ਇਕ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਸ਼ੁਰੂ ਕਰਨ ਲਈ, ਲੋਨ ਲੈਣ ਦੀ ਜ਼ਰੂਰਤ ਪੈਂਦੀ ਹੈ | ਇਸਦੇ ਲਈ, ਬੈਂਕ ਦੇ ਕਈ ਚੱਕਰ ਲਾਂਣੇ ਪੈਂਦੇ ਹੈ | ਤਾ ਉਹਦਾ ਹੀ ਸਭ ਤੋਂ ਵੱਡੀ ਚੁਣੌਤੀ ਬਿਨਾਂ ਗਰੰਟੀ ਦੇ ਲੋਨ ਪ੍ਰਾਪਤ ਕਰਨ ਦੀ ਹੁੰਦੀ ਹੈ | ਕਿ ਲੋਨ ਮਿਲੇਗਾ ਕਿ ਨਹੀਂ ? ਪਰ ਹੁਣ ਇਹ ਸਮੱਸਿਆ ਦਾ ਹੱਲ ਹੋ ਗਿਆ ਹੈ | ਹੁਣ ਤੁਹਾਨੂੰ ਲੋਨ 'ਤੇ ਗਰੰਟੀ ਦੇਣ ਦੀ ਕੋਈ ਜ਼ਰੂਰਤ ਨਹੀਂ ਹੋਏਗੀ | ਦਰਅਸਲ, ਸਰਕਾਰ ਦੁਆਰਾ ਇੱਕ ਸਬਆਡੀਨੇਟ ਅਧੀਨ ਕਰਜ਼ਾ ਸਕੀਮ ਤਿਆਰ ਕੀਤੀ ਜਾ ਰਹੀ ਹੈ | ਇਸ ਦੇ ਤਹਿਤ ਲੱਖਾਂ ਰੁਪਏ ਦਾ ਲੋਨ ਬਿਨਾਂ ਗਰੰਟੀ ਦੇ ਆਸਾਨੀ ਨਾਲ ਮਿਲ ਜਾਵੇਗਾ।
ਕਰੋੜਾਂ ਰੁਪਏ ਦੀ ਹੈ ਇਹ ਸਕੀਮ
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਸ ਯੋਜਨਾ ਲਈ ਤਕਰੀਬਨ 20 ਹਜ਼ਾਰ ਕਰੋੜ ਦਾ ਬਜਟ ਰੱਖਿਆ ਹੈ। ਇਸ ਦੇ ਤਹਿਤ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ (MSME)) ਨੂੰ ਸਬਆਡੀਨੇਟ ਅਧੀਨ ਕਰਜ਼ੇ ਦਿੱਤੇ ਜਾਣਗੇ | ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ (Micro, Small & Medium Enterprises) ਦੀ ਮੰਨੀਏ ਤਾ,ਇਸ ਯੋਜਨਾ ਰਾਹੀਂ ਲੋਕ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ। ਦੱਸ ਦੇਈਏ ਕਿ ਐਮਐਸਐਮਈ ਦੇ ਲਈ ਸਬਆਡੀਨੇਟ ਅਧੀਨ ਲੋਨ ਸਕੀਮ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ | ਸਰਕਾਰ ਦੀ ਇਸ ਸਕੀਮ ਤੋਂ 2 ਲੱਖ ਐਮਐਸਐਮਈ ਯੂਨਿਟ ਨੂੰ ਲਾਭ ਮਿਲ ਪਾਏਗਾ |
ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਤੱਕ ਬੈਂਕਾਂ ਦੁਆਰਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਦੇ ਲਈ 3 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਉਧਾਰ ਸਹੂਲਤ ਗਰੰਟੀ ਯੋਜਨਾ (ਈਸੀਐਲਜੀਐਸ) ਤਹਿਤ 75 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ 100 ਪ੍ਰਤੀਸ਼ਤ ਗਰੰਟੀ ਯੋਜਨਾ ਨੂੰ 1 ਜੂਨ ਤੋਂ ਸ਼ੁਰੂ ਕੀਤਾ ਜਾ ਚੁਕਾ ਹੈ, ਜਿਸ ਦੇ ਤਹਿਤ ਹੁਣ ਤੱਕ 32,894.86 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।
Summary in English: now get loan without guarantee, know how can u get it