1. Home
  2. ਖਬਰਾਂ

Oil Price: ਮਹਿੰਗਾਈ ਤੋਂ ਰਾਹਤ! ਕੰਪਨੀਆਂ ਨੇ ਘਟਾਈਆਂ ਤੇਲ ਦੀਆਂ ਕੀਮਤਾਂ!

ਆਮ ਆਦਮੀ ਲਈ ਇੱਕ ਰਾਹਤ ਭਰੀ ਖ਼ਬਰ ਹੈ। ਦਰਅਸਲ, ਕੰਪਨੀਆਂ ਵੱਲੋਂ ਤੇਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ।

Gurpreet Kaur Virk
Gurpreet Kaur Virk
ਆਮ ਆਦਮੀ ਨੂੰ ਮਿਲੀ ਮਹਿੰਗਾਈ ਤੋਂ ਰਾਹਤ

ਆਮ ਆਦਮੀ ਨੂੰ ਮਿਲੀ ਮਹਿੰਗਾਈ ਤੋਂ ਰਾਹਤ

Oil Price: ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਇਸ ਹਫਤੇ ਬਾਜ਼ਾਰ 'ਚ ਸਰ੍ਹੋਂ ਦੀਆਂ ਕੀਮਤਾਂ 'ਚ ਕਮੀ ਆਈ ਹੈ। ਚੰਗੀ ਗੱਲ ਇਹ ਹੈ ਕਿ ਫਾਰਚਿਊਨ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ 10 ਤੋਂ 15 ਰੁਪਏ ਦੀ ਕਟੌਤੀ ਕੀਤੀ ਹੈ।

Oil Price Update: ਇਸ ਹਫਤੇ ਬਾਜ਼ਾਰ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਫਾਰਚਿਊਨ, ਧਾਰਾ ਅਤੇ ਬਾਜ਼ਾਰ ਦੀਆਂ ਹੋਰ ਵੱਡੀਆਂ ਕੰਪਨੀਆਂ ਨੇ 10 ਤੋਂ 15 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ੀ ਬਾਜ਼ਾਰਾਂ 'ਚ ਵੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਦੇਸ਼ ਦੇ ਹੇਠਲੇ ਅਤੇ ਮੱਧ ਵਰਗ ਦੇ ਲੋਕਾਂ ਲਈ ਵੱਡੀ ਗੱਲ ਸਾਬਤ ਹੋ ਸਕਦੀ ਹੈ।

ਇਸ ਹਫਤੇ ਸਰ੍ਹੋਂ ਦੀਆਂ ਕੀਮਤਾਂ

ਪ੍ਰੈੱਸ ਨੂੰ ਮਿਲੀ ਜਾਣਕਾਰੀ ਅਨੁਸਾਰ ਮੰਡੀਆਂ 'ਚ ਸਰ੍ਹੋਂ ਦੀ ਆਮਦ ਘੱਟ ਹੈ, ਪਰ ਫਿਰ ਵੀ ਮੰਡੀ 'ਚ ਸਰ੍ਹੋਂ ਦੀ ਮੰਗ 'ਚ ਕਮੀ ਆਈ ਹੈ। ਇਸ ਕਾਰਨ ਹਫਤੇ ਦੇ ਅੰਤ 'ਚ ਸਰੋਂ ਦੇ ਤੇਲ ਅਤੇ ਤੇਲ ਬੀਜਾਂ ਦੀਆਂ ਕੀਮਤਾਂ 'ਚ ਇਸ ਤਰ੍ਹਾਂ ਗਿਰਾਵਟ ਆਈ ਹੈ।

• ਇਸ ਹਫਤੇ ਸਰ੍ਹੋਂ ਦੇ ਤੇਲ 'ਚ 200 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੇਕਰ ਨਵੀਂ ਕੀਮਤ ਦੀ ਗੱਲ ਕਰੀਏ ਤਾਂ ਇਹ 15,100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ।

• ਦੂਜੇ ਪਾਸੇ ਸਰ੍ਹੋਂ ਪੱਕੀ ਘਣੀ ਅਤੇ ਕੱਚੀ ਘਣੀ ਦੇ ਤੇਲ ਦੀ ਕੀਮਤ 30-30 ਰੁਪਏ ਦੀ ਗਿਰਾਵਟ ਨਾਲ ਕ੍ਰਮਵਾਰ 2,365 ਤੋਂ 2,445 ਰੁਪਏ 'ਤੇ ਆ ਗਈ ਹੈ। ਇਸ ਦੇ ਨਾਲ ਹੀ ਇਹ 2,405 ਤੋਂ 2,510 ਰੁਪਏ ਪ੍ਰਤੀ 15 ਕਿਲੋ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ: 5G Data: ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ 5G ਸੇਵਾ! ਕਿਹੜੇ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਮਿਲੇਗੀ 5G ਸੇਵਾ ?

ਤੇਲ ਦੀ ਦਰਾਮਦ ਵੀ ਹੈ ਘਟਣ ਦਾ ਕਾਰਨ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਤੇਲ ਦਰਾਮਦ (oil import) ਕਰਨ ਵਾਲਾ ਦੇਸ਼ ਹੈ। ਮਈ ਮਹੀਨੇ ਦੀ ਗੱਲ ਕਰੀਏ ਤਾਂ ਭਾਰਤ ਨੇ 6,60,000 ਟਨ ਪਾਮ ਆਇਲ (palm oil) ਦੀ ਦਰਾਮਦ ਕੀਤੀ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਕੱਚੇ ਤੇਲ 'ਤੇ ਘਟਾਈ ਗਈ ਦਰਾਮਦ ਡਿਊਟੀ ਵੀ ਤੇਲ ਦੀਆਂ ਡਿੱਗਦੀਆਂ ਕੀਮਤਾਂ ਦਾ ਵੱਡਾ ਕਾਰਨ ਹੋ ਸਕਦੀ ਹੈ।

Summary in English: Oil Price: Relief from Inflation! Companies reduce oil prices!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters