Social Media Platforms: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸ ਲੜੀ ਨੂੰ ਅੱਗੇ ਤੋਰਦਿਆਂ ਪੀਏਯੂ (PAU) ਨੇ ਸ਼ੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਕਿਸਾਨਾਂ ਤੱਕ ਸਿਫਾਰਿਸ਼ ਤਕਨੀਕਾਂ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਖਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਹੋਰ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਸੀ, ਜੋ ਅੱਜ ਵੀ ਜਾਰੀ ਹੈ, ਪਰ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ਼ੋਸ਼ਲ ਮੀਡੀਆ ਪਲੈਟਫਾਰਮਸ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਾਉਣੀ ਅਤੇ ਹਾੜ੍ਹੀ ਰੁੱਤ ਦੌਰਾਨ ਪੰਜਾਬ ਦੀਆਂ ਫਸਲਾਂ ਲਈ ਉੱਨਤ ਤਕਨੀਕਾਂ ਵਿਕਸਿਤ ਅਤੇ ਸਿਫਾਰਿਸ਼ ਕੀਤੀਆਂ ਹਨ। ਇਹ ਸਿਫਾਰਿਸ਼ ਤਕਨੀਕਾਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪੀ.ਏ.ਯੂ. ਲੁਧਿਆਣਾ ਨੇ ਵੱਖ-ਵੱਖ ਸਾਧਨਾਂ ਰਾਂਹੀਂ ਪਹੁੰਚਾਇਆ ਹੈ। ਪਹਿਲਾਂ ਪੀ.ਏ.ਯੂ. ਲੁਧਿਆਣਾ ਬਾਬਤ ਜਾਣਕਾਰੀ ਦੇਣ ਲਈ ਅਖਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਵੱਖ-ਵੱਖ ਸਾਹਿਤ ਦੀ ਵਰਤੋਂ ਕੀਤੀ ਜਾਂਦੀ ਅਤੇ ਜਾ ਰਹੀ ਹੈ। ਪਰ ਅਜੋਕਾ ਸਮ੍ਹਾਂ ਸ਼ੋਸ਼ਲ ਮੀਡੀਆ ਦਾ ਹੋਣ ਕਰਕੇ ਪੀ.ਏ.ਯੂ. ਨੇ ਸ਼ੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ।
ਸਿਫਾਰਿਸ਼ ਤਕਨੀਕਾਂ ਦੀ ਜਾਣਕਾਰੀ
ਇਸ ਸ਼ੋਸ਼ਲ ਮੀਡੀਆ ਵਿੱਚ ਪੀ.ਏ.ਯੂ. ਦੀ ਵੈੱਬਸਾਈਟ (www.pau.edu), ਫੇਸਬੁੱਕ, ਟਵਿੱਟਰ, ਪੀ.ਏ.ਯੂ. ਕਿਸਾਨ ਐਪ, ਇੰਸਟਾਗਰਾਮ, ਪੀ.ਏ.ਯੂ. ਪੋਰਟਲ ਅਤੇ ਯੂਟਿਊਬ ਚੈਨਲ (Punjab Agricultural University official channel) ਹੈ। ਇਹਨਾਂ ਸ਼ੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਵੱਖ-ਵੱਖ ਸਿਫਾਰਿਸ਼ ਤਕਨੀਕਾਂ ਦੀ ਜਾਣਕਾਰੀ ਕਿਸਾਨਾਂ ਤੱਕ ਜਲਦੀ ਤੋਂ ਜਲਦੀ ਮੁਹੱਈਆ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ: Krishi Vigyan Kendra ਦੇ ਫਰਵਰੀ 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ
ਕਿਊ ਆਰ ਕੋਡ ਰਾਹੀਂ ਸਕੈਨ ਕਰੋ
ਅੱਜ ਦੇ ਸਮ੍ਹੇਂ ਵਿੱਚ ਜਿਆਦਾਤਰ ਕਿਸਾਨਾਂ ਕੋਲ ਸਮਾਰਟ ਮੋਬਾਇਲ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਏ.ਯੂ. ਵੱਲੋਂ ਇਹਨਾਂ ਵੱਖ-ਵੱਖ ਸ਼ੋਸ਼ਲ ਮੀਡੀਆ ਪਲੈਟਫਾਰਮ ਦਾ ਕਿਊ ਆਰ ਕੋਡ (QR Code) ਬਣਾਇਆ ਗਿਆ ਹੈ ਜਿਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ। ਕਿਸਾਨ ਵੀਰ ਕਿਊ ਆਰ ਕੋਡ (QR Code) ਮੋਬਾਇਲ ਤੋਂ ਸਕੈਨ ਕਰਕੇ ਪੀ.ਏ.ਯੂ. ਦੇ ਵੱਖ-ਵੱਖ ਪਲੈਟਫਾਰਮ ਨਾਲ ਅਸਾਨੀ ਨਾਲ ਜੁੜ ਸਕਦੇ ਹਨ।
Summary in English: PAU Big Initiative for Punjab Farmers, After Newspaper-Radio-Television Now Know Through Social Media Platforms Recommended Techniques