ਕਿਸਾਨਾਂ ਦੇ ਲਈ ਮੋਦੀ ਸਰਕਾਰ ਦੁਆਰਾ ਚਲਾਈ ਗਈ, ਸਾਲਾਨਾ 36 ਹਜ਼ਾਰ ਰੁਪਏ ਪੈਨਸ਼ਨ ਵਾਲੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਵਿੱਚ ਜੇ ਤੁਸੀ ਰਜਿਸਟਰ ਕੀਤਾ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ | ਕਿਉਂਕਿ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਸੱਮਾਨ ਨਿਧੀ ਦਾ ਲਾਭ ਲੈ ਰਹੇ ਹਨ, ਤਾ ਇਸਦੇ ਲਈ ਕੋਈ ਦਸਤਾਵੇਜ਼ ਨਹੀਂ ਲਏ ਜਾਣਗੇ। ਨਾਲ ਹੀ, ਹੁਣ ਤੁਸੀਂ ਸਿੱਧੇ ਤੌਰ 'ਤੇ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤੋਂ ਪ੍ਰਾਪਤ ਹੋਏ ਉਹਨਾਂ ਪੈਸੇ ਵਿਚੋਂ ਸੀਦਾ ਹੀ ਮਾਨਧਨ ਸਕੀਮ ਦੇ ਲਈ ਪੈਸੇ ਦੇ ਸਕਦੇ ਹੋ | ਇਸ ਤਰੀਕੇ ਨਾਲ, ਤੁਹਾਨੂ ਸਿੱਧੇ ਆਪਣੀ ਜੇਬ ਵਿਚੋਂ ਪੈਸਾ ਖਰਚ ਕਰਨਾ ਨਹੀਂ ਪਏਗਾ |
ਲੱਖਾਂ ਕਿਸਾਨ ਚੁੱਕ ਰਹੇ ਹਨ ਇਸ ਯੋਜਨਾ ਦਾ ਲਾਭ
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ ਕਿਸਾਨਾਂ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੇ ਤਹਿਤ 18 ਤੋਂ 40 ਸਾਲ ਦੀ ਉਮਰ ਵਿੱਚ ਕੋਈ ਵੀ ਕਿਸਾਨ ਹਿੱਸਾ ਲੈ ਸਕਦਾ ਹੈ। ਉਸ ਨੂੰ 60 ਸਾਲ ਦੀ ਉਮਰ ਤੱਕ ਅੰਸ਼ਕ ਤੌਰ ਤੇ ਯੋਗਦਾਨ ਦੇਣਾ ਹੁੰਦਾ ਹੈ | ਇਹ ਯੋਗਦਾਨ ਪ੍ਰਤੀ ਮਹੀਨਾ 55 ਤੋਂ 200 ਰੁਪਏ ਦੇ ਵਿਚਕਾਰ ਹੁੰਦਾ ਹੈ | 60 ਸਾਲ ਦੀ ਉਮਰ ਤੋਂ ਬਾਅਦ ਇਸ ਸਕੀਮ ਤਹਿਤ ਕਿਸਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਜਾਂ 36 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਮਿਲੇਗੀ। ਹੁਣ ਤੱਕ ਇਸ ਯੋਜਨਾ ਨਾਲ 20 ਲੱਖ ਕਿਸਾਨ ਜੁੜੇ ਹੋਏ ਹਨ। ਜਾਣੋ ਕਿ ਇਸ ਯੋਜਨਾ ਦਾ ਲਾਭ ਕਿਵੇਂ ਚੁੱਕ ਸਕਦੇ ਹਨ | ਇਹ ਪੈਨਸ਼ਨ ਫੰਡ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੁਆਰਾ ਪ੍ਰਬੰਧਿਤ ਕੀਤਾ ਜਾ ਰਿਹਾ ਹੈ |
ਬਿਨਾਂ ਪੈਸੇ ਦਿੱਤੇ ਵੀ ਲੈ ਸਕਦੇ ਹੋ ਲਾਭ
1. ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਜਬੀਰ ਸਿੰਘ ਅਨੁਸਾਰ ਰਜਿਸਟਰ ਕਰਵਾਉਣ ਲਈ ਕੋਈ ਫੀਸ ਨਹੀਂ ਲਗੇਗੀ | ਜੇ ਕੋਈ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਸੱਮਾਨ ਨਿਧੀ ਦਾ ਲਾਭ ਲੈ ਰਿਹਾ ਹੈ ਤਾਂ ਇਸ ਲਈ ਕੋਈ ਦਸਤਾਵੇਜ਼ ਨਹੀਂ ਲਏ ਜਾਣਗੇ। ਇਸ ਯੋਜਨਾ ਦੇ ਤਹਿਤ ਕਿਸਾਨ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤੋਂ ਪ੍ਰਾਪਤ ਲਾਭਾਂ ਵਿਚ ਸਿੱਧੇ ਯੋਗਦਾਨ ਦੀ ਚੋਣ ਕਰ ਸਕਦੇ ਹਨ | ਇਸ ਤਰੀਕੇ ਨਾਲ, ਉਸਨੂੰ ਸਿੱਧੇ ਆਪਣੀ ਜੇਬ ਵਿਚੋਂ ਪੈਸਾ ਖਰਚ ਨਹੀਂ ਕਰਨਾ ਪਏਗਾ |
2. ਹਾਲਾਂਕਿ, ਆਧਾਰ ਕਾਰਡ ਹਰ ਕਿਸੇ ਲਈ ਮਹੱਤਵਪੂਰਨ ਹੈ | ਜੇ ਕੋਈ ਕਿਸਾਨ ਇਸ ਸਕੀਮ ਨੂੰ ਅੱਧ ਵਿਚਕਾਰ ਛੱਡਣਾ ਚਾਹੁੰਦਾ ਹੈ ਤਾਂ ਉਸਦਾ ਪੈਸਾ ਨਹੀਂ ਡੁੱਬੇਗਾ | ਉਸਨੇ ਸਕੀਮ ਛੱਡਣ ਤਕ ਜੋ ਪੈਸੇ ਜਮ੍ਹਾ ਕੀਤੇ ਹੋਣਗੇ, ਉਹਨਾਂ ਪੈਸਿਆਂ ਤੇ ਬੈਂਕਾਂ ਦੇ ਸੇਵਿਗ ਅਕਾਊਂਟ ਦੇ ਬਰਾਬਰ ਦਾ ਵਿਆਜ ਮਿਲੇਗਾ।
3. ਪੈਨਸ਼ਨ ਸਕੀਮ ਦਾ ਲਾਭ ਲੈਣ ਲਈ, ਕਿਸਾਨ ਨੂੰ ਕਾਮਨ ਸਰਵਿਸ ਸੈਂਟਰ (CSC) ਤੇ ਜਾਣਾ ਪਵੇਗਾ ਅਤੇ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ | ਰਜਿਸਟ੍ਰੇਸ਼ਨ ਕਰਵਾਉਣ ਲਈ ਆਧਾਰ ਕਾਰਡ ਅਤੇ ਖਸਰਾ-ਖਟੌਣੀ ਦੀ ਇੱਕ ਕਾਪੀ ਲੈਣੀ ਪਵੇਗੀ |
4. ਰਜਿਸਟ੍ਰੇਸ਼ਨ ਲਈ 2 ਫੋਟੋਆਂ ਅਤੇ ਬੈਂਕ ਪਾਸਬੁੱਕ ਦੀ ਵੀ ਜ਼ਰੂਰਤ ਹੋਏਗੀ | ਰਜਿਸਟ੍ਰੇਸ਼ਨ ਕਰਵਾਉਣ ਲਈ ਕਿਸਾਨ ਨੂੰ ਕੋਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ | ਰਜਿਸਟ੍ਰੇਸ਼ਨ ਦੌਰਾਨ, ਕਿਸਾਨ ਦਾ ਵਿਲੱਖਣ ਪੈਨਸ਼ਨ ਨੰਬਰ ਅਤੇ ਪੈਨਸ਼ਨ ਕਾਰਡ ਬਣਾਇਆ ਜਾਵੇਗਾ |
Summary in English: Now you will get the benefit of this scheme with Pradhan Mantri Kisan Yojana