1. Home
  2. ਖਬਰਾਂ

ਪੀਏਯੂ ਨੇ ਆਲੂ ਮਿਸ਼ਰਣ ਦੀ ਤਕਨੀਕ ਲਈ ਕੀਤਾ MoU Sign

Punjab Agricultural University ਨੇ ਵੱਖ-ਵੱਖ ਕਿਸਮਾਂ ਦੇ ਆਲੂ ਮਿਸਰਣ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ ਹੈ।

Gurpreet Kaur Virk
Gurpreet Kaur Virk
ਆਲੂ ਤੋਂ ਸਮੋਸੇ ਅਤੇ ਪਰਾਂਠੇ ਦੇ ਮਿਸ਼ਰਣ ਦੀ ਤਕਨੀਕ ਲਈ ਕਰਾਰ

ਆਲੂ ਤੋਂ ਸਮੋਸੇ ਅਤੇ ਪਰਾਂਠੇ ਦੇ ਮਿਸ਼ਰਣ ਦੀ ਤਕਨੀਕ ਲਈ ਕਰਾਰ

MoU Sign: ਪੀਏਯੂ ਨੇ ਲੁਧਿਆਣਾ ਸਥਿਤ ਇਕ ਫਰਮ ਮੈਸਰਜ ਜੀ ਐਸ ਫੂਡ ਐਗਰੋ, 37/0354, ਗਲੀ ਨੰਬਰ 2, ਆਤਮ ਨਗਰ, ਨੇੜੇ ਫੋਰਟਿਸ ਹਸਪਤਾਲ, ਲੁਧਿਆਣਾ ਨਾਲ ਵੱਖ-ਵੱਖ ਕਿਸਮਾਂ ਦੇ ਆਲੂ ਪਰਾਂਠਾ/ਸਮੋਸਾ ਮਿਸਰਣ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ।

ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਸ਼੍ਰੀ ਸਿਮਰਜੀਤ ਸਿੰਘ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ’ਤੇ ਦਸਤਖਤ ਕੀਤੇ। ਸਮਝੌਤੇ ਮੁਤਾਬਿਕ ਯੂਨੀਵਰਸਿਟੀ ਇਸ ਤਕਨਾਲੋਜੀ ਲਈ ਫਰਮ ਨੂੰ ਅਧਿਕਾਰਾਂ ਦੀ ਪੇਸ਼ਕਾਰੀ ਕਰਦੀ ਹੈ।

ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਭੋਜਨ ਵਿਗਿਆਨ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਡਾ. ਪੂਨਮ ਏ. ਸਚਦੇਵ ਅਤੇ ਡਾ. ਸੁਖਪ੍ਰੀਤ ਕੌਰ ਨੂੰ ਇਸ ਤਕਨਾਲੋਜੀ ਦੇ ਵਿਕਾਸ ਅਤੇ ਵਪਾਰੀਕਰਨ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ: ਕਿਸਾਨਾਂ ਦੀ ਭਲਾਈ ਲਈ PAU ਨੇ ICICI Foundation ਨਾਲ ਸਾਂਝ ਕੀਤੀ ਮਜ਼ਬੂਤ

ਇਸ ਮੌਕੇ ਮਾਹਰਾਂ ਨੇ ਦੱਸਿਆ ਕਿ ਆਲੂ ਪਰਾਂਠਾ ਅਤੇ ਸਮੋਸਾ ਮਿਸਰਣ ਵੱਖ-ਵੱਖ ਆਲੂਆਂ ਦੀਆਂ ਕਿਸਮਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਐਸੀਆਂ ਕਿਸਮਾਂ ਸਾਮਲ ਹਨ ਜਿਨ੍ਹਾਂ ਨੂੰ ਚਿਪਸ ਅਤੇ ਫਰੈਂਚ ਫਰਾਈਜ ਵਿੱਚ ਪ੍ਰੋਸੈਸ ਕਰਨ ਲਈ ਢੁਕਵੀਆਂ ਨਹੀਂ ਮੰਨਿਆ ਜਾਂਦਾ।

ਇਹ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੋਂ ਲਈ ਸੁਵਿਧਾਜਨਕ ਉਤਪਾਦ ਹੈ ਜਿਸ ਦੀ ਵਰਤੋਂ ਅਸਾਨੀ ਨਾਲ ਹੋ ਸਕਦੀ ਹੈ। ਇਸ ਸੁੱਕੇ ਫੌਰੀ ਮਿਸਰਣ ਨੂੰ ਪਰਾਂਠੇ ਅਤੇ ਸਮੋਸੇ ਵਿੱਚ ਭਰਨ ਦੇ ਨਾਲ-ਨਾਲ ਵੱਖ-ਵੱਖ ਫਰੋਜਨ ਆਲੂ ਸਨੈਕਸ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮਿਰਚਾਂ ਤੋਂ ਪੇਸਟ ਤਿਆਰ ਕਰਨ ਲਈ ਲੱਗੇਗਾ ਪਲਾਂਟ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟੂ ਨੇ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਸਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: PAU signed an agreement for potato mixing technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters