Fertilizer: ਹੁਣ ਕਿਸਾਨਾਂ ਨੂੰ ਆਲੂ, ਕਣਕ ਅਤੇ ਸਰ੍ਹੋਂ ਲਈ ਨਿਯਮਤ ਮਾਤਰਾ ਵਿੱਚ ਖਾਦ ਮਿਲੇਗੀ, ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕੋਈ ਇਸ ਨੂੰ ਬਲੈਕ ਵਿੱਚ ਖਾਦ ਨੂੰ ਵੇਚਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਹੈ ਇਸ ਪਿੱਛੇ ਵੱਡੀ ਵਜ੍ਹਾ...
New Rule for Buying Fertilizer: ਖਾਦ ਦੀ ਘਾਟ ਕਾਰਨ ਅਕਸਰ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪਰੇਸ਼ਾਨੀ ਤੋਂ ਨਜਿੱਠਣ ਲਈ ਕਿਸਾਨ ਪਹਿਲਾਂ ਤੋਂ ਹੀ ਆਪਣੇ ਕੋਲ ਖਾਦ ਦਾ ਵਾਧੂ ਸਟਾਕ ਰੱਖ ਲੈਂਦੇ ਹਨ। ਨਤੀਜੇ ਵਜੋਂ ਹੋਰਨਾਂ ਕਿਸਾਨਾਂ ਨੂੰ ਇਸ ਦਾ ਖਮਿਆਜ਼ਾ ਝੱਲਣਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੁਣ ਆਗਰਾ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਲਈ ਮਨ ਮੁਤਾਬਿਕ ਖਾਦ ਮੁਹੱਈਆ ਨਹੀਂ ਕਰਵਾਈ ਜਾਵੇਗੀ।
ਕਣਕ, ਸਰ੍ਹੋਂ ਅਤੇ ਆਲੂ ਲਈ ਖਾਦ
ਖੇਤੀਬਾੜੀ ਵਿਭਾਗ ਨੇ ਕਣਕ, ਸਰ੍ਹੋਂ ਅਤੇ ਆਲੂ ਲਈ ਖਾਦ ਦੀ ਮਾਤਰਾ ਨਿਸ਼ਚਿਤ ਕੀਤੀ ਹੈ, ਜੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ। ਖੇਤ ਵਿੱਚ ਜ਼ਿਆਦਾ ਮਾਤਰਾ ਵਿੱਚ ਖਾਦ ਪਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਅਤੇ ਬਾਅਦ ਵਿੱਚ ਫ਼ਸਲਾਂ ਵੀ ਘੱਟ ਝਾੜ ਦੇਣ ਲੱਗ ਪੈਂਦੀਆਂ ਹਨ, ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਡੀਏਪੀ ਕਿੰਨੀ ਮਿਲੇਗੀ ?
● ਸਰ੍ਹੋਂ ਲਈ 130 ਕਿਲੋ ਡੀਏਪੀ ਪ੍ਰਤੀ ਹੈਕਟੇਅਰ ਤੈਅ ਕੀਤੀ ਗਈ ਹੈ।
● ਆਲੂ ਲਈ 326 ਕਿਲੋ ਡੀਏਪੀ ਪ੍ਰਤੀ ਹੈਕਟੇਅਰ ਨਿਰਧਾਰਤ ਕੀਤਾ ਗਿਆ ਹੈ।
● ਕਣਕ ਲਈ ਪ੍ਰਤੀ ਹੈਕਟੇਅਰ 130 ਕਿਲੋ ਡੀ.ਏ.ਪੀ. ਮਿਲੇਗੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਕਿੱਥੇ ਕਰਨਾ ਹੈ ਸੰਪਰਕ ?
ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜ਼ਿਲ੍ਹਾ ਖੇਤੀਬਾੜੀ ਅਫਸਰ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਕਾਰਨ, ਸਾਰੇ ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਦੁਕਾਨਦਾਰਾਂ ਸਮੇਤ ਇਫਕੋ ਅਤੇ ਸੀਸੀਐਫ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀ ਹੋਲਡਿੰਗ ਅਨੁਸਾਰ ਖਾਦ ਉਪਲਬਧ ਕਰਵਾਈ ਜਾਵੇਗੀ। ਜੇਕਰ ਕੋਈ ਇਸ ਨੂੰ ਬਲੈਕ ਵਿੱਚ ਵੇਚਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸਦੇ ਲਈ ਤੁਹਾਨੂੰ ਵਿਕਾਸ ਭਵਨ ਦੇ ਕੰਟਰੋਲ ਰੂਮ ਵਿੱਚ ਜਾਣਕਾਰੀ ਦੇਣੀ ਪਵੇਗੀ, ਜਿਸਦਾ ਨੰਬਰ 7302640291 ਹੈ।
Summary in English: New rule for buying fertilizer, mustard-wheat-potato will get so much urea and DAP