1. Home
  2. ਖਬਰਾਂ

ਹੁਣ ਕਿਸਾਨਾਂ ਨੂੰ ਮਿਲਣਗੇ ਸਰ੍ਹੋਂ ਦੇ ਮੁਫ਼ਤ ਬੀਜ, ਸਰਕਾਰ ਵੱਲੋਂ ਸਕੀਮ 'ਤੇ 8.67 ਕਰੋੜ ਰੁਪਏ ਖਰਚ

ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਸਰ੍ਹੋਂ ਦੇ ਬੀਜ ਮੁਫ਼ਤ ਵੰਡਣ ਦਾ ਐਲਾਨ ਕੀਤਾ ਗਿਆ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...

Gurpreet Kaur Virk
Gurpreet Kaur Virk
ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫ਼ਾ

ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫ਼ਾ

Good News: ਕਿਸਾਨਾਂ ਲਈ ਇਸ ਸਾਲ ਮਾਨਸੂਨ ਤਸੱਲੀਬਖਸ਼ ਨਹੀਂ ਰਿਹਾ। ਸਰਕਾਰ ਨੇ ਕਮਜ਼ੋਰ ਮਾਨਸੂਨ ਦੀ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਘੱਟ ਸਮੇਂ ਦੀ ਸਰ੍ਹੋਂ, ਸਾਧਾਰਨ ਸਰ੍ਹੋਂ ਅਤੇ ਰਾਗੀ ਦੇ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਫਤ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਸਰਕਾਰ ਵੱਲੋਂ 8.67 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

Free Seeds: ਮੌਸਮ ਦੇ ਪੈਟਰਨ 'ਚ ਬਦਲਾਅ ਕਾਰਨ ਇਸ ਸਾਲ ਬਾਰਿਸ਼ਾਂ ਸੰਤੋਖਜਨਕ ਨਹੀਂ ਰਹੀਆਂ। ਕਮਜ਼ੋਰ ਮਾਨਸੂਨ ਕਾਰਨ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ। ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮੀਂਹ ਨਾ ਪੈਣ ਕਾਰਨ ਪਹਿਲਾਂ ਤਾਂ ਬਿਜਾਈ ਪਛੜ ਗਈ ਅਤੇ ਫਿਰ ਸੋਕੇ ਕਾਰਨ ਫ਼ਸਲ ਸੁੱਕਣ ਦੇ ਕੰਢੇ ਆ ਗਈ। ਜਿਸ ਕਾਰਨ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਫਸਲਾਂ ਦੇ ਉਤਪਾਦਨ 'ਤੇ ਭਾਰੀ ਅਸਰ ਪਵੇਗਾ।

ਕਮਜ਼ੋਰ ਮਾਨਸੂਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਸਰ੍ਹੋਂ ਅਤੇ ਰਾਗੀ ਦੇ ਬੀਜਾਂ ਦੀਆਂ ਮੁਫਤ ਕਿੱਟਾਂ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਹੀ ਨਹੀਂ ਸਰਕਾਰ ਨੇ ਤਸਦੀਕਸ਼ੁਦਾ ਬੀਜਾਂ 'ਤੇ 8.67 ਕਰੋੜ ਰੁਪਏ ਦੀ ਗਰਾਂਟ ਦਾ ਉਪਬੰਧ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਕਾਰਨ ਹੁਣ ਸੂਬੇ ਵਿੱਚ ਸਰ੍ਹੋਂ ਅਤੇ ਰਾਗੀ ਦਾ ਬੀਜ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।

ਮੁਫਤ ਦਿੱਤਾ ਜਾਵੇਗਾ ਬੀਜ

ਥੋੜ੍ਹੇ ਸਮੇਂ ਦੀ ਸਰ੍ਹੋਂ ਅਤੇ ਆਮ ਸਰ੍ਹੋਂ ਅਤੇ ਰਾਗੀ ਦੀਆਂ 25 ਫ਼ੀਸਦੀ ਮੁਫ਼ਤ ਬੀਜ ਕਿੱਟਾਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਕਿਸਾਨਾਂ ਨੂੰ ਅਤੇ ਬਾਕੀ 75 ਫ਼ੀਸਦੀ ਜ਼ਿਲ੍ਹਿਆਂ ਦੇ ਹੋਰਨਾਂ ਜਾਤੀਆਂ ਦੇ ਕਿਸਾਨਾਂ ਨੂੰ ਵੰਡੀਆਂ ਜਾਣਗੀਆਂ। ਦੋਵਾਂ ਗਰੁੱਪਾਂ ਵਿੱਚ 30 ਫੀਸਦੀ ਬੀਜ ਮਹਿਲਾ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜਿਸ ਲਈ ਸੂਬਾ ਸਰਕਾਰ ਬੀਜਾਂ ਦੀ ਮਿਨੀਕਿੱਟ ਵੰਡ 'ਤੇ 8.67 ਲੱਖ ਰੁਪਏ ਖਰਚ ਕਰੇਗੀ।

ਇਹ ਵੀ ਪੜ੍ਹੋ: ਕਣਕ, ਦਾਲਾਂ, ਤੇਲ ਬੀਜ ਫਸਲਾਂ ਦੇ ਬੀਜਾਂ-ਖਾਦਾਂ 'ਤੇ ਸਬਸਿਡੀ ਦੇਣ ਦਾ ਐਲਾਨ, ਆਨਲਾਈਨ ਕਰੋ ਅਪਲਾਈ

ਹਾੜੀ ਦਾ ਸੀਜ਼ਨ ਸ਼ੁਰੂ ਹੋਣ 'ਚ ਥੋੜ੍ਹਾ ਸਮਾਂ ਰਹਿ ਜਾਣ ਕਾਰਨ ਸਾਉਣੀ ਦੀ ਫ਼ਸਲ ਦੀ ਕਟਾਈ ਵੀ ਨਵੰਬਰ 'ਚ ਸ਼ੁਰੂ ਹੋ ਜਾਵੇਗੀ। ਸਰਕਾਰ ਸਰ੍ਹੋਂ ਅਤੇ ਰਾਗੀ ਦਾ ਬੀਜ ਮੁਫ਼ਤ ਵੰਡ ਰਹੀ ਹੈ ਕਿਉਂਕਿ ਸਰ੍ਹੋਂ ਅਤੇ ਰਾਗੀ ਥੋੜ੍ਹੇ ਸਮੇਂ ਵਿਚ ਚੱਲਣ ਵਾਲੀਆਂ ਫ਼ਸਲਾਂ ਹਨ। ਕਿਸਾਨ ਇਨ੍ਹਾਂ ਫ਼ਸਲਾਂ ਰਾਹੀਂ ਮੌਸਮ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਸਕਣਗੇ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੂਬੇ ਦੇ ਕਈ ਜ਼ਿਲ੍ਹੇ ਇਸ ਸਮੇਂ ਸੋਕੇ ਦੀ ਮਾਰ ਝੱਲ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਇਹ ਇੱਕ ਅਹਿਮ ਕਦਮ ਹੈ।

Summary in English: Now the farmers will get free mustard seeds, the government has spent Rs 8.67 crore on the scheme

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters