬਹੁਤ ਮਹੱਤਤਾ ਹੈ।

● ਭਾਰਤ `ਚ 210 ਮਿਲੀਅਨ ਟਨ ਤੋਂ ਵੱਧ ਸਾਲਾਨਾ ਦੁੱਧ ਉਤਪਾਦਨ ਹੋ ਰਿਹਾ ਹੈ। 

ਕਾਨਫਰੰਸ ਵਿੱਚ "ਪੋਸ਼ਣ ਅਤੇ ਜੀਵਿਕਾ ਲਈ ਡੇਅਰੀ" ਵਿਸ਼ੇ 'ਤੇ 24 ਸੈਸ਼ਨ ਹੋਣਗੇ, ਜਿਸ ਵਿੱਚ ਡੇਅਰੀ ਉਦਯੋਗ ਨਾਲ ਸਬੰਧਤ ਸਾਰੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸਮਾਗਮ ਦੇ ਮੁੱਖ ਸਪਾਂਸਰ "ਅਮੂਲ (ਗੁਜਰਾਤ ਕੋਆਪਰੇਟਿਵ ਮਿਲਕ ਮਾਰਕਟਿੰਗ ਫੈਡਰੇਸ਼ਨ)" ਅਤੇ "ਨੰਦਨੀ (ਕਰਨਾਟਕ ਮਿਲਕ ਫੈਡਰੇਸ਼ਨ)" ਹਨ। ਇਹ ਸਮਾਗਮ NDDB ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਮਦਰ ਡੇਅਰੀ, ਦਿੱਲੀ (MDFVPL) ਦੁਆਰਾ ਵੀ ਪ੍ਰਾਯੋਜਿਤ ਕੀਤਾ ਗਿਆ ਹੈ। ਹੋਰ ਸਪਾਂਸਰਾਂ ਵਿੱਚ ਡੇਅਰੀ ਸਹਿਕਾਰੀ, ਦੁੱਧ ਉਤਪਾਦਕ ਕੰਪਨੀਆਂ, ਨਿੱਜੀ ਡੇਅਰੀਆਂ, ਡੇਅਰੀ ਉਪਕਰਣ ਨਿਰਮਾਣ ਆਦਿ ਸ਼ਾਮਲ ਹਨ। ਵਿਸ਼ਵ ਡੇਅਰੀ ਸੰਮੇਲਨ ਡੇਅਰੀ ਕਿਸਾਨਾਂ, ਨੇਤਾਵਾਂ, ਮਾਹਰਾਂ, ਵਿਗਿਆਨੀਆਂ, ਪੇਸ਼ੇਵਰਾਂ, ਪੱਤਰਕਾਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸਿੱਖਣ, ਜੁੜਨ ਅਤੇ ਪ੍ਰੇਰਿਤ ਹੋਣ ਦਾ ਮੌਕਾ ਪ੍ਰਦਾਨ ਕਰੇਗਾ। ਕਾਨਫਰੰਸ ਦੇ ਜ਼ਰੀਏ ਭਾਰਤ ਦੀ ਸਫਲਤਾ ਦੀ ਕਹਾਣੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ 1 ਅਕਤੂਬਰ ਤੋਂ ਸ਼ੁਰੂ

IDF ਵਿਸ਼ਵ ਡੇਅਰੀ ਸੰਮੇਲਨ: ਇਹ ਕਾਨਫਰੰਸ ਵਿਸ਼ਵ ਪੱਧਰੀ ਡੇਅਰੀ ਖੇਤਰ ਦੀ ਸਾਲਾਨਾ ਮੀਟਿੰਗ ਹੈ, ਜਿਸ ਵਿੱਚ ਦੁਨੀਆ ਭਰ ਦੇ ਪ੍ਰਤੀਭਾਗੀ ਹਿੱਸਾ ਲੈਣਗੇ। ਇਨ੍ਹਾਂ ਭਾਗੀਦਾਰਾਂ ਵਿੱਚ ਸੀਈਓ (CEO) ਤੋਂ ਲੈ ਕੇ ਡੇਅਰੀ ਪ੍ਰੋਸੈਸਿੰਗ ਕੰਪਨੀਆਂ ਦੇ ਕਰਮਚਾਰੀਆਂ, ਡੇਅਰੀ ਕਿਸਾਨਾਂ, ਡੇਅਰੀ ਉਦਯੋਗ ਦੇ ਸਪਲਾਇਰ, ਸਿੱਖਿਆ ਸ਼ਾਸਤਰੀ ਅਤੇ ਸਰਕਾਰੀ ਨੁਮਾਇੰਦੇ ਸ਼ਾਮਲ ਹੋਣਗੇ। ਇਸ ਸਮੇਲਨ ਲਈ ਸੰਯੁਕਤ ਰਾਜ, ਫਰਾਂਸ, ਜਰਮਨੀ, ਕੈਨੇਡਾ, ਨਿਊਜ਼ੀਲੈਂਡ ਅਤੇ ਬੈਲਜੀਅਮ ਤੋਂ ਸਰੀਰਕ ਭਾਗੀਦਾਰੀ ਲਈ ਵੱਡੀ ਗਿਣਤੀ ਵਿੱਚ ਰਜਿਸਟਰੇਸ਼ਨ ਕਰਾਈ ਗਈ ਸੀ।

IDF ਵਿਸ਼ਵ ਡੇਅਰੀ ਸੰਮੇਲਨ ਦੀਆਂ ਮੁੱਖ ਗੱਲਾਂ:

● WDS ਭਾਰਤੀ ਉਦਯੋਗ ਨੂੰ ਵਿਸ਼ਵ ਪੱਧਰ `ਤੇ ਵਧਾਉਣ ਵਾਲਾ ਸਭ ਤੋਂ ਵਧੀਆ ਪਲੇਟਫਾਰਮ ਹੈ। ਜੋ ਭਾਰਤ ਦੀ ਦੁੱਧ ਉਤਪਾਦਨ ਪ੍ਰਣਾਲੀ ਨੂੰ ਆਕਰਸ਼ਿਤ ਕਰਨ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 

● ਭਾਰਤ 6 ਪ੍ਰਤੀਸ਼ਤ ਦੀ ਵਿਕਾਸ ਦਰ ਨਾਲ ਵਿਸ਼ਵ ਵਿੱਚ ਡੇਅਰੀ ਖੇਤਰ ਦੀ ਪ੍ਰਤੀਨਿਧਤਾ ਕਰ ਰਿਹਾ ਹੈ, ਜੋ ਵਿਸ਼ਵ ਪੱਧਰੀ ਵਿਕਾਸ ਦਰ ਨਾਲੋਂ ਤਿੰਨ ਗੁਣਾ ਵੱਧ ਹੈ।

● ਸਾਡੇ ਦੇਸ਼ `ਚ ਦੁੱਧ ਦਾ ਉਤਪਾਦਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਜਿਸਦੀ ਕੀਮਤ 9.32 ਲੱਖ ਕਰੋੜ ਰੁਪਏ ਹੈ ਅਤੇ ਵਿਸ਼ਵ ਪੱਧਰੀ ਹਿੱਸੇਦਾਰੀ ਦਾ 23 ਪ੍ਰਤੀਸ਼ਤ ਬਣਦਾ ਹੈ।

● ਭਾਰਤ ਵਿੱਚ ਦੁੱਧ ਉਤਪਾਦਨ ਦੀਆਂ ਗਤੀਵਿਧੀਆਂ ਮੁੱਖ ਤੌਰ 'ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੁਆਰਾ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਕੋਲ ਔਸਤ 2-3 ਪਸ਼ੂ ਹਨ।

● ਭਾਰਤ ਵਿੱਚ ਪਸ਼ੂਆਂ ਅਤੇ ਮੱਝਾਂ ਦੀਆਂ ਕਿਸਮਾਂ ਦਾ ਇੱਕ ਵਿਸ਼ਾਲ ਸਵਦੇਸ਼ੀ ਜੈਨੇਟਿਕ ਪੂਲ (Indigenous genetic pool) ਹੈ, ਜਿਸ ਵਿੱਚ 193 ਮਿਲੀਅਨ ਪਸ਼ੂ ਅਤੇ ਲਗਭਗ 110 ਮਿਲੀਅਨ ਮੱਝਾਂ ਸ਼ਾਮਲ ਹਨ।

Summary in English: NDDB leads in IDF Dairy Innovation Awards, won awards in different categories

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News