ਅੱਜ ਅਸੀ ਤੁਹਾਨੂੰ ਅਜਿਹੇ ਕਿਸਾਨਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਆਲੂ ਦੀ ਖੇਤੀ ਤੋਂ ਬਹੁਤ ਵਧੀਆ ਕਮਾਈ ਕਰ ਰਹੇ ਹਨ। ਜਾਨਣ ਲਈ ਇਹ ਰਿਪੋਰਟ ਪੜੋ...
ਅੱਜ-ਕੱਲ ਕਿਸਾਨ ਘੱਟ ਲਾਗਤ ਅਤੇ ਘੱਟ ਸਮੇਂ ਵਿੱਚ ਵੱਧ ਮੁਨਾਫ਼ਾ ਕਮਾਉਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਉਹ ਅਕਸਰ ਨਵੇਕਲੇ ਢੰਗ ਦੀ ਖੋਜ ਵਿੱਚ ਰਹਿੰਦਾ ਹੈ। ਅੱਜ ਅੱਸੀ ਤੁਹਾਨੂੰ ਉਨ੍ਹਾਂ ਕਿਸਾਨਾਂ ਨਾਲ ਮਿਲਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਘਾਟੇ ਦਾ ਸੌਦਾ ਸਾਬਿਤ ਹੋ ਰਹੀ ਆਲੂ ਦੀ ਖੇਤੀ ਨੂੰ ਇਨ੍ਹਾਂ ਲਾਹੇਵੰਦ ਬਣਾ ਦਿੱਤਾ ਹੈ ਕਿ ਹੁਣ ਇਹ ਖੇਤੀ ਬੰਪਰ ਮੁਨਾਫ਼ਾ ਦੇ ਰਹੀ ਹੈ। ਤਾਂ ਚਲੋ ਜਾਣਦੇ ਹਾਂ ਇਨ੍ਹਾਂ ਕਿਸਾਨਾਂ ਬਾਰੇ...
ਆਲੂ ਦੀ ਖੇਤੀ ਅਕਸਰ ਘਾਟੇ ਦਾ ਸੌਦਾ ਮੰਨੀ ਜਾਂਦੀ ਰਹੀ ਹੈ। ਉਸਦਾ ਕਾਰਣ ਹੈ ਕਿਸਾਨਾਂ ਨੂੰ ਆਲੂਆਂ ਦਾ ਸਹੀ ਰੇਟ ਨਾ ਮਿਲਣਾ। ਨਤੀਜੇ ਵੱਜੋਂ ਕਈ ਵਾਰ ਤਾਂ ਕਿਸਾਨਾਂ ਨੂੰ ਕਮਾਈ ਨਹੀਂ ਹੁੰਦੀ ਅਤੇ ਕਈ ਵਾਰ ਆਲੂ ਦੀਆਂ ਕੀਮਤਾਂ ਇੰਨੀਆਂ ਘੱਟ ਮਿਲਦੀਆਂ ਹਨ ਕਿ ਕਿਸਾਨਾਂ ਦੀ ਲਾਗਤ ਦਾ ਖਰਚਾ ਵੀ ਪੂਰਾ ਨਹੀਂ ਹੋ ਪਾਉਂਦਾ। ਇਸਤੋਂ ਉਲਟ ਕਿਸਾਨਾਂ ਨੂੰ ਨੁਕਸਾਨ ਹੀ ਝੱਲਣਾ ਪੈਂਦਾ ਹੈ। ਪਰ ਅੱਜ ਅਸੀ ਤੁਹਾਨੂੰ ਅਜਿਹੇ ਕਿਸਾਨਾਂ ਬਾਰੇ ਜਾਣਕਾਰੀ ਦੇਵਾਂਗੇ, ਜੋ ਆਲੂ ਦੀ ਖੇਤੀ ਤੋਂ ਬਹੁਤ ਵਧੀਆ ਕਮਾਈ ਕਰ ਰਹੇ ਹਨ।
ਦਰਅਸਲ, ਜਿਨ੍ਹਾਂ ਕਿਸਾਨਾਂ ਬਾਰੇ ਅੱਜ ਅੱਸੀ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਵੱਲੋਂ ਇੱਕ ਕੰਪਨੀ ਨਾਲ ਕਾਂਟਰੈਕਟ ਕੀਤਾ ਗਿਆ ਹੈ। ਕਾਂਟਰੈਕਟ ਦੇ ਮੁਤਾਬਕ ਇਹ ਕਿਸਾਨ ਆਲੂ ਦੀ ਬਿਜਾਈ ਕਰਦੇ ਹਨ ਅਤੇ ਇਨ੍ਹਾਂ ਤੋਂ ਆਲੂ ਦੀ ਸਾਰੀ ਫਸਲ ਉਹੀ ਕੰਪਨੀ ਖਰੀਦਦੀ ਹੈ। ਯਾਨੀ ਕਿਸਾਨ ਨੂੰ ਨਾ ਤਾਂ ਮੰਡੀ ਵਿੱਚ ਜਾਣਾ ਪੈਂਦਾ ਹੈ ਅਤੇ ਨਾ ਹੀ ਆਲੂ ਘੱਟ ਰੇਟ ਵਿੱਚ ਵੇਚਣੇ ਪੈਂਦੇ ਹਨ। ਦੱਸ ਦਈਏ ਕਿ ਅਜਿਹੇ ਕਿਸਾਨਾਂ ਦਾ ਫਾਰਮੂਲਾ ਆਪਣਾ ਕੇ ਬਾਕੀ ਕਿਸਾਨ ਵੀ ਇਹਨਾਂ ਦੀ ਤਰ੍ਹਾਂ ਆਲੂ ਦੀ ਖੇਤੀ ਤੋਂ ਚੰਗੀ ਕਮਾਈ ਕਰ ਸਕਦੇ ਹਨ।
ਕਿਸਾਨ ਅਕਸਰ ਆਲੂ ਦਾ ਬੀਜ ਕਾਫ਼ੀ ਮਹਿੰਗਾ ਖਰੀਦਦੇ ਹਨ ਅਤੇ ਜਦੋਂ ਤੱਕ ਉਨ੍ਹਾਂ ਦੀ ਫਸਲ ਤਿਆਰ ਹੁੰਦੀ ਹੈ ਉਦੋਂ ਤੱਕ ਆਲੂ ਦਾ ਰੇਟ ਬਹੁਤ ਘੱਟ ਮਿਲਦਾ ਹੈ। ਇਸੇ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਆਲੂ ਦੀ ਖੇਤੀ ਛੱਡ ਦਿੱਤੀ ਹੈ। ਪਰ ਕਿਸਾਨ ਆਲੂ ਦੀ ਕਾਂਟਰੈਕਟ ਫਾਰਮਿੰਗ ਸ਼ੁਰੂ ਕਰ ਬਹੁਤ ਵਧੀਆ ਕਮਾਈ ਕਰ ਸਕਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਜਿਸ ਹਿਸਾਬ ਨਾਲ ਕਾਂਟਰੈਕਟ ਹੋਵੇਗਾ, ਕੰਪਨੀ ਉਸੇ ਹਿਸਾਬ ਨਾਲ ਕਿਸਾਨ ਨੂੰ ਪੈਸਾ ਦੇਵੇਗੀ।
ਜਿਕਰਯੋਗ ਹੈ ਕਿ ਅਜਿਹੀਆਂ ਬਥੇਰੀਆਂ ਕੰਪਨੀਆਂ ਹਨ ਜੋ ਕਿਸਾਨਾਂ ਨੂੰ ਪਹਿਲਾਂ ਬੀਜ ਦਿੰਦਿਆਂ ਹਨ ਅਤੇ ਪੂਰੀ ਫਸਲ ਤਿਆਰ ਹੋਣ ਤੋਂ ਬਾਅਦ ਖਰੀਦ ਲੈਂਦੀਆਂ ਹਨ। ਸਭਤੋਂ ਖਾਸ ਗੱਲ ਇਹ ਹੈ ਕਿ ਕਿਸਾਨ ਦੀ ਫਸਲ ਸਿੱਧਾ ਉਸਦੇ ਪਿੰਡ ਤੋਂ ਉਸਦੇ ਖੇਤ ਤੋਂ ਚੱਕ ਲਈ ਜਾਂਦੀ ਹੈ ਅਤੇ ਕਿਸਾਨਾਂ ਨੂੰ ਕੋਈ ਫਾਲਤੂ ਖਰਚਾ ਵੀ ਨਹੀਂ ਕਰਨਾ ਪੈਂਦਾ।
ਇਹ ਵੀ ਪੜ੍ਹੋ : ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੱਡੀ ਖ਼ਬਰ !
Disclaimer: ਅਸੀਂ ਕਾਂਟਰੈਕਟ ਫਾਰਮਿੰਗ ਰਾਹੀਂ ਤੁਹਾਡੇ 'ਤੇ ਖੇਤੀ ਕਰਨ ਲਈ ਕਿਸੇ ਕਿਸਮ ਦਾ ਦਬਾਅ ਨਹੀਂ ਪਾ ਰਹੇ ਹਾਂ, ਤੁਸੀਂ ਚਾਹੋ ਤਾਂ ਠੇਕੇ ਦੀ ਖੇਤੀ ਕਰ ਸਕਦੇ ਹੋ, ਇਹ ਦੇਖਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਸ ਵਿੱਚ ਲਾਭ ਹੈ ਜਾਂ ਨੁਕਸਾਨ। ਇਸ ਲਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਸਾਡਾ ਮਕਸਦ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਹੈ, ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ।
Summary in English: Now potato farming will be a good profit! This formula will double the earnings!