ਮੌਜੂਦਾ ਸਮੇਂ ਗੈਸ ਸਿਲੰਡਰ ਬੁੱਕ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਰਿਹਾ ਹੈ | ਹੁਣ ਇਹ ਬਹੁਤ ਸੌਖਾ ਹੋ ਗਿਆ ਹੈ | ਇਸਦੇ ਲਈ ਹੁਣ ਤੁਹਾਨੂੰ ਲੰਬੀ ਪ੍ਰਕਿਰਿਆਵਾਂ ਜਾਂ ਲੰਬੀਆਂ ਕਤਾਰਾਂ ਵਿੱਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ | ਹੁਣ ਗੈਸ ਬੁਕਿੰਗ ਦੀ ਪ੍ਰਕਿਰਿਆ ਤੁਹਾਡੇ ਵਟਸਐਪ ਦੇ ਜ਼ਰੀਏ ਤੁਰੰਤ ਕੀਤੀ ਜਾ ਸਕਦੀ ਹੈ |
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਇੰਡਨ ਗੈਸ ਨੇ ਖਪਤਕਾਰਾਂ ਦੀ ਸਹੂਲਤ ਲਈ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਹਾਲ ਹੀ ਵਿਚ, ਕੰਪਨੀ ਨੇ ਸਿਲੰਡਰਾਂ ਨੂੰ ਡਿਜੀਟਲ ਬੁੱਕ ਕਰਨ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਇਕ ਵਟਸਐਪ ਨੰਬਰ ਸਾਂਝਾ ਕੀਤਾ ਹੈ | ਕੰਪਨੀ ਨੇ ਕਿਹਾ ਹੈ ਕਿ ਸਿਲੰਡਰ ਨੂੰ ਡਿਜੀਟਲ ਬੁੱਕ ਕਰਨਾ ਅਤੇ ਡਿਜੀਟਲ ਰੂਪ ਵਿਚ ਭੁਗਤਾਨ ਕਰਨਾ ਕਾਫ਼ੀ ਅਸਾਨ ਹੈ | ਹੁਣ ਖਪਤਕਾਰ ਆਪਣੇ ਵਟਸਐਪ ਨਾਲ ਅਸਾਨੀ ਨਾਲ ਸਿਲੰਡਰ ਬੁੱਕ ਕਰ ਸਕਦੇ ਹਨ | ਇਸ ਤੋਂ ਪਹਿਲਾਂ, ਭਾਰਤ ਗੈਸ ਅਤੇ ਐਚਪੀ ਗੈਸ ਨੇ ਵੀ ਅਜਿਹੀ ਸਹੂਲਤ ਸ਼ੁਰੂ ਕੀਤੀ ਸੀ |
ਜਾਣੋ ਕਿ ਹੈ ਇਹ ਨੰਬਰ
ਇੰਡੇਨ ਗੈਸ ਨੇ ਵਟਸਐਪ ਜ਼ਰੀਏ ਗਾਹਕਾਂ ਦੀ ਬੁਕਿੰਗ ਲਈ 7588888824 ਨੰਬਰ ਜਾਰੀ ਕੀਤਾ ਹੈ। ਇਸ ਦੇ ਜ਼ਰੀਏ, ਹੁਣ ਤੁਸੀਂ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ | ਵੈਸੇ, ਦੇਸ਼ ਵਿਚ ਜ਼ਿਆਦਾਤਰ ਖਪਤਕਾਰ ਇੰਡੇਨ ਗੈਸ ਦੇ ਵੀ ਹਨ, ਜੋ ਆਪਣੇ ਘਰਾਂ ਵਿਚ ਐਲ.ਪੀ.ਜੀ ਸਿਲੰਡਰ ਦੀ ਵਰਤੋਂ ਕਰਦੇ ਹਨ | ਇਸ ਸੇਵਾ ਦਾ ਲਾਭ ਲੈਣ ਲਈ, ਤੁਹਾਡਾ ਮੋਬਾਈਲ ਨੰਬਰ ਗੈਸ ਏਜੰਸੀ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ | ਕਿਸੇ ਹੋਰ ਮੋਬਾਈਲ ਨੰਬਰ ਤੋਂ ਤੁਹਾਡੀ ਬੁਕਿੰਗ ਸਵੀਕਾਰ ਨਹੀਂ ਕੀਤੀ ਜਾਏਗੀ | ਜੇ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ, ਤਾਂ ਗੈਸ ਏਜੰਸੀ 'ਤੇ ਜਾਓ ਅਤੇ ਇਸ ਨੂੰ ਤੁਰੰਤ ਰਜਿਸਟਰ ਕਰੋ |
ਕਿਹਦਾ ਬੁੱਕ ਕਰੀਏ ਗੈਸ ਸਿਲੰਡਰ
1. ਇਸਦੇ ਲਈ, ਤੁਹਾਨੂੰ ਸਬਤੋ ਪਹਿਲਾਂ ਮੋਬਾਈਲ ਵਿੱਚ 7588888824 ਨੰਬਰ ਸੇਵ ਕਰਨਾ ਹੋਵੇਗਾ |
2. ਫਿਰ ਨੰਬਰ ਨੂੰ ਸੇਵ ਕਰਨ ਤੋਂ ਬਾਅਦ ਵਟਸਐਪ ਖੋਲ੍ਹੋ, ਫਿਰ ਚੈਟ ਬਾਕਸ ਵਿਚ ਸੇਵ ਨੰਬਰ 'ਤੇ ਕਲਿਕ ਕਰੋ, ਮੈਸੇਜ ਵਿਚ ਰੀਫਿਲ (REFILL) ਟਾਈਪ ਕਰੋ ਅਤੇ ਹੈਸ਼ ਬਟਨ ਦਬਾਓ |
3. ਇਸ ਤੋਂ ਬਾਅਦ, ਤੁਸੀਂ ਆਪਣੀ 16-ਅੰਕਾਂ ਵਾਲੀ ਉਪਭੋਗਤਾ ID (Customer id) ਦਾਖਲ ਕਰੋ | ਜੋ ID ਨੰਬਰ ਗੈਸ ਸਿਲੰਡਰ ਬੁਕਿੰਗ ਕਾੱਪੀ 'ਤੇ ਦਿਖਾਇਆ ਗਿਆ ਹੈ |
Summary in English: Now book the gas cylinder book through WhatsApp in minutes