ਪੀ.ਏ.ਯੂ. ਦੇ ਵਾਈਸ ਚਾਂਸਲਰ ਵੱਲੋਂ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਪਲਾਂਟ ਫੈਕਟਰੀ ਦਾ ਉਦਘਾਟਨ ਕੀਤਾ ਗਿਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਪੌਦਿਆਂ ਨੂੰ ਉਗਾਉਣ ਲਈ ਰੌਸਨੀ, ਤਾਪਮਾਨ, ਨਮੀ ਅਤੇ ਕਾਰਬਨ ਡਾਈਆਕਸਾਈਡ ਦੀ ਮਸਨੂਈ ਦੀ ਵਰਤੋਂ ਕਰਨ ਵਾਲੀਆਂ ਪ੍ਰਣਾਲੀਆਂ ਦਾ ਵਿਕਾਸ ਕਰ ਰਹੀ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪਲਾਂਟ ਫੈਕਟਰੀ ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਖੋਜ ਵਰਟੀਕਲ ਫਾਰਮਿੰਗ ਦੇ ਬਹੁ-ਪੱਧਰੀ ਉਤਪਾਦਨ ਅਤੇ ਹਾਈਡ੍ਰੋਪੋਨਿਕਸ ਦੋਵਾਂ ਵਿੱਚ ਇੱਕ ਵੱਡਾ ਕਦਮ ਅੱਗੇ ਵਧਾਉਣ ਵਾਲੀ ਸਾਬਿਤ ਹੋ ਸਕਦੀ ਹੈ।
ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਡਾ. ਗੋਸਲ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਸਾਨਦਾਰ ਪਹਿਲਕਦਮੀਆਂ ਤੋਂ ਜਾਣੂੰ ਹਨ। ਉਨ੍ਹਾਂ ਨੇ ਪੌਲੀ-ਨੈੱਟ ਹਾਊਸ, ਤੁਪਕਾ ਸਿੰਚਾਈ, ਮਿੱਟੀ ਰਹਿਤ ਮਾਧਿਅਮ ਵਿੱਚ ਸਬਜੀਆਂ ਦੀ ਪੌਸਟਿਕ ਛੱਤ ਬਗੀਚੀ, ਜਮੀਨੀ ਪਾਣੀ ਰੀਚਾਰਜ, ਵੱਖ-ਵੱਖ ਫਸਲਾਂ ਦੀ ਸਿੰਚਾਈ ਅਤੇ ਖਾਦ ਦੀ ਸਮਾਂ-ਸਾਰਣੀ ਆਦਿ ਵਰਗੀਆਂ ਤਕਨੀਕਾਂ ਨੂੰ ਵਿਕਸਤ ਅਤੇ ਪ੍ਰਸਿੱਧ ਬਣਾਉਣ ਵਿੱਚ ਵਿਭਾਗ ਦੀ ਭੂਮਿਕਾ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਹਾਈਡ੍ਰੋਪੋਨਿਕਸ ਅਤੇ ਐਰੋਪੋਨਿਕਸ ਵਾਂਗ ਅਜਿਹੇ ਕੰਮ ਵਿੱਚ ਅੰਤਰ-ਅਨੁਸਾਸਨੀ ਪਹੁੰਚ ਸਾਮਲ ਹੈ ਅਤੇ ਯੂਨੀਵਰਸਿਟੀ ਕੋਲ ਪਹਿਲਾਂ ਹੀ ਅਜਿਹੇ ਕੰਮਾਂ ਲਈ ਇੱਕ ਯੋਗ ਪ੍ਰਬੰਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਖੇਤਰ ਦੀ ਜਾਣਕਾਰੀ ਨੂੰ ਦੂਜੇ ਖੇਤਰਾਂ ਵਿੱਚ ਵਰਤਣ ਨਾਲ ਨਤੀਜੇ ਵਧੇਰੇ ਲਾਭਕਾਰੀ ਸਿੱਧ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪੀ.ਏ.ਯੂ. ਦੇ ਵਾਈਸ ਚਾਂਸਲਰ ਦਾ ਕਿਸਾਨਾਂ ਨੂੰ ਸੁਨੇਹਾ, ਕਿਸਾਨ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਦੇਣ ਤਰਜੀਹ
ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਗਿਆਨੀਆਂ ਵੱਲੋਂ ਇਹ ਲੈਬ ਸਥਾਪਤ ਕਰਨ ਲਈ ਕੀਤੀ ਪਹਿਲਕਦਮੀ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਜਰਮਪਲਾਜਮ ਸਕਰੀਨਿੰਗ ਅਤੇ ਸਪੀਡ ਬਰੀਡਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਪਲਾਂਟ ਫੈਕਟਰੀਆਂ ਖੇਤੀ ਉਦਯੋਗ ਦਾ ਉੱਭਰਦਾ ਖੇਤਰ ਬਣ ਗਈਆਂ ਹਨ।
ਇਸ ਮੌਕੇ ਗੱਲ ਕਰਦਿਆਂ ਡਾ. ਰਾਕੇਸ ਸਾਰਦਾ, ਪ੍ਰਮੁੱਖ ਵਿਗਿਆਨੀ (ਪਲਾਸਟਿਕਲਚਰ), ਨੇ ਖੁਲਾਸਾ ਕੀਤਾ ਕਿ ਪ੍ਰਯੋਗਸਾਲਾ ਸੌਖੇ ਤਰੀਕੇ ਅਤੇ ਨਿਯੰਤਰਿਤ ਸਥਿਤੀਆਂ ਪ੍ਰਦਾਨ ਕਰ ਸਕਦੀ ਹੈ ਤਾਂ ਜੋ ਪੌਦਿਆਂ ਲਈ ਉਹਨਾਂ ਦੇ ਵੱਖੋ-ਵੱਖਰੇ ਵਿਕਾਸ ਪੜਾਵਾਂ ਦੌਰਾਨ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਵਿਧੀ ਵਿਕਾਸ ਦੇ ਵੱਖ-ਵੱਖ ਪੜਾਵਾਂ ਤੇ ਪੌਦੇ ਦੀਆਂ ਪ੍ਰਕਾਸ ਸੰਸਲੇਸਣ ਪ੍ਰਕਿਰਿਆਵਾਂ ਨੂੰ ਵਧਾਉਣਾ ਯਕੀਨੀ ਬਣਾਉਂਦੀ ਹੈ।
ਇਹ ਵੀ ਪੜ੍ਹੋ: ਪੀਏਯੂ ਦੇ ਵਿਦਿਆਰਥੀਆਂ ਵੱਲੋਂ ਖੇਤੀ ਮਾਡਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ, ਕੁੱਲ 18 ਮਾਡਲ ਸ਼ਾਮਲ
ਆਪਣੇ ਸਵਾਗਤੀ ਭਾਸਣ ਵਿੱਚ ਵਿਭਾਗ ਦੇ ਮੁਖੀ ਡਾ. ਜੇ.ਪੀ. ਸਿੰਘ ਨੇ ਵਿਭਾਗ ਦੇ ਕੰਮਕਾਜ ਦੀ ਰੂਪ ਰੇਖਾ ਦੱਸੀ ਅਤੇ ਸ਼ੁਰੂ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀਆਂ ਨਵੀਆਂ ਪਹਿਲਕਦਮੀਆਂ ਦੀ ਸੂਚੀ ਵਿੱਚ ਨਹਿਰੀ ਪਾਣੀ ਦੇ ਫਿਲਟਰੇਸਨ ਵਾਲੇ ਟਿਊਬ ਸੈਟਲ, ਵਾਟਰ ਰੀਚਾਰਜ ਲਈ ਬਾਇਓ ਰਿਟੈਂਸਨ ਸੈੱਲ, ਆਰਸੈਨਿਕ ਹਟਾਉਣ ਲਈ ਨੈਨੋ ਫਿਲਟਰ ਅਤੇ ਜਮੀਨੀ ਪਾਣੀ ਰੀਚਾਰਜ ਲਈ ਕੰਪੋਸਟ ਫਿਲਟਰ ਦਾ ਵਿਸੇਸ ਤੌਰ ’ਤੇ ਜ਼ਿਕਰ ਕੀਤਾ।
Summary in English: Plant factory started in Agricultural Engineering College, inaugurated by Vice Chancellor of PAU