ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਅਤੇ ਇਸ ਦੇ ਕਾਰਨ ਹੋਈ ਤਾਲਾਬੰਦੀ ਨੇ ਆਮ ਲੋਕਾਂ ਨੂੰ ਵੱਧ ਪਰੇਸ਼ਾਨ ਕੀਤਾ ਹੈ, ਪਰ ਸਰਕਾਰ ਦੁਆਰਾ ਖੋਲ੍ਹੇ ਗਰੀਬਾਂ ਲਈ ਜਨਧਨ ਖਾਤੇ ਨੇ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਲੜਨ ਵਿਚ ਕੁਝ ਰਾਹਤ ਦਿੱਤੀ ਹੈ। ਚਾਹੇ ਉਹ ਲੋਕ ਕਿਸਾਨ ਹੋਣ, ਗਰੀਬ ਮਜ਼ਦੂਰ ਹੋਣ ਜਾਂ ਫਿਰ ਦਿਵਯਾਂਗ ਹੋਣ |
ਇਨ੍ਹਾਂ 3 ਪੜਾਵਾਂ ਦੇ ਤਾਲਾਬੰਦ ਹੋਣ ਵਿਚ 39 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 34,800 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਜਿਸ ਵਿਚੋਂ ਜ਼ਿਆਦਾਤਰ ਰਾਸ਼ੀ ਜਨ ਧਨ ਖਾਤੇ ਵਿਚ ਪਹੁੰਚੀ ਹੈ
ਬਿਨਾਂ ਪਛਾਣ ਤੋਂ ਖੁਲਵਾਓ ਖਾਤਾ ?
ਜੇਕਰ ਤੁਹਾਡੇ ਕੋਲ ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਹਨ, ਤਾਵੀ ਤੁਸੀਂ ਬਿਨਾਂ ਦਸਤਾਵੇਜ਼ਾਂ ਤੋਂ ਖਾਤਾ ਖੁਲਵਾ ਸਕਦੇ ਹੋ। ਇਸ ਯੋਜਨਾ ਦੇ ਤਹਿਤ, ਗਰੀਬ ਲੋਕਾਂ ਦਾ ਬੈਂਕ ਖਾਤਾ ਕਿਸੇ ਵੀ ਬੈਂਕ ਜਾਂ ਡਾਕਘਰ ਵਿੱਚ ਜ਼ੀਰੋ ਬੈਲੇਂਸ ਉੱਤੇ ਖੋਲ੍ਹਿਆ ਜਾ ਸਕਦਾ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 38 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਜਾ ਚੁੱਕੇ ਹਨ।
ਜਨ ਧਨ ਖਾਤਾ ਕਿਵੇਂ ਖੋਲ੍ਹਿਆ ਜਾਵੇ?
ਰਿਜ਼ਰਵ ਬੈਂਕ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੇ ਕਿਸੇ ਭਾਰਤੀ ਨਾਗਰਿਕ ਕੋਲ ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਕਾਰਡ ਸਮੇਤ ਕੋਈ ਵੀ ਦਸਤਾਵੇਜ਼ ਨਹੀਂ ਹਨ, ਤਾਂ ਵੀ ਉਹ ਕਿਸੇ ਵੀ ਬੈਂਕ ਵਿਚ ਜਨ ਧਨ ਖਾਤਾ ਅਸਾਨੀ ਨਾਲ ਖੁਲਵਾ ਸਕਦਾ ਹੈ।
ਜਨ ਧਨ ਖਾਤਾ ਖੋਲ੍ਹਣ ਲਈ, ਤੁਹਾਨੂੰ ਸਬਤੋ ਪਹਿਲਾਂ ਨਜ਼ਦੀਕੀ ਬੈਂਕ ਬ੍ਰਾਂਚ ਵਿੱਚ ਜਾਣਾ ਪਵੇਗਾ | ਫਿਰ ਤੁਹਾਨੂੰ ਇੱਕ ਬੈਂਕ ਅਧਿਕਾਰੀ ਦੀ ਮੌਜੂਦਗੀ ਵਿੱਚ ਇੱਕ ਸਵੈ-ਪ੍ਰਮਾਣਿਤ ਫੋਟੋ ਦੇਣੀ ਪਵੇਗੀ |
ਫਿਰ ਇਸ ਫੋਟੋ 'ਤੇ ਦਸਤਖਤ ਜਾਂ ਅਗੂੰਠਾ ਲਗਾਣਾ ਹੋਵੇਗਾ | ਇਸ ਤੋਂ ਬਾਅਦ, ਬੈਂਕ ਅਧਿਕਾਰੀ ਉਹਦਾ ਖਾਤਾ ਖੋਲ ਦੇਵੇਗਾ | ਇਸ ਤੋਂ ਬਾਅਦ, ਖਾਤਾ ਜਾਰੀ ਰੱਖਣ ਲਈ, ਕੋਈ ਵੀ ਕਾਨੂੰਨੀ ਦਸਤਾਵੇਜ਼ ਬਣਾਉਣਾ ਹੋਵੇਗਾ ਅਤੇ ਖਾਤਾ ਖੋਲ੍ਹਣ ਦੀ ਤਰੀਕ ਤੋਂ 12 ਮਹੀਨੇ ਪੂਰੇ ਹੋਣ ਤੱਕ ਬੈਂਕ ਵਿੱਚ ਜਮ੍ਹਾ ਕਰਨਾ ਹੋਵੇਗਾ | ਜਿਸ ਤੋਂ ਬਾਅਦ ਇਹ ਬੈਂਕ ਖਾਤਾ ਅੱਗੇ ਤੱਕ ਜਾਰੀ ਰਹੇਗਾ |
ਇਹ ਵੀ ਪੜ੍ਹੋ :- ਵੱਡੀ ਖਬਰ ! ਤਿੰਨ ਦਿਨਾਂ ਵਿੱਚ ਮਿਲੇਗਾ 10 ਲੱਖ ਰੁਪਏ ਤੱਕ ਦਾ ਲੋਨ,ਪੜੋ ਪੂਰੀ ਖਬਰ !
Summary in English: Open Jan Dhan account without PAN card, Aadhaar and voter card