1. Home
  2. ਖਬਰਾਂ

PAU ਦੇ ਭੂਮੀ ਵਿਗਿਆਨੀ ਡਾ. ਓ.ਪੀ.ਚੌਧਰੀ ਨੂੰ ਵੱਕਾਰੀ ਪ੍ਰੋਫੈਸਰ ਚੇਅਰ ਅਵਾਰਡ ਨਾਲ ਕੀਤਾ ਸਨਮਾਨਿਤ

ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖ ਭੂਮੀ ਰਸਾਇਣ ਵਿਗਿਆਨੀ ਅਤੇ ਵਿਭਾਗ ਦੇ ਸਾਬਕਾ ਮੁਖੀ ਡਾ. ਓਮ ਪ੍ਰਕਾਸ਼ ਚੌਧਰੀ ਨੂੰ 'ਪ੍ਰੋ ਬਲਦੇਵ ਸਿੰਘ ਢਿੱਲੋਂ ਡਿਸਟਿੰਗੂਇਸ਼ਡ ਪ੍ਰੋਫੈਸਰ ਚੇਅਰ ਐਵਾਰਡ' ਪ੍ਰਾਪਤ ਹੋਇਆ।

Gurpreet Kaur Virk
Gurpreet Kaur Virk

ਪੀਏਯੂ (PAU) ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖ ਭੂਮੀ ਰਸਾਇਣ ਵਿਗਿਆਨੀ ਅਤੇ ਵਿਭਾਗ ਦੇ ਸਾਬਕਾ ਮੁਖੀ (HOD) ਡਾ. ਓਮ ਪ੍ਰਕਾਸ਼ ਚੌਧਰੀ ਨੂੰ 'ਪ੍ਰੋ ਬਲਦੇਵ ਸਿੰਘ ਢਿੱਲੋਂ ਡਿਸਟਿੰਗੂਇਸ਼ਡ ਪ੍ਰੋਫੈਸਰ ਚੇਅਰ ਐਵਾਰਡ' ਪ੍ਰਾਪਤ ਹੋਇਆ।

ਡਾ. ਓ.ਪੀ.ਚੌਧਰੀ ਉੱਘੇ ਪ੍ਰੋਫੈਸਰ ਚੇਅਰ ਅਵਾਰਡ ਨਾਲ ਸਨਮਾਨਿਤ

ਡਾ. ਓ.ਪੀ.ਚੌਧਰੀ ਉੱਘੇ ਪ੍ਰੋਫੈਸਰ ਚੇਅਰ ਅਵਾਰਡ ਨਾਲ ਸਨਮਾਨਿਤ

ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖ ਭੂਮੀ ਰਸਾਇਣ ਵਿਗਿਆਨੀ ਅਤੇ ਵਿਭਾਗ ਦੇ ਸਾਬਕਾ ਮੁਖੀ (HOD) ਡਾ. ਓਮ ਪ੍ਰਕਾਸ਼ ਚੌਧਰੀ ਨੂੰ 'ਪ੍ਰੋ ਬਲਦੇਵ ਸਿੰਘ ਢਿੱਲੋਂ ਡਿਸਟਿੰਗੂਇਸ਼ਡ ਪ੍ਰੋਫੈਸਰ ਚੇਅਰ ਐਵਾਰਡ' ਨਾਲ ਨਵਾਜ਼ਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇੰਡੀਅਨ ਸੋਸਾਇਟੀ ਆਫ ਸੋਇਲ ਸੈਲੀਨਿਟੀ ਐਂਡ ਵਾਟਰ ਕੁਆਲਿਟੀ ਅਤੇ ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਿਜ਼ (Indian Society of Soil Salinity and Water Quality and National Academy of Agricultural Sciences) ਦਾ ਫੈਲੋ ਚੁਣਿਆ ਗਿਆ ਸੀ।

ਪੀਏਯੂ ਦੇ ਭੂਮੀ ਵਿਗਿਆਨੀ ਨੂੰ ਵੱਕਾਰੀ ਪ੍ਰੋਫੈਸਰ ਚੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮਾਨ ਪੀਏਯੂ (PAU) ਦੇ ਭੂਮੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਓਮ ਪ੍ਰਕਾਸ ਚੌਧਰੀ ਨੂੰ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੁਆਰਾ ਪ੍ਰਾਪਤ ਹੋਇਆ। ਖਾਸ ਗੱਲ ਇਹ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਖੁਦ ਇੱਕ ਪ੍ਰਸਿੱਧ ਖੇਤੀਬਾੜੀ ਬਾਇਓਟੈਕਨਾਲੋਜਿਸਟ ਹਨ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਕੁਦਰਤੀ ਸਰੋਤ ਪ੍ਰਬੰਧਨ ਦੇ ਖੇਤਰ ਵਿੱਚ ਵਿਗਿਆਨਕ ਯੋਗਦਾਨ ਲਈ ਵੱਕਾਰੀ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (NAAS) ਲਈ ਚੁਣਿਆ ਗਿਆ ਸੀ।

ਡਾ. ਚੌਧਰੀ ਦਾ ਸਾਨਦਾਰ ਅਕਾਦਮਿਕ ਰਿਕਾਰਡ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੋ ਸੋਨ ਤਗਮੇ ਅਤੇ ਯੂਨੀਵਰਸਿਟੀ ਰੋਲ ਆਫ ਆਨਰ ਪ੍ਰਾਪਤ ਕਰਨ ਵਾਲੇ, ਡਾ. ਓਮ ਪ੍ਰਕਾਸ ਚੌਧਰੀ ਦਾ ਸਾਨਦਾਰ ਅਕਾਦਮਿਕ ਰਿਕਾਰਡ ਹੈ। ਉਨ੍ਹਾਂ ਦੀ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਫੀਲਡ ਅਤੇ ਪ੍ਰਯੋਗਸਾਲਾ ਖੋਜ ਨੇ ਖਾਰੇ ਅਤੇ ਲੂਣੇ ਪਾਣੀ ਦੀ ਢੁੱਕਵੀਂ ਵਰਤੋਂ ਲਈ ਸੋਡੀਸਿਟੀ ਖਤਰਿਆਂ ਦੀ ਭਵਿੱਖਬਾਣੀ ਅਤੇ ਸਾਈਟ-ਵਿਸੇਸ ਤਕਨਾਲੋਜੀਆਂ (27) ਦੇ ਵਿਕਾਸ ਦੀ ਅਗਵਾਈ ਕੀਤੀ, ਜਿਸ ਨਾਲ ਫਸਲਾਂ ਦੀ ਉਤਪਾਦਕਤਾ ਅਤੇ ਆਰਥਿਕ ਲਾਭ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਵਿੱਚ ਆਏ।

ਡਾ. ਚੌਧਰੀ ਦੀ ਕਈ ਖੋਜ ਪ੍ਰੋਜੈਕਟਾਂ ਵਿੱਚ ਸ਼ਮੂਲੀਅਤ

● ਡਾ. ਓਮ ਪ੍ਰਕਾਸ ਚੌਧਰੀ ਆਪਣੇ ਸਾਨਦਾਰ ਅਕਾਦਮਿਕ ਰਿਕਾਰਡ ਦੇ ਨਾਲ ਕਈ ਖੋਜ ਪ੍ਰੋਜੈਕਟਾਂ ਵਿੱਚ ਵੀ ਸ਼ਾਮਿਲ ਰਹੇ ਹਨ। ਵਰਤਮਾਨ ਵਿੱਚ, ਉਹ 2,000 ਲੱਖ ਰੁਪਏ ਦੇ “ਸਸਟੇਨੇਬਲ ਨੈਚੁਰਲ ਰਿਸੋਰਸ ਮੈਨੇਜਮੈਂ” ’ਤੇ ਇੱਕ ਵਿਸਵ ਬੈਂਕ ਵੱਲੋਂ ਪ੍ਰਾਯੋਜਿਤ ਬਹੁ-ਅਨੁਸਾਸਨੀ ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ ਹਨ। ਇਹ ਪ੍ਰੋਜੈਕਟ 2019 ਵਿੱਚ ਸੁਰੂ ਹੋਇਆ ਸੀ।
● ਜ਼ਿਕਰਯੋਗ ਹੈ ਕਿ ਡਾ. ਚੌਧਰੀ 1496 ਲੱਖ ਰੁਪਏ ਦੇ ਬਜਟ ਨਾਲ 2012 ਤੋਂ ਰਾਸਟਰੀ ਬਾਗਬਾਨੀ ਮਿਸਨ ਦੇ ਇੱਕ ਹੋਰ ਬਹੁ-ਅਨੁਸਾਸਨੀ ਪ੍ਰੋਜੈਕਟ ਦੀ ਨਿਗਰਾਨੀ ਵੀ ਕਰ ਰਹੇ ਹਨ।
● ਡਾ. ਚੌਧਰੀ ਨੇ 2008 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ, ਯੂ.ਐਸ.ਏ. ਵਿੱਚ ਵਿਜ਼ਟਿੰਗ ਮਾਹਿਰ ਵਜੋਂ ਸੇਵਾ ਨਿਭਾਈ।
● ਡਾ. ਚੌਧਰੀ ਦੇ ਨਾਮਵਰ ਰਾਸਟਰੀ ਅਤੇ ਅੰਤਰਰਾਸਟਰੀ ਰਸਾਲਿਆਂ ਵਿੱਚ 100 ਖੋਜ ਪੱਤਰਾਂ, 9 ਕਿਤਾਬਾਂ, 19 ਸਮੀਖਿਆ ਪੱਤਰ ਅਤੇ ਕਿਤਾਬ ਦੇ ਅਧਿਆਏ ਅਤੇ 68 ਪ੍ਰੋਸੀਡਿੰਗ ਪੇਪਰ ਸਮੇਤ 320 ਤੋਂ ਵੱਧ ਪ੍ਰਕਾਸਨ ਹਨ।

ਇਹ ਵੀ ਪੜ੍ਹੋ : ਪੀਏਯੂ ਦੇ ਉਪ ਕੁਲਪਤੀ ਦੀ ਨਿਯੁਕਤੀ ਦਾ ਮਾਮਲਾ ਭੱਖਿਆ, ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਤਲਖ਼ੀ

ਇਨ੍ਹਾਂ ਅਵਾਰਡ ਨਾਲ ਸਨਮਾਨਿਤ

ਡਾ. ਓਮ ਪ੍ਰਕਾਸ ਚੌਧਰੀ ਨੂੰ ਪਲਾਂਟ ਨਿਊਟ੍ਰੀਸਨ (2020) ਦੇ ਖੇਤਰ ਵਿੱਚ ਕੀਤੇ ਗਏ ਸਰਵੋਤਮ ਕੰਮ ਲਈ ਗੋਲਡਨ ਜੁਬਲੀ ਅਵਾਰਡ ਫਾਰ ਐਕਸੀਲੈਂਸ ਸਮੇਤ ਕਈ ਵੱਕਾਰੀ ਪੁਰਸਕਾਰਾਂ ਪ੍ਰੋ. ਐਮ.ਐਸ. ਚਿੰਨਨ ਡਿਸਟਿੰਗੂਇਸਡ ਪ੍ਰੋਫੈਸਰ ਚੇਅਰ (2018); - ਐਕਸੀਲੈਂਸ ਅਵਾਰਡ (2017); ਪਲੇਕ, ਪ੍ਰਸੰਸਾ ਪੱਤਰ ਅਤੇ ਸਾਨਦਾਰ ਖੋਜ ਲਈ ਮੈਰਿਟ ਸਰਟੀਫਿਕੇਟ (2014-15) ਅਤੇ ਗੋਲਡਨ ਜੁਬਲੀ ਯਾਦਗਾਰੀ ਯੰਗ ਸਾਇੰਟਿਸਟ ਅਵਾਰਡ (1994) ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਚੌਧਰੀ ਨੇ 2020-21 ਵਿੱਚ ਕਾਸਟ ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ ਵਜੋਂ ਕਾਰਜ ਕਰਦੇ ਹੋਏ ਰਾਸਟਰੀ ਖੇਤੀਬਾੜੀ ਉੱਚ ਸਿੱਖਿਆ ਤੋਂ ਪਹਿਲਾ ਗ੍ਰੀਨ ਐਂਡ ਕਲੀਨ ਕੈਂਪਸ ਐਵਾਰਡ (10 ਲੱਖ ਰੁਪਏ) ਪ੍ਰਾਪਤ ਕੀਤਾ।

ਪੁਰਸਕਾਰ ਬਾਰੇ ਜਾਣਕਾਰੀ

ਪ੍ਰੋ. ਬਲਦੇਵ ਸਿੰਘ ਢਿੱਲੋਂ, 2011 ਤੋਂ 2021 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਪ੍ਰਸਿੱਧ ਖੇਤੀ ਵਿਗਿਆਨੀ ਸਨ। ਉਨ੍ਹਾਂ ਦੇ ਨਾਮ ਹੇਠ ਪ੍ਰੋਫੈਸਰ ਚੇਅਰ ਅਵਾਰਡ ਖੇਤੀ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਦੇ ਯੋਗਦਾਨ ਨੂੰ ਚਿੰਨ੍ਹਿਤ ਕਰਨ ਲਈ ਦਿੱਤਾ ਜਾਂਦਾ ਹੈ।

Summary in English: PAU soil scientist Dr. OP Chaudhary honored with the prestigious Professor Chair Award

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters