ਜਿਵੇ ਕਿ ਤੁਹਾਨੂੰ ਪਤਾ ਹੀ ਹੈ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕੁੱਲ 62 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਦਿੱਲੀ ਦੀਆਂ ਚੋਣਾਂ ਜਿੱਤ ਚੁੱਕੀ ਆਮ ਆਦਮੀ ਪਾਰਟੀ ਦੇ ਸਾਬਕਾ ਸਾਰੇ ਮੰਤਰੀ ਇਕ ਵਾਰ ਮੁੜ ਜਨਤਾ ਦੀ ਸੇਵਾ ਲਈ ਸਹੁੰ ਚੁੱਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਾਬਕਾ 7 ਮੰਤਰੀਆਂ ਨੂੰ ਫਿਰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਸਾਰਿਆਂ ਨੂੰ ਸਹੁੰ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਵਾਰ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਕੀ ਕੇਜਰੀਵਾਲ ਇਸ ਵਾਰ ਕੋਈ ਵਿਭਾਗ ਆਪਣੇ ਕੋਲ ਰੱਖਣਗੇ ਜਾਂ ਪਿਛਲੀ ਵਾਰ ਵਾਂਗ ਆਪਣੇ ਮੰਤਰੀਆਂ 'ਚ ਹੀ ਸਾਰੇ ਵਿਭਾਗਾਂ ਦੀ ਵੰਡ ਕਰ ਦੇਣਗੇ। ਕੇਜਰੀਵਾਲ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਇਨ੍ਹਾਂ ਚੋਣਾਂ 'ਚ ਸਖ਼ਤ ਮੁਕਾਬਲੇ 'ਚ ਜਿੱਤਣ ਵਾਲੇ ਸਿਸੋਦੀਆ ਨੇ ਭਾਜਪਾ ਦੇ ਪ੍ਰਚਾਰ ਦਾ ਸਿੱਧਾ ਜਵਾਬ ਦਿੰਦਿਆਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਸਾਫ਼ ਕਰ ਦਿੱਤਾ ਹੈ ਕਿ ਕੇਜਰੀਵਾਲ ਦਿੱਲੀ ਦਾ ਬੇਟਾ ਹੈ ਨਾ ਕਿ ਅੱਤਵਾਦੀ। ਉਨ੍ਹਾਂ ਨੇ ਕਿਹਾ ਕਿ ਜਨਤਾ ਨੂੰ ਬਿਜਲੀ-ਪਾਣੀ ਮੁਹੱਈਆ ਕਰਵਾਉਣਾ ਹੀ ਰਾਸ਼ਟਰਵਾਦ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਪੂਰੀ ਕੈਬਨਿਟ ਨਾਲ ਸਹੁੰ ਚੁੱਕਣਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਇਕੱਲੇ ਹੀ ਸਹੁੰ ਚੁੱਕਣਗੇ ਅਤੇ ਬਾਅਦ 'ਚ ਕੈਬਨਿਟ ਦਾ ਗਠਨ ਕੀਤਾ ਜਾਵੇ, ਪਰ ਹੁਣ ਸਾਰੇ ਇਕੱਠੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ਸਵੇਰੇ ਦਸ ਵਜੇ ਸ਼ੁਰੂ ਹੋਵੇਗਾ।
Summary in English: oath ceremony under Arvind Kejriwal's government