1. Home
  2. ਖਬਰਾਂ

PAU ਨੇ ਕੋਲਕਾਤਾ ਆਧਾਰਿਤ ICAR INSTITUTE ਨਾਲ ਕੀਤਾ ਸਮਝੌਤਾ

ਸਹਿਮਤੀ ਦਾ ਉਦੇਸ਼ ਦੋਵਾਂ ਸੰਸਥਾਵਾਂ ਦਰਮਿਆਨ ਦੁਵੱਲੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ​​ਕਰਨਾ ਅਤੇ ਸਬੰਧਤ ਖੇਤਰਾਂ ਵਿੱਚ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਹੈ।

Gurpreet Kaur Virk
Gurpreet Kaur Virk
ਪੀਏਯੂ ਅਤੇ ਆਈਸੀਆਰ ਇੰਸਟੀਚਿਊਟ ਵਿਚਾਲੇ ਸਮਝੌਤਾ

ਪੀਏਯੂ ਅਤੇ ਆਈਸੀਆਰ ਇੰਸਟੀਚਿਊਟ ਵਿਚਾਲੇ ਸਮਝੌਤਾ

MoU Sign: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਕੋਲਕਾਤਾ ਸਥਿਤ ਆਈਸੀਏਆਰ (ICAR) ਦੀ ਸੰਸਥਾ ਨੈਸਨਲ ਇੰਸਟੀਚਿਊਟ ਆਫ ਨੈਚੁਰਲ ਫਾਈਬਰ ਇੰਜਨੀਅਰਿੰਗ ਐਂਡ ਟੈਕਨਾਲੋਜੀ ਨਾਲ ਇੱਕ ਸੰਧੀ ’ਤੇ ਹਸਤਾਖਰ ਕੀਤੇ।

ਦੱਸ ਦੇਈਏ ਕਿ ਇਸ ਸਮਝੌਤੇ ਦਾ ਉਦੇਸ ਦੋਵਾਂ ਸੰਸਥਾਵਾਂ ਯਾਨੀ ਪੀਏਯੂ ਅਤੇ ਕੋਲਕਾਤਾ ਆਧਾਰਿਤ ਆਈਸੀਆਰ ਇੰਸਟੀਚਿਊਟ ਵਿਚਕਾਰ ਦੁਵੱਲੇ ਅਕਾਦਮਿਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸੰਬੰਧਿਤ ਖੇਤਰ ਦੀ ਜਾਣਕਾਰੀ ਦਾ ਵਟਾਂਦਰਾ ਕਰਨਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਸਮਝੌਤਾ ਸਹਿਯੋਗੀ ਖੋਜ ਪ੍ਰੋਜੈਕਟਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਰੁਚੀ ਨੂੰ ਉਤਸਾਹਿਤ ਕਰੇਗਾ ਅਤੇ ਵਿਭਾਗ ਦੇ ਪੀਜੀ ਵਿਦਿਆਰਥੀਆਂ ਦੇ ਖੋਜ ਕਾਰਜਾਂ ਵਿੱਚ ਸਹਾਇਤਾ ਕਰੇਗਾ।

ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਦੇ ਬਾਇਓ ਗੈਸ ਪਲਾਂਟ ਲਈ ਸਮਝੌਤਾ, ਪੀਏਯੂ ਵੱਲੋਂ ਹਸਤਾਖਰ

ਵਿਭਾਗ ਦੇ ਮੁਖੀ ਡਾ. ਸੰਦੀਪ ਬੈਂਸ ਨੇ ਵਿਭਾਗ ਦੇ ਅਕਾਦਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਪਰਸਨ ਡਾ. ਸੁਰਭੀ ਮਹਾਜਨ ਨੂੰ ਨਵੀਨ ਟੈਕਸਟਾਈਲ ਤਕਨਾਲੋਜੀ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਖੋਜ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਸਫਲ ਸਮਝੌਤੇ ਲਈ ਵਧਾਈ ਦਿੱਤੀ।

ਜ਼ਿਕਰਯੋਗ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ ਅਜਿਹੇ ਸਮਝੌਤੇ ਕਰਨ ਦੀ ਪਹਿਲਕਦਮੀ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਤੋਂ ਡਾ. ਵੈਨ ਸ਼ੈਪਲਰ-ਲੂ ਅਤੇ ਡਾ. ਜੀਨੀ ਨੇ ਪੀ.ਏ.ਯੂ. (PAU) ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪੰਜਾਬ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਝੋਨੇ ਦੀ ਕਾਸ਼ਤ ਦੇ ਖੇਤਰ ਵਿੱਚ ਖੋਜ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋPAU-PHILIPPINES ਵਿਚਾਲੇ ਸਮਝੌਤਾ, ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਬਣੀ ਸਹਿਮਤੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਝੋਨੇ ਦੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੇ ਵਿਕਾਸ ਵਿੱਚ ਪੀਏਯੂ ਅਤੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਦੀ ਇਤਿਹਾਸਕ ਸਾਂਝ ਬਾਰੇ ਗੱਲ ਕੀਤੀ। ਡਾ. ਗੋਸਲ ਨੇ ਝੋਨੇ ਦੀ ਕਾਸ਼ਤ ਵਿੱਚ ਚੁਣੌਤੀ ਵਜੋਂ ਸਾਹਮਣੇ ਆ ਰਹੀਆਂ ਬਿਮਾਰੀਆਂ ਖਾਸ ਕਰਕੇ ਦੱਖਣੀ ਚੌਲਾਂ ਦੀ ਬਲੈਕ ਸਟ੍ਰੀਕ ਡਵਾਰਫ ਵਾਇਰਸ ਤੋਂ ਇਲਾਵਾ ਇੱਕ ਨਵੀਂ ਵਾਇਰਲ ਬਾਰੇ ਗੱਲ ਕੀਤੀ ਜਿਸਦੀ ਪਛਾਣ ਪੀਏਯੂ ਦੁਆਰਾ ਸਾਲ 2022 ਦੌਰਾਨ ਪਹਿਲੀ ਵਾਰ ਕੀਤੀ ਗਈ ਸੀ।

ਡਾ. ਗੋਸਲ ਨੇ ਪੀਏਯੂ ਅਤੇ ਆਈਆਰਆਰਆਈ ਦੇ ਵਿਗਿਆਨੀਆਂ ਨੂੰ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਬਿਮਾਰੀਆਂ ਦੀ ਰੋਕਥਾਮ ਲਈ ਸਾਂਝੇ ਤੌਰ ਤੇ ਵਿਚਾਰ-ਵਟਾਂਦਰਾ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : PAU ਵੱਲੋਂ ਮੱਕੀ ਦੇ ਹਾਈਬ੍ਰਿਡ PMH 14 ਦੇ ਵਪਾਰੀਕਰਨ ਲਈ ਸਮਝੌਤਾ

ਆਈਆਰਆਰਆਈ ਦੇ ਵਿਗਿਆਨੀਆਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ’ਤੇ ਖੇਤੀਬਾੜੀ ਅਤੇ ਭੋਜਨ ਦੇ ਖੇਤਰ ਵਿੱਚ ਪੀਏਯੂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਦੱਖਣ ਏਸ਼ੀਆ ਵਿੱਚ ਹੈਦਰਾਬਾਦ, ਤੇਲੰਗਾਨਾ ਅਤੇ ਹੋਰ ਥਾਵਾਂ ਤੇ ਝੋਨੇ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਪੀਏਯੂ ਵਿੱਚ ਪਹੁੰਚੇ ਹਨ। ਇਹ ਪ੍ਰੋਜੈਕਟ ਜਿਸਦਾ ਕੁੱਲ ਬਜਟ 19.37 ਕਰੋੜ ਹੈ ਅਤੇ ਇਹ ਪ੍ਰੋਜੈਕਟ ਪੀਏਯੂ ਲੁਧਿਆਣਾ ਅਤੇ ਆਈਆਰਆਰਆਈ, ਫਿਲੀਪੀਨਜ ਦੁਆਰਾ ਸਾਂਝੇ ਤੌਰ ’ਤੇ ਨੇਪਰੇ ਚੜਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਪੰਜ ਸਾਲਾ ਪ੍ਰੋਜੈਕਟ ਝੋਨੇ ਦੀਆਂ ਕਈ ਬਿਮਾਰੀਆਂ ਦੀ ਰੋਕਥਾਮ ਲਈ ਨਵੇਂ ਸਰੋਤਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ। ਆਈਆਰਆਰਆਈ ਦੇ ਵਿਗਿਆਨੀਆਂ ਨੇ ਖੋਜ ਪ੍ਰਯੋਗਸਾਲਾਵਾਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਫਸਲ ’ਤੇ ਕੰਮ ਕਰ ਰਹੇ ਮਾਹਿਰਾਂ ਜਿਵੇਂ ਡਾ. ਰਣਵੀਰ ਸਿੰਘ ਗਿੱਲ ਅਤੇ ਹੋਰ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।

Summary in English: PAU SIGNS MoU WITH KOKLATA BASED ICAR INSTITUTE

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters