1. Home
  2. ਖਬਰਾਂ

Punjab Agricultural University ਵੱਲੋਂ ਕਿਸਾਨਾਂ ਲਈ New Project

ਕਿਸਾਨ ਵਰਗ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਇਸ ਜ਼ਿਲ੍ਹੇ ਵਿੱਚ ਨਵੇਂ ਪ੍ਰੋਜੈਕਟ ਦੀ ਸ਼ੁਰੁਆਤ ਕੀਤੀ ਗਈ।

Gurpreet Kaur Virk
Gurpreet Kaur Virk
ਕਿਸਾਨਾਂ ਦੇ ਸਹਿਯੋਗ ਲਈ ਨਵੇਂ ਪ੍ਰੋਜੈਕਟ ਦੀ ਸ਼ੁੁਰੂਆਤ

ਕਿਸਾਨਾਂ ਦੇ ਸਹਿਯੋਗ ਲਈ ਨਵੇਂ ਪ੍ਰੋਜੈਕਟ ਦੀ ਸ਼ੁੁਰੂਆਤ

ਪੀ.ਏ.ਯੂ. ਵੱਲੋਂ ਕਿਸਾਨੀ ਭਾਈਚਾਰੇ ਦੀ ਬਿਹਤਰੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਧੂਰੀ ਜ਼ਿਲ੍ਹਾ ਸੰਗਰੂਰ ਵਿੱਚ ਕਿਸਾਨ ਪ੍ਰੋਜੈਕਟ ਦੀ ਸ਼ੁਰੂਆਤ ਹੋਈ। ਇਹ ਪ੍ਰੋਜੈਕਟ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਜਾਰੀ ਰਹੇਗਾ ਅਤੇ ਇਸਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਹੋਣਗੇ।

ਡਾ. ਕੁਲਦੀਪ ਸਿੰਘ ਨੇ ਪ੍ਰੋਜੈਕਟ ਦੇ ਉਦੇਸ਼ ਦੀ ਪੂਰਤੀ ਲਈ ਧੂਰੀ (ਸੰਗਰੂਰ) ਦੇ ਨਵੇਂ ਗੋਦ ਲਏ ਪਿੰਡਾਂ ਭੋਜੋਵਾਲੀ ਅਤੇ ਭੱਦਲਵੱਢ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪ੍ਰੋਜੈਕਟ ਦੇ ਉਦੇਸਾਂ ਤੋਂ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਇਸਦਾ ਉਦੇਸ਼ ਵਿਕਸਿਤ ਖੇਤੀ ਤਰੀਕਿਆਂ ਨੂੰ ਪ੍ਰਸਾਰਿਤ ਕਰਨਾ, ਤਕਨੀਕੀ ਜਾਣਕਾਰੀ ਮੁਹੱਈਆ ਕਰਨਾ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਲਈ ਸਥਿਰ ਢੰਗਾਂ ਨੂੰ ਲਾਗੂ ਕਰਨਾ ਹੈ।

ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਲਗਾਤਾਰ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਕੁਦਰਤੀ ਸਰੋਤਾਂ ਦੀ ਸੰਭਾਲ, ਫਸਲੀ ਵਿਭਿੰਨਤਾ, ਸਹਾਇਕ ਕਿੱਤੇ, ਸਬਜ਼ੀਆਂ ਦੀ ਕਾਸਤ ਅਤੇ ਪਸ਼ੂ ਪਾਲਣ ਵਿੱਚ ਨਵੇਂ ਅਤੇ ਵਿਕਸਿਤ ਤਰੀਕਿਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

ਯੂਨੀਵਰਸਿਟੀ ਦੀ ਅਗਵਾਈ ਵਿੱਚ ਕਿਸਾਨ ਆਪਣੇ ਖੇਤ ਵਿੱਚ ਖਿੱਤਾ ਅਧਾਰਿਤ ਅਤੇ ਵਿਕਸਿਤ ਤਕਨੀਕਾਂ ਅਪਣਾ ਕੇ ਵੱਧ ਮੁਨਾਫ਼ਾ ਕਮਾ ਸਕਣਗੇ। ਭੋਜਨ ਪ੍ਰੋਸੈਸਿੰਗ ਦੇ ਮਾਹਿਰ ਡਾ. ਗੁਰਵੀਰ ਕੌਰ ਨੇ ਇਸ ਮੌਕੇ ਬੋਲਦਿਆਂ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਖੇਤੀ ਪ੍ਰੋਸੈਸਿੰਗ ਤਰੀਕੇ ਦੱਸੇ। ਉਹਨਾਂ ਕਿਹਾ ਕਿ ਫ਼ਸਲ ਦੀ ਵਢਾਈ ਤੋਂ ਬਾਅਦ ਕੁਝ ਤਕਨੀਕਾਂ ਅਪਣਾ ਕੇ ਮੁੱਲ ਵਾਧਾ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: PAU ਨੇ ਸਤੰਬਰ ਕਿਸਾਨ ਮੇਲਿਆਂ ਦੀਆਂ ਤਰੀਕਾਂ ਐਲਾਨੀਆਂ

ਪੀ.ਏ.ਯੂ. ਵੱਲੋਂ ਸਨਮਾਨਿਤ ਕੀਤੇ ਜਾ ਚੁੱਕੇ ਗੋਦ ਲਏ ਪਿੰਡ ਭੱਦਲਵੱਢ ਦੇ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਸਾਥੀ ਕਿਸਾਨਾਂ ਨੂੰ ਪੀ.ਏ.ਯੂ. ਦੇ ਮਾਹਿਰਾਂ ਨਾਲ ਸਰਗਰਮੀ ਨਾਲ ਜੁੜਨ, ਸਿਖਲਾਈ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਅਤੇ ਨਵੀਨਤਮ ਖੇਤੀਬਾੜੀ ਖੋਜਾਂ ਬਾਰੇ ਜਾਗਰੂਕ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਨਵੇਂ ਦੌਰ ਵਿੱਚ ਖੇਤੀ ਨੂੰ ਰਵਾਇਤੀ ਢੰਗਾਂ ਨਾਲ ਕਰਕੇ ਵਧੇਰੇ ਮੁਨਾਫ਼ਾ ਨਹੀਂ ਕਮਾਇਆ ਜਾ ਸਕਦਾ। ਕਿਸਾਨਾਂ ਨੇ ਪਿੰਡਾਂ ਵਿੱਚ ਪ੍ਰੋਜੈਕਟ ਲਾਗੂ ਕਰਨ ਲਈ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: New Project for Farmers by Punjab Agricultural University

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters