ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਸੜਕਾਂ ‘ਤੇ ਵਾਹਨਾਂ ਦੀ ਭੀੜ ਵੀ ਤੇਜੀ ਨਾਲ ਵਧ ਰਹੀ ਹੈ। ਇਸਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੁੱਝ ਟਰੈਫਿਕ ਨਿਯਮ ਬਣਾਏ ਜਾਂਦੇ ਹਨ ਤਾਂ ਜੋ ਕਿਸੀ ਅਣਸੁਖਾਵੀ ਘਟਨਾ ਤੋਂ ਬੱਚਿਆਂ ਜਾ ਸਕੇ। ਜੇਕਰ ਨਿਯਮਾਂ ਦਾ ਪਾਲਣ ਠੀਕ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਹਾਦਸਾ ਹੋ ਹੀ ਨਹੀਂ ਸਕਦਾ, ਇਸ ਨਾਲ ਜਿੱਥੇ ਆਪਣੀ ਜਾਨ ਦੀ ਸੁਰੱਖਿਆ ਹੋਵੇਗੀ, ਓਥੇ ਹੀ ਦੂਸਰਿਆਂ ਦਾ ਵੀ ਕੋਈ ਜਾਨੀ ਜਾਂ ਵਿੱਤੀ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਟ੍ਰੈਫਿਕ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸਦੇ ਚਲਦਿਆਂ ਇਹ ਟ੍ਰੈਫਿਕ ਹੁਣ ਹਾਦਸਿਆਂ ਨੂੰ ਸੱਦਾ ਦੇਣ ਲੱਗ ਪਿਆ ਹੈ, ਹਾਦਸਿਆਂ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਮਰਦੇ ਹਨ। ਅਜਿਹੇ 'ਚ ਟ੍ਰੈਫਿਕ ਨੂੰ ਘੱਟ ਕਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਦਿੱਲੀ ਵਿੱਚ ਟ੍ਰੈਫਿਕ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਹਨ ਇਹ ਬਦਲਾਵ...
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਆਮ ਜਿਹੀ ਗੱਲ ਹੋ ਗਈ ਹੈ। ਜਾਮ ਲੱਗਣ ਦਾ ਸਬ ਤੋਂ ਵੱਡਾ ਕਰਨ ਹੈ ਵਾਹਨਾਂ ਦਾ ਆਪਣੀ ਲੇਨ ਵਿਚੋਂ ਨਾ ਲੰਘਣਾ। ਇਹੀ ਕਾਰਨ ਹੈ ਕਿ ਰਾਜਧਾਨੀ 'ਚ ਜ਼ਿਆਦਾਤਰ ਹਾਦਸੇ ਲੇਨ ਬਦਲਣ 'ਤੇ ਹੀ ਵਾਪਰਦੇ ਹਨ। ਇੱਕ ਅੰਦਾਜ਼ੇ ਅਨੁਸਾਰ 70 ਫੀਸਦੀ ਤੋਂ ਵੱਧ ਸੜਕ ਹਾਦਸੇ ਲੇਨ ਬਦਲਣ ਕਾਰਨ ਹੁੰਦੇ ਹਨ।
ਅਣਸੁਖਾਵੀ ਘਟਨਾਵਾਂ ਅਤੇ ਵੱਧਦੇ ਟ੍ਰੈਫਿਕ ਤੋਂ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ 'ਚ ਟ੍ਰੈਫਿਕ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਲਈ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲਦੇ ਹੋ ਤਾਂ ਸਭ ਤੋਂ ਪਹਿਲਾਂ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਜਾਣੋ। ਆਓ ਜਾਣਦੇ ਹਾਂ ਦਿੱਲੀ 'ਚ ਟ੍ਰੈਫਿਕ ਨਿਯਮਾਂ 'ਚ ਕੀ-ਕੀ ਬਦਲਾਅ ਕੀਤੇ ਗਏ ਹਨ।
ਨਵਾਂ ਟ੍ਰੈਫਿਕ ਨਿਯਮ ਕੀ ਹੈ?
-ਹੁਣ ਬੱਸ ਜਾਂ ਟਰੱਕ ਯਾਨੀ ਬੱਸ ਖੱਬੀ ਲੇਨ ਵਿੱਚ ਹੀ ਚੱਲ ਸਕਣਗੇ। ਇਸ ਦੇ ਨਾਲ ਹੀ ਭਾਰੀ ਵਾਹਨ ਵੀ ਬੱਸ ਦੀ ਲੇਨ ਵਿੱਚ ਹੀ ਲੰਘਣਗੇ। ਵਪਾਰਕ ਵਾਹਨਾਂ ਨੂੰ ਵੀ ਬੱਸ ਦੀ ਖੱਬੇ ਲੇਨ ਤੋਂ ਜਾਣਾ ਪਵੇਗਾ।
-ਸੱਜੇ ਪਾਸੋਂ ਲੈਣ ਦੀ ਸੂਰਤ ਵਿੱਚ ਬੱਸ ਨੂੰ 10 ਸਕਿੰਟ ਪਹਿਲਾਂ ਦਾ ਸਮਾਂ ਦਿੱਤਾ ਜਾਵੇਗਾ। ਤਾਂ ਜੋ ਖੱਬੇ ਪਾਸੋਂ ਆ ਰਹੇ ਵਾਹਨਾਂ ਨਾਲ ਕੋਈ ਹਾਦਸਾ ਨਾ ਵਾਪਰੇ।
-ਜੇਕਰ ਕੋਈ ਕਾਰ ਜਾਂ ਬੱਸ ਡਰਾਈਵਰ ਗਲਤ ਤਰੀਕੇ ਨਾਲ ਸੜਕ ਦੀ ਲੇਨ ਬਦਲਦਾ ਹੈ, ਤਾਂ ਉਸ ਨੂੰ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।
-ਹੁਣ ਬੱਸਾਂ ਓਵਰਟੇਕ ਨਹੀਂ ਕਰ ਸਕਣਗੀਆਂ ਕਿਉਂਕਿ ਬੱਸਾਂ ਨੂੰ ਆਮ ਰਫ਼ਤਾਰ ਨਾਲ ਚਲਾਉਣਾ ਪਵੇਗਾ।
-ਦੋਪਹੀਆ ਵਾਹਨਾਂ ਲਈ ਓਵਰਟੇਕ ਲਾਈਨ ਜਾਂ ਮੱਧ ਲਾਈਨ 'ਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।
-ਨਵੇਂ ਨਿਯਮਾਂ ਦੇ ਤਹਿਤ ਕੋਈ ਓਵਰਟੇਕਿੰਗ ਜੌਨ ਅਤੇ ਨੋ ਸਟਾਪਿੰਗ ਜੌਨ ਨਹੀਂ ਬਣਾਇਆ ਜਾਵੇਗਾ।
ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿੱਚ ਪਹਿਲਾਂ ਤੋਂ ਹੀ ਲੇਨ ਸਿਸਟਮ ਬਣਿਆ ਹੋਇਆ ਹੈ, ਪਰ ਕੋਈ ਵੀ ਇਸ ਦਾ ਪਾਲਣ ਨਹੀਂ ਕਰਦਾ। ਇਹੀ ਕਾਰਨ ਹੈ ਕਿ ਦਿੱਲੀ ਵਿੱਚ ਜਾਮ ਦੀ ਸਮੱਸਿਆ ਵੀ ਜ਼ਿਆਦਾ ਹੈ ਅਤੇ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਵਜ੍ਹਾ ਨਾਲ ਸੜਕੀ ਹਾਦਸਿਆਂ ਵਿੱਚ ਵੀ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਪਰ ਹੁਣ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਕਰਕੇ ਲੇਨ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਉੱਤੇ ਜੁਰਮਾਨਾ ਵੀ ਲਾਇਆ ਜਾ ਰਿਹਾ ਹੈ।
15 ਦਿਨਾਂ ਲਈ ਨਵੇਂ ਟ੍ਰੈਫਿਕ ਨਿਯਮਾਂ ਦਾ ਟ੍ਰਾਇਲ
ਦੱਸ ਦਈਏ ਕਿ ਦਿੱਲੀ ਵਿੱਚ 1 ਅਪ੍ਰੈਲ ਤੋਂ ਜਾਰੀ ਕੀਤੇ ਗਏ ਨਵੇਂ ਟ੍ਰੈਫਿਕ ਨਿਯਮਾਂ ਨੂੰ 15 ਦਿਨਾਂ ਲਈ ਟਰਾਇਲ 'ਤੇ ਰੱਖਿਆ ਗਿਆ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਇਸਨੂੰ ਹਮੇਸ਼ਾ ਲਈ ਲਾਗੂ ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ਵਿੱਚ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਟਰਾਂਸਪੋਰਟ ਵਿਭਾਗ ਨੇ ਲੇਨ ਡਰਾਈਵਿੰਗ ਨੂੰ ਯਕੀਨੀ ਬਣਾਉਣ ਲਈ ਇਨਫੋਰਸਮੈਂਟ ਟੀਮ, ਡੀਟੀਸੀ, ਕਲੱਸਟਰ ਅਤੇ ਟ੍ਰੈਫਿਕ ਪੁਲਿਸ ਦੀਆਂ 50 ਟੀਮਾਂ ਸੜਕਾਂ 'ਤੇ ਤਾਇਨਾਤ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਟ੍ਰੈਫਿਕ ਨਿਯਮ ਵਿਦੇਸ਼ਾਂ ਦੀ ਤਰਜ਼ 'ਤੇ ਰੱਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਵਿੱਚ ਇਹ ਨਵਾਂ ਟ੍ਰੈਫਿਕ ਨਿਯਮ ਨਵੀਂ ਟ੍ਰੈਫਿਕ ਵਿਵਸਥਾ ਦੀ ਨੀਂਹ ਰੱਖਣ ਵਿੱਚ ਸਫਲ ਹੋਵੇਗਾ।
ਬੱਚਿਆਂ ਤੇ ਮਾਪਿਆਂ ਨੂੰ ਵੀ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਦਾ ਸਹਿਯੋਗ
ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਟ੍ਰੈਫਿਕ ਨਿਯਮ ਬਣਾਉਣ ਦੇ ਪਿੱਛੇ ਸਭ ਦੀ ਸੁਰੱਖਿਆ ਸਭ ਤੋਂ ਵੱਡਾ ਕਾਰਨ ਹੁੰਦੀ ਹੈ। ਜੇਕਰ ਨਿਯਮਾਂ ਦਾ ਪਾਲਣ ਹੋਵੇਗਾ ਤਾਂ ਉਸ ਵਿੱਚ ਸਾਰਿਆਂ ਦਾ ਭਲਾ ਹੈ। ਜਦੋਂ ਸੜਕ ਹਾਦਸੇ ਹੁੰਦੇ ਹਨ ਤਾਂ ਮਸ਼ੀਨਰੀ ਇਹ ਨਹੀਂ ਵੇਖਦੀ ਕਿ ਚਲਾਉਣ ਵਾਲਾ ਬੱਚਾ ਹੈ ਜਾਂ ਬਜ਼ੁਰਗ ਹੈ, ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ: ਚਾਹ-ਕੌਫੀ ਨੂੰ ਕਰੋ ਬਾਏ-ਬਾਏ! ਸਿਹਤਮੰਦ ਰਹਿਣ ਲਈ ਰੋਜ਼ ਪੀਓ ਟਮਾਟਰ ਦਾ ਸੂਪ
Summary in English: New Traffic Rule: Know This New Rule Before Leaving Home!