1. Home
  2. ਖਬਰਾਂ

GADVASU ਵਿਖੇ Batch 2017 ਦੇ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

Veterinary University ਵਿਖੇ ਹੋਇਆ ਬੈਚ 2017 ਦੇ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ, ਯੂਨੀਵਰਸਿਟੀ ਦਾ ਨਾਂ ਰੋਸਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਾਂਝੀਆਂ।

Gurpreet Kaur Virk
Gurpreet Kaur Virk
ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

Oath Ceremony: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਵੈਟਨਰੀ ਸਾਇੰਸ ਨੇ ਬੈਚ 2017 ਦੇ 103 ਪਾਸ ਹੋਏ ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ। ਡਾ. ਰਣਧੀਰ ਸਿੰਘ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਇਸ ਮੌਕੇ ਬੋਲਦਿਆਂ ਡਾ. ਐਸ.ਐਸ.ਰੰਧਾਵਾ, ਨਿਰਦੇਸ਼ਕ ਕਲੀਨਿਕ ਨੇ ਅਕਾਦਮਿਕ, ਖੇਡਾਂ ਅਤੇ ਪਾਠਕ੍ਰਮ ਤੋਂ ਵੱਖਰੀਆਂ ਗਤੀਵਿਧੀਆਂ ਦੇ ਖੇਤਰ ਵਿੱਚ ਯੂਨੀਵਰਸਿਟੀ ਦਾ ਨਾਂ ਰੋਸਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।

ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਪਾਸ ਹੋਏ ਗ੍ਰੈਜੂਏਟਾਂ ਨੂੰ ਵੈਟਨਰੀ ਪੇਸ਼ੇ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਵੈਟਨਰੀ ਨੈਤਿਕਤਾ ਦੇ ਸਿਧਾਂਤਾਂ ਦੇ ਅਨੁਸਾਰ ਵੈਟਨਰੀ ਅਭਿਆਸ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਹ ਵੀ ਪੜ੍ਹੋ : ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ, ਕਿਸਾਨ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਸਮਾਗਮ ਦੌਰਾਨ ਪਾਸ ਹੋਏ ਗ੍ਰੈਜੂਏਟਾਂ ਨੇ ਆਪਣੇ ਉਦੇਸ਼ ਦੀ ਪੂਰਤੀ ਲਈ ਮਿਹਨਤੀ ਅਧਿਆਪਕਾਂ ਦੇ ਅਣਥੱਕ ਯਤਨਾਂ ਅਤੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਾਢੇ ਪੰਜ ਸਾਲਾਂ ਦੇ ਰਹਿਣ ਦੇ ਆਪਣੇ ਲਾਭਦਾਇਕ ਅਨੁਭਵ ਸਾਂਝੇ ਕੀਤੇ।

ਡਾ. ਇੰਦਰਜੀਤ ਸਿੰਘ ਨੇ ਵਿਦਿਆ ਹਾਸਲ ਕਰ ਕੇ ਜਾ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵੈਟਨਰੀ ਕਿੱਤੇ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਜੀਵਨ ਵਿੱਚ ਖੁਸ ਅਤੇ ਸਿਹਤਮੰਦ ਰਹਿਣ ਲਈ ਕਲਾਤਮਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : PAU ਵਿਖੇ Slogans-Speech ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਵੈਟਨਰੀ ਗ੍ਰੈਜੂਏਟਾਂ ਦਾ ਸਹੁੰ ਚੁੱਕ ਸਮਾਗਮ

ਡਾ. ਪ੍ਰਹਿਲਾਦ ਸਿੰਘ ਨੇ ਧੰਨਵਾਦ ਦਾ ਮਤਾ ਪੇਸ ਕੀਤਾ। ਸਮਾਗਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਸਿਰਕਤ ਕੀਤੀ। ਸਮਾਰੋਹ ਕਾਰਸ ਲੈਬਾਰਟਰੀਜ ਪ੍ਰਾਈਵੇਟ ਲਿਮ. ਵੱਲੋਂ ਪ੍ਰਾਯੋਜਿਤ ਕੀਤਾ ਗਿਆ ਸੀ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Oath Ceremony of Batch 2017 Graduates at GADVASU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters