1. Home
  2. ਖਬਰਾਂ

PAU ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ

PAU ਦੇ ਪ੍ਰਸਿੱਧ ਮਾਹਿਰ Dr. Sohan Singh Walia ਨੂੰ ਯੂਨੀਵਰਸਿਟੀ ਵਿੱਚ ਸਥਾਪਿਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
PAU ਦੇ ਫਸਲ ਵਿਗਿਆਨੀ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ

PAU ਦੇ ਫਸਲ ਵਿਗਿਆਨੀ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ

Good News: ਹੁਣ ਇੱਕ ਖੁਸ਼ਖ਼ਬਰੀ, ਪੀਏਯੂ (PAU) ਦੇ ਪ੍ਰਸਿੱਧ ਜੈਵਿਕ ਖੇਤੀ ਮਾਹਿਰ ਡਾ. ਸੋਹਨ ਸਿੰਘ ਵਾਲੀਆ ਨੂੰ ਯੂਨੀਵਰਸਿਟੀ ਵਿੱਚ ਸਥਾਪਿਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਡਾ. ਵਾਲੀਆ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਖੇਤੀ ਵਿਗਿਆਨ ਵਿਸ਼ੇ ਵਿੱਚ ਪ੍ਰਾਪਤੀ ਕੀਤੀ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਡਾ. ਸੋਹਨ ਸਿੰਘ ਵਾਲੀਆ 1995 ਵਿੱਚ ਪੀ.ਏ.ਯੂ. ਵਿੱਚ ਫਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਸਾਮਲ ਹੋਏ, 2010 ਵਿੱਚ ਪ੍ਰਿੰਸੀਪਲ ਐਗਰੋਨੋਮਿਸਟ ਦੇ ਅਹੁਦੇ ਤੱਕ ਪਹੁੰਚੇ। ਉਨ੍ਹਾਂ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤੇ ਕੰਮ ਕੀਤਾ, ਜੋ ਸੰਯੁਕਤ ਖੇਤੀ ਪ੍ਰਣਾਲੀ ਅਤੇ ਜੈਵਿਕ ਇਕਾਈਆਂ ਬਾਰੇ ਸੀ।

ਡਾ. ਸੋਹਨ ਸਿੰਘ ਵਾਲੀਆ ਬਾਰੇ ਜਾਣਕਾਰੀ

ਡਾ. ਐੱਸ.ਐੱਸ ਵਾਲੀਆ ਨੂੰ 560 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਵਾਂ, 9 ਕਿਤਾਬਾਂ, 10 ਅਧਿਆਪਨ ਮੈਨੂਅਲ, 7 ਪਸਾਰ ਕਿਤਾਬਚੇ ਅਤੇ 25 ਪੁਸਤਕ ਅਧਿਆਵਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ। ਵਰਤਮਾਨ ਵਿੱਚ ਵੀ ਉਹ ਪੰਜ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਹਨ। ਉਨ੍ਹਾਂ ਦੀਆਂ ਲੱਭਤਾਂ ਨੂੰ ਹਾੜ੍ਹੀ-ਸਾਉਣੀ ਦੀ ਫਸਲਾਂ ਦੀ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੁਆਰਾ ਵੱਡੇ ਪੱਧਰ ’ਤੇ ਅਪਣਾਉਣ ਲਈ ਅਭਿਆਸਾਂ ਦੇ ਪੈਕੇਜ ਵਿੱਚ 82 ਸਿਫਾਰਸਾਂ ਸਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਵਾਤਾਵਰਨ ਪੱਖੀ ਫਸਲੀ ਪ੍ਰਣਾਲੀਆਂ, 9 ਜੈਵਿਕ ਖੇਤੀ ਅਧਾਰਤ ਫਸਲੀ ਪ੍ਰਣਾਲੀਆਂ, ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸਤ ਪ੍ਰਮੁੱਖ ਹਨ।

ਇਹ ਵੀ ਪੜ੍ਹੋ: Good News! ਪੀ.ਏ.ਯੂ ਦੇ ਇਸ ਵਿਭਾਗ ਨੇ ਵਧਾਇਆ ਮਾਣ, ਸਰਵੋਤਮ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ

ਇਸ ਤੋਂ ਇਲਾਵਾ ਉਹ ਗੰਨਾ, ਹਲਦੀ, ਆਲੂ, ਪਿਆਜ਼, ਮੱਕੀ, ਕਣਕ ਦੀਆਂ ਫਸਲਾਂ ਵਿੱਚ ਕੰਸੋਰਸ਼ੀਅਮ ਦੀ ਵਰਤੋਂ ਸੰਬੰਧੀ ਤਕਨੀਕਾਂ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਡੇਅਰੀ, ਮੱਛੀ ਪਾਲਣ, ਬਾਗਬਾਨੀ, ਸਬਜੀਆਂ, ਵਣ ਖੇਤੀ, ਵਰਮੀ-ਕੰਪੋਸਟਿੰਗ ਸਮੇਤ ਏਕੀਕਿ੍ਰਤ ਖੇਤੀ ਪ੍ਰਣਾਲੀ ਖੋਜ ਮਾਡਲ ਵਿਕਸਿਤ ਕੀਤਾ ਹੈ। ਉਹ 103 ਕੋਰਸਾਂ ਦੇ ਅਧਿਆਪਨ ਵਿੱਚ ਸਾਮਲ ਰਹੇ। ਉਹਨਾਂ ਨੇ ਛੇ ਪੀ.ਐਚ.ਡੀ. ਅਤੇ ਬਾਰਾਂ ਐਮ.ਐਸ.ਸੀ. ਵਿਦਿਆਰਥੀਆਂ ਦੀ ਅਗਵਾਈ ਕੀਤੀ।

ਡਾ. ਵਾਲੀਆ ਨੇ 29 ਖੇਤ ਦਿਵਸ ਦਾ ਆਯੋਜਨ ਕੀਤਾ, 535 ਸਿਖਲਾਈ ਭਾਸ਼ਣ ਅਤੇ 63 ਰੇਡੀਓ/ਟੀਵੀ ਭਾਸਣ ਦਿੱਤੇ ਅਤੇ 138 ਪਸਾਰ ਲੇਖ, ਨੌ ਪਸਾਰ ਬੁਲੇਟਿਨ ਅਤੇ ਚਾਰ ਕਿਤਾਬਚੀ ਪ੍ਰਕਾਸ਼ਿਤ ਕੀਤੇ, 15 ਅਡੈਪਟਿਵ ਰਿਸਰਚ ਟਰਾਇਲ ਕਰਵਾਏ। ਉਹ 62 ਸਿਖਲਾਈ ਪ੍ਰੋਗਰਾਮਾਂ ਦੇ ਤਕਨੀਕੀ ਕੋਆਰਡੀਨੇਟਰ ਸਨ। ਨਾਲ ਹੀ ਉਨ੍ਹਾਂ ਨੇ 3154 ਫੀਲਡ ਪ੍ਰਦਰਸਨ ਕੀਤੇ। ਉਨ੍ਹਾਂ ਨੇ 10 ਅੰਤਰਰਾਸ਼ਟਰੀ ਅਤੇ 83 ਰਾਸਟਰੀ ਕਾਨਫਰੰਸਾਂ/ਸੈਮੀਨਾਰ/ਵਰਕਸ਼ਾਪਾਂ ਵਿੱਚ ਭਾਗ ਲਿਆ ਹੈ।

ਇਹ ਵੀ ਪੜ੍ਹੋ: PAU 'ਚ ਦਾਲਾਂ ਦੇ ਮਾਹਿਰ Dr. Inderjit Singh ਨੂੰ ਵੱਕਾਰੀ ਐਵਾਰਡ ਨਾਲ ਨਵਾਜ਼ਿਆ

ਡਾ. ਸੋਹਨ ਸਿੰਘ ਵਾਲੀਆ ਦੀਆਂ ਪ੍ਰਾਪਤੀਆਂ

ਡਾ. ਐੱਸ.ਐੱਸ ਵਾਲੀਆ ਨੇ ਇੰਡੀਅਨ ਇੰਸਟੀਚਿਊਟ ਆਫ ਫਾਰਮਿੰਗ ਸਿਸਟਮ ਰਿਸਰਚ, ਮੋਦੀਪੁਰਮ, ਮੇਰਠ ਤੋਂ ਆਨ-ਫਾਰਮ ਖੋਜ ਲਈ ਏਕੀਕਿ੍ਰਤ ਖੇਤੀ ਪ੍ਰਣਾਲੀਆਂ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਲਈ ਸਰਵੋਤਮ ਕੇਂਦਰ ਪੁਰਸਕਾਰ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਡਾ. ਐਮ ਐਸ ਰੰਧਾਵਾ ਸਰਵੋਤਮ ਪੁਸਤਕ ਪੁਰਸਕਾਰ (2017); ਫੈਲੋ, ਇੰਡੀਅਨ ਈਕੋਲੋਜੀਕਲ ਸੋਸਾਇਟੀ (2016); ਇੰਟਰਨੈਸਨਲ ਕਾਨਫਰੰਸ (2013) ਵਿੱਚ ਖੇਤੀਬਾੜੀ ਵਿੱਚ ਹਾਲੀਆ ਵਿਕਾਸ ਸੁਸਾਇਟੀ ਤੋਂ ਗੋਲਡ ਮੈਡਲ; “ਪੰਜਾਬ ਲਈ ਚੌਲਾਂ-ਕਣਕ ਲਈ ਬਦਲਵੀਆਂ ਫਸਲੀ ਪ੍ਰਣਾਲੀਆਂ“ ਸਿਰਲੇਖ ਵਾਲੇ ਪੇਪਰ ਲਈ ਇੰਡੀਅਨ ਸੋਸਾਇਟੀ ਆਫ ਐਗਰੋਨੋਮੀ (2011) ਤੋਂ ਨਕਦ ਇਨਾਮ ਦੇ ਨਾਲ ਬੈਸਟ ਪੇਪਰ ਅਵਾਰਡ; ਇੰਡੀਅਨ ਸੋਸਾਇਟੀ ਆਫ ਐਗਰੋਨੋਮੀ ਦੁਆਰਾ (2005); ਫੈਲੋ, ਸੋਸਾਇਟੀ ਆਫ ਐਨਵਾਇਰਨਮੈਂਟਲ ਸਾਇੰਸਿਜ (2004) ਡਾ.ਗੁਰਬਖਸ ਸਿੰਘ ਗਿੱਲ ਗੋਲਡ ਮੈਡਲ, ਐਮ.ਐਸ.ਸੀ. (ਐਗਰੋਨੋਮੀ) ਲਈ ਮੈਰਿਟ ਸਰਟੀਫਿਕੇਟ ਪ੍ਰਾਪਤ ਹੋਏ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਡਾ. ਐੱਸ.ਐੱਸ ਵਾਲੀਆ ਨੇ ਸਕੂਲ ਆਫ ਐਗਰੀਕਲਚਰ, ਫੂਡ ਐਂਡ ਵਾਈਨ, ਯੂਨੀਵਰਸਿਟੀ ਆਫ ਐਡੀਲੇਡ, ਸਾਊਥ ਆਸਟ੍ਰੇਲੀਆ ਤੋਂ ਚੌਲ ਉਤਪਾਦਨ ਪ੍ਰਣਾਲੀਆਂ ਦੀ ਅਗਾਊਂ ਸਿਖਲਾਈ ਹਾਸਲ ਕੀਤੀ ਹੈ।

Summary in English: PAU Crop scientist Dr. Sohan Singh Walia became the director of organic farming school

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters