1. Home
  2. ਖਬਰਾਂ

Madhya Pradesh ਦੇ ਸਿਓਨੀ ਵਿੱਚ MFOI Samridh Kisan Utsav 2024 ਦਾ ਆਯੋਜਨ, ਵੱਡੀ ਗਿੰਦਤੀ ਵਿੱਚ ਪਹੁੰਚੇ ਕਿਸਾਨਾਂ ਨੂੰ ਮਿਲੀ Organic Farming ਅਤੇ Modern Techniques ਬਾਰੇ ਵਧੀਆ ਜਾਣਕਾਰੀ

5 ਜੁਲਾਈ 2024 ਨੂੰ ਮੱਧ ਪ੍ਰਦੇਸ਼ ਦੇ ਸਿਓਨੀ ਵਿੱਚ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਮਹਿੰਦਰਾ ਟਰੈਕਟਰਜ਼ ਵੱਲੋਂ ਸਪਾਂਸਰ ਕੀਤੇ ਗਏ ਇਸ ਪ੍ਰੋਗਰਾਮ ਦਾ ਥੀਮ 'ਸਮ੍ਰਿਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ' ਰੱਖਿਆ ਗਿਆ ਸੀ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

MFOI Samridh Kisan Utsav 2024: ਕ੍ਰਿਸ਼ੀ ਜਾਗਰਣ ਨੇ 5 ਜੁਲਾਈ, 2024 ਨੂੰ ਬੈਨਗੰਗਾ ਪੈਲੇਸ, ਸਿਓਨੀ ਜ਼ਿਲ੍ਹਾ, ਮੱਧ ਪ੍ਰਦੇਸ਼ ਵਿਖੇ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਆਯੋਜਨ ਕੀਤਾ। ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ, ਇਸ ਸਮਾਗਮ ਦਾ ਵਿਸ਼ਾ 'ਸਮ੍ਰਿਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ' ਸੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਅਭਿਆਸਾਂ ਅਤੇ ਕਾਢਾਂ ਨਾਲ ਜੋੜਨਾ ਹੈ। ਇਸ ਪ੍ਰੋਗਰਾਮ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਅਤੇ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਬੈਨਗੰਗਾ ਪੈਲੇਸ ਵਿਖੇ ਮਹਿੰਦਰਾ ਟਰੈਕਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਕਿਸਾਨਾਂ ਨੇ ਮਹਿੰਦਰਾ ਟਰੈਕਟਰਜ਼ (Mahindra Tractors) ਦੇ ਸਟਾਲ ਦਾ ਦੌਰਾ ਕੀਤਾ ਅਤੇ ਨਵੀਨਤਮ ਮਾਡਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਟਿਲ ਇੰਡੀਆ (STIHL India) ਅਤੇ ਧਾਨੁਕਾ ਐਗਰੀਟੇਕ ਲਿਮਟਿਡ (Dhanuka Agritech Ltd) ਦੇ ਸਟਾਲ ਵੀ ਇੱਥੇ ਲਗਾਏ ਗਏ ਸਨ। ਅਜਿਹੇ 'ਚ ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਕੀ ਖਾਸ ਸੀ...

ਮੱਧ ਪ੍ਰਦੇਸ਼ ਦੇ ਸਿਓਨੀ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਡਾ. ਸ਼ੇਖਰ ਸਿੰਘ ਬਘੇਲ (ਸੀਨੀਅਰ ਸਾਇੰਟਿਸਟ ਅਤੇ ਹੈਡ ਕੇ.ਵੀ.ਕੇ., ਸਿਓਨੀ), ਆਸ਼ਾ ਉਪਵੰਸ਼ੀ, ਜੇ.ਕੇ. ਸਿੰਘ (ਡੀ.ਜੀ.ਐਮ. ਧਾਨੁਕਾ ਐਗਰੀਟੇਕ ਲਿਮਟਿਡ), ਪ੍ਰਦਿਊਮਨ ਤ੍ਰਿਪਾਠੀ (ਏਰੀਆ ਮੈਨੇਜਰ, ਮਹਿੰਦਰਾ ਟਰੈਕਟਰਜ਼), ਡਾ. ਨਿਖਿਲ ਕੁਮਾਰ, ਡਾ. ਕੇ.ਕੇ. ਦੇਸ਼ਮੁਖ (ਕੇ.ਵੀ.ਕੇ., ਸਿਓਨੀ), ਡਾ. ਐਨ.ਕੇ. ਸਿੰਘ (ਕੇ.ਵੀ.ਕੇ., ਸਿਓਨੀ), ਮੋਰੀਸ਼ ਨਾਥ (ਡੀ.ਡੀ.ਏ., ਸਿਓਨੀ) ਅਤੇ ਇੰਜੀ. ਕੁਮਾਰ (ਸਿਓਨੀ) ਹਾਜ਼ਰ ਹੋਣ। ਇਸ ਪ੍ਰੋਗਰਾਮ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ, ਜੈਵਿਕ ਖੇਤੀ ਅਤੇ ਆਧੁਨਿਕ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ।

ਕ੍ਰਿਸ਼ੀ ਵਿਗਿਆਨ ਕੇਂਦਰ ਸਿਓਨੀ ਦੇ ਮੁਖੀ ਅਤੇ ਸੀਨੀਅਰ ਵਿਗਿਆਨੀ ਡਾ. ਸ਼ੇਖਰ ਸਿੰਘ ਬਘੇਲ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨ ਫ਼ਸਲ ਵੱਲ ਜ਼ਿਆਦਾ ਧਿਆਨ ਦਿੰਦੇ ਹਨ, ਪਰ ਮਿੱਟੀ ਵੱਲ ਧਿਆਨ ਨਹੀਂ ਦਿੰਦੇ | ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੋਇਲ ਹੈਲਥ ਕਾਰਡ ਦੀ ਮਦਦ ਨਾਲ ਕੁਝ ਕਿਸਾਨ ਮਿੱਟੀ ਦੀ ਪਰਖ ਕਰਵਾਉਂਦੇ ਹਨ, ਪਰ ਮਿੱਟੀ ਪਰਖ ਦੀ ਰਿਪੋਰਟ ਲੈਣ ਲਈ ਨਹੀਂ ਜਾਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਾਰਡ ਸਾਨੂੰ ਡਿਲੀਵਰ ਕਰ ਦਿੱਤਾ ਜਾਵੇਗਾ, ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ।

ਵਘੇਲ ਨੇ ਕਿਹਾ ਕਿ ਕਿਸਾਨਾਂ ਨੂੰ ਨਾ ਸਿਰਫ਼ ਮਿੱਟੀ ਦੀ ਪਰਖ ਕਰਵਾਉਣੀ ਪੈਂਦੀ ਹੈ, ਸਗੋਂ ਉਨ੍ਹਾਂ ਨੂੰ ਉਸ ਪਰਖ ਦੀ ਰਿਪੋਰਟ ਸਬੰਧੀ ਵਿਗਿਆਨੀਆਂ ਅਤੇ ਕੇ.ਵੀ.ਕੇ. ਨਾਲ ਵੀ ਸੰਪਰਕ ਕਰਨਾ ਪੈਂਦਾ ਹੈ, ਤਾਂ ਜੋ ਮਿੱਟੀ ਵਿੱਚ ਮੌਜੂਦ ਬਿਮਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ ਅਤੇ ਝਾੜ ਦੇ ਨਾਲ-ਨਾਲ ਵਧੀਆ ਕੁਆਲਿਟੀ ਵੀ ਮਿਲ ਸਕੇ। ਮਿੱਟੀ ਦੀ ਵੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਘੇਲ ਨੇ ਆਪਣੇ ਜ਼ਿਲ੍ਹੇ ਦੇ ਕਈ ਅਗਾਂਹਵਧੂ ਕਿਸਾਨਾਂ ਦੇ ਸੰਘਰਸ਼ ਦੀ ਕਹਾਣੀ ਸੁਣਾਈ।

ਮਹਿੰਦਰਾ ਟਰੈਕਟਰਜ਼ ਦੇ ਖੇਤਰੀ ਮੈਨੇਜਰ ਪ੍ਰਦਿਊਮਨ ਤ੍ਰਿਪਾਠੀ ਨੇ ਕਿਹਾ, ਇਹ MFOI ਕੀ ਹੈ ਅਤੇ ਇਹ ਕਿਉਂ ਸ਼ੁਰੂ ਕੀਤਾ ਗਿਆ ਸੀ?, ਕੀ ਤੁਸੀਂ ਇਸ ਬਾਰੇ ਜਾਣਦੇ ਹੋ। ਉਨ੍ਹਾਂ ਕਿਹਾ, ਭਾਰਤ ਵਿੱਚ ਕਿਸਾਨਾਂ ਦਾ ਅਕਸ ਹਮੇਸ਼ਾ ਖ਼ਰਾਬ ਰਿਹਾ ਹੈ, ਇਸ ਨੂੰ ਬਦਲਣ ਲਈ ਕ੍ਰਿਸ਼ੀ ਜਾਗਰਣ ਅਤੇ ਮਹਿੰਦਰਾ ਟਰੈਕਟਰਾਂ ਨੇ ਮਿਲ ਕੇ ਕੰਮ ਕੀਤਾ ਹੈ। ਦੇਸ਼ ਦੇ ਕਿਸਾਨਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਉਨ੍ਹਾਂ ਨੂੰ ਖੇਤੀ ਖੇਤਰ ਵਿੱਚ ਵੱਖਰੀ ਪਛਾਣ ਦਿਵਾਉਣ ਲਈ ‘ਮਿਲੀਅਨੇਅਰ ਫਾਰਮਰ ਆਫ਼ ਇੰਡੀਆ’ ਐਵਾਰਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਕਿਹਾ, ਅੱਜ ਦੇਸ਼ ਦੇ ਕਿਸਾਨ ਅਗਾਂਹਵਧੂ ਹੋ ਰਹੇ ਹਨ ਅਤੇ ਹੁਣ ਤੁਹਾਡੀ ਵਾਰੀ ਹੈ। ਕਿਸਾਨ ਰਾਤ ਨੂੰ ਆਪਣੀ ਕਾਮਯਾਬੀ ਦੇ ਸੁਪਨੇ ਦੇਖਦੇ ਹਨ ਅਤੇ ਸਵੇਰੇ ਜਾਗਣ ਤੋਂ ਬਾਅਦ ਉਹ ਇਸ ਨੂੰ ਭੁੱਲਦੇ ਨਹੀਂ ਸਗੋਂ ਇਸ ਨੂੰ ਪ੍ਰਾਪਤ ਕਰਨ ਬਾਰੇ ਸੋਚਦੇ ਹਨ। ਇਸ ਲੜੀ ਵਿਚ ਅਸੀਂ ਕਿਸਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਰੁੱਝੇ ਹੋਏ ਹਾਂ। ਇਸ ਦੌਰਾਨ ਤ੍ਰਿਪਾਠੀ ਨੇ ਪ੍ਰੋਗਰਾਮ ਵਿੱਚ ਲਗਾਏ ਗਏ ਨਵੀਨਤਮ ਮਹਿੰਦਰਾ ਟਰੈਕਟਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਟੇਜ ਉੱਤੇ ਇੱਕ ਸਕਰੀਨ ਰਾਹੀਂ ਇੱਕ ਕਹਾਣੀ ਵੀ ਸੁਣਾਈ ਗਈ ਕਿ ਕਿਸ ਤਰ੍ਹਾਂ ਕੰਪਨੀ ਕਿਸਾਨਾਂ ਦੇ ਹਿੱਤ ਵਿੱਚ ਲਗਾਤਾਰ ਕੰਮ ਕਰ ਰਹੀ ਹੈ।

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

ਮਹਿੰਦਰਾ ਟਰੈਕਟਰਜ਼ ਵੱਲੋਂ ਸਟਾਲ

ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਮਹਿੰਦਰਾ ਟਰੈਕਟਰਜ਼ ਦੇ ਸਟਾਲ ਦਾ ਦੌਰਾ ਕੀਤਾ ਅਤੇ ਕੰਪਨੀ ਦੇ ਨਵੀਨਤਮ ਟਰੈਕਟਰਾਂ ਦੇ ਮਾਡਲਾਂ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ਨਾਲ ਖੇਤੀਬਾੜੀ ਵਿਕਾਸ ਨੂੰ ਸਮਰਥਨ ਦੇਣ ਲਈ ਮਹਿੰਦਰਾ ਦੀ ਵਚਨਬੱਧਤਾ ਵੀ ਮਜ਼ਬੂਤ ​​ਹੋਈ। ਇਸ ਤੋਂ ਇਲਾਵਾ ਕਿਸਾਨਾਂ ਨੇ ਸਟਿਲ ਇੰਡੀਆ ਅਤੇ ਧਾਨੁਕਾ ਐਗਰੀਟੇਕ ਲਿਮਟਿਡ ਦੇ ਸਟਾਲਾਂ ਦਾ ਵੀ ਦੌਰਾ ਕੀਤਾ ਅਤੇ ਕੰਪਨੀਆਂ ਵੱਲੋਂ ਪੇਸ਼ ਕੀਤੇ ਗਏ ਨਵੇਂ ਉਤਪਾਦਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਕਿਸਾਨਾਂ ਦਾ ਸਨਮਾਨ

ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮਹਿਮਾਨਾਂ ਵੱਲੋਂ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਰਟੀਫਿਕੇਟਾਂ ਦੀ ਵੰਡ ਸੀ, ਜਿਸ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਸਫਲਤਾਵਾਂ ਨੂੰ ਮਾਨਤਾ ਦਿੱਤੀ ਗਈ। ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ, ਜੋ ਕਿ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਦਰਸਾਉਂਦਾ ਹੈ। ਭਾਗੀਦਾਰਾਂ ਨੇ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਪਣੇ ਸਾਥੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

'MFOI Awards' ਬਾਰੇ ਜਾਣਕਾਰੀ

ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?

ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।​

Summary in English: Organized MFOI Samridh Kisan Utsav 2024 in Seoni, Madhya Pradesh, Farmers who arrived in large numbers got good information about Organic Farming and Modern Techniques

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters