1. Home
  2. ਖਬਰਾਂ

Rajasthan ਦੇ ਟੋਂਕ ਵਿੱਚ 'MFOI Samridh Kisan Utsav 2024' ਦਾ ਆਯੋਜਨ, ਅਗਾਂਹਵਧੂ ਕਿਸਾਨਾਂ ਦਾ ਸਨਮਾਨ, Krishi Jagran ਅਤੇ Mahindra Tractors ਦੇ ਉਪਰਾਲੇ ਦੀ ਸ਼ਲਾਘਾ

9 ਜੁਲਾਈ 2024 ਨੂੰ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਵਨਸਥਲੀ ਵਿਦਿਆਪੀਠ, ਖੇਤੀਬਾੜੀ ਵਿਗਿਆਨ ਕੇਂਦਰ ਵਿਖੇ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਦੱਸ ਦੇਈਏ ਕਿ ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜਦੋਂਕਿ ਸੋਮਾਨੀ ਸੀਡਜ਼ ਅਤੇ ਧਾਨੁਕਾ ਐਗਰੀਟੇਕ ਲਿਮਟਿਡ ਦੁਆਰਾ ਸੰਚਾਲਿਤ ਸੀ, ਇਸ ਦੇ ਨਾਲ ਹੀ ਆਈਸੀਏਆਰ ਇਸ ਸਮਾਗਮ ਦਾ ਗਿਆਨ ਭਾਗੀਦਾਰ ਸੀ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

MFOI Samridh Kisan Utsav 2024: ਕ੍ਰਿਸ਼ੀ ਜਾਗਰਣ ਨੇ ਅੱਜ ਯਾਨੀ ਮੰਗਲਵਾਰ, 9 ਜੁਲਾਈ 2024 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਵਨਸਥਲੀ ਵਿਦਿਆਪੀਠ, ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਸਫਲਤਾਪੂਰਵਕ ਆਯੋਜਨ ਕੀਤਾ। ਦੱਸ ਦੇਈਏ ਕਿ ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜਦੋਂਕਿ ਸੋਮਾਨੀ ਸੀਡਜ਼ ਅਤੇ ਧਾਨੁਕਾ ਐਗਰੀਟੇਕ ਲਿਮਟਿਡ ਦੁਆਰਾ ਸੰਚਾਲਿਤ ਸੀ, ਇਸ ਦੇ ਨਾਲ ਹੀ ਆਈਸੀਏਆਰ ਇਸ ਸਮਾਗਮ ਦਾ ਗਿਆਨ ਭਾਗੀਦਾਰ ਸੀ। ਇਸ ਪ੍ਰੋਗਰਾਮ ਦਾ ਵਿਸ਼ਾ 'ਸਮ੍ਰਿਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ' ਸੀ।

ਤੁਹਾਨੂੰ ਦੱਸ ਦੇਈਏ ਕਿ ਸਮ੍ਰਿਧ ਕਿਸਾਨ ਉਤਸਵ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਵੀਨਤਮ ਖੋਜਾਂ ਅਤੇ ਨਵੀਨਤਮ ਅਭਿਆਸਾਂ ਨਾਲ ਖੇਤੀਬਾੜੀ ਵਿੱਚ ਖੁਸ਼ਹਾਲ ਬਣਨ ਲਈ ਸਮਰੱਥ ਬਣਾਉਣਾ ਹੈ। ਇਸ ਪ੍ਰੋਗਰਾਮ ਵਿੱਚ 300 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਅਤੇ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਕਿਸਾਨਾਂ ਨੂੰ ਮਿਲੀ ਨਵੇਂ ਉਤਪਾਦਾਂ ਬਾਰੇ ਜਾਣਕਾਰੀ

ਕ੍ਰਿਸ਼ੀ ਵਿਗਿਆਨ ਕੇਂਦਰ, ਵਨਸਥਲੀ ਵਿਦਿਆਪੀਠ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮਹਿੰਦਰਾ ਟਰੈਕਟਰਜ਼ ਨੇ ਆਪਣੀ ਨਵੀਨਤਮ ਤਕਨੀਕ ਵਾਲੇ ਟਰੈਕਟਰਾਂ ਦੀ ਪ੍ਰਦਰਸ਼ਨੀ ਲਗਾਈ। ਇੱਥੇ ਕਿਸਾਨਾਂ ਨੇ ਕੰਪਨੀ ਵੱਲੋਂ ਲਾਂਚ ਕੀਤੇ ਨਵੇਂ ਟਰੈਕਟਰਾਂ ਦੀ ਤਕਨੀਕ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਪ੍ਰੋਗਰਾਮ ਵਿੱਚ ਸੋਮਾਨੀ ਸੀਡਜ਼ ਅਤੇ ਧਾਨੁਕਾ ਐਗਰੀਟੈੱਕ ਲਿਮਟਿਡ ਨੇ ਆਪਣੇ ਸਟਾਲ ਲਗਾਏ ਅਤੇ ਨਵੇਂ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ, ਜਿੱਥੇ ਕਿਸਾਨਾਂ ਨੇ ਉਨ੍ਹਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ।

ਸਮਾਗਮ ਵਿੱਚ ਹਾਜ਼ਰ ਮਹਿਮਾਨ

ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਵਰਿੰਦਰ ਸਿੰਘ ਸੋਲੰਕੀ (ਸੰਯੁਕਤ ਡਾਇਰੈਕਟਰ, ਖੇਤੀਬਾੜੀ ਵਿਸਥਾਰ), ਰਾਮਪਾਲ ਸ਼ਰਮਾ (ਸਹਾਇਕ ਡਾਇਰੈਕਟਰ, ਖੇਤੀਬਾੜੀ ਵਿਸਥਾਰ), ਸੀ.ਪੀ. ਬਧੀਆ (ਡਿਪਟੀ ਡਾਇਰੈਕਟਰ, ਬਾਗਬਾਨੀ), ਬੰਸ਼ੀਧਰ ਚੌਧਰੀ (ਕੇ.ਵੀ.ਕੇ. ਮੁਖੀ), ਮਨੂ ਗਿੱਲ (ਡੀ.ਜੀ.ਐਮ. ਧਾਨੁਕਾ ਐਗਰੀਟੈਕ ਲਿਮਟਿਡ), ਮੁਕੇਸ਼ ਤੋਮਰ (ਏਰੀਆ ਮੈਨੇਜਰ, ਸੋਮਨੀ ਸੀਡਜ਼) ਅਤੇ ਕਨ੍ਹਈਆ (ਏਰੀਆ ਮੈਨੇਜਰ, ਮਹਿੰਦਰਾ ਟਰੈਕਟਰਜ਼) ਹਾਜ਼ਰ ਸਨ। ਇਸ ਤੋਂ ਇਲਾਵਾ ਇੱਥੇ 300 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਬਾਗਬਾਨੀ ਅਤੇ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਕਿਸਾਨਾਂ ਦਾ ਸਨਮਾਨ

ਸਮ੍ਰਿਧ ਕਿਸਾਨ ਉਤਸਵ ਦਾ ਮੁੱਖ ਆਕਰਸ਼ਣ ਟੋਂਕ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਹਿਮਾਨਾਂ ਵੱਲੋਂ ਸਰਟੀਫਿਕੇਟ ਵੰਡਣਾ ਸੀ। ਇੱਥੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਸਫਲਤਾ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਮਤੇ ਅਤੇ ਸਮੂਹ ਫੋਟੋ ਨਾਲ ਹੋਈ, ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਉਜਾਗਰ ਕੀਤਾ ਗਿਆ। ਭਾਗੀਦਾਰਾਂ ਨੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਪਣੇ ਸਾਥੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

'MFOI Awards' ਬਾਰੇ ਜਾਣਕਾਰੀ

ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?

ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।​

Summary in English: Organized 'MFOI Samridh Kisan Utsav 2024' in Tonk, Rajasthan, honors progressive farmers, appreciates efforts of Krishi Jagran and Mahindra Tractors

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters