1. Home
  2. ਖਬਰਾਂ

PM Kisan Latest Update: 1 ਲੱਖ ਕਿਸਾਨਾਂ ਨੂੰ ਨਹੀਂ ਮਿਲਣਗੇ 12ਵੀਂ ਕਿਸ਼ਤ ਦੇ ਪੈਸੇ, ਜਾਣੋ ਇਹ ਵੱਡੀ ਵਜ੍ਹਾ

ਸਾਰੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੀ 12ਵੀਂ ਕਿਸ਼ਤ ਲਈ ਲਾਭਪਾਤਰੀ ਸਥਿਤੀ ਦੇ ਨਾਲ-ਨਾਲ ਸੂਚੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਨੂੰ ਅਗਲੀ ਕਿਸ਼ਤ ਮਿਲੇਗੀ ਜਾਂ ਨਹੀਂ।

Gurpreet Kaur Virk
Gurpreet Kaur Virk
ਯੋਜਨਾ ਨਾਲ ਜੁੜੀ ਵੱਡੀ ਖ਼ਬਰ

ਯੋਜਨਾ ਨਾਲ ਜੁੜੀ ਵੱਡੀ ਖ਼ਬਰ

PM Kisan Yojana: ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ ਅਤੇ ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਹੋ ਤਾਂ ਸਾਡੇ ਕੋਲ ਤੁਹਾਡੇ ਲਈ ਇੱਕ ਮਹੱਤਵਪੂਰਨ ਅਪਡੇਟ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ 1 ਲੱਖ ਕਿਸਾਨ ਵਿੱਤੀ ਸਹਾਇਤਾ ਤੋਂ ਵਾਂਝੇ ਰਹਿ ਸਕਦੇ ਹਨ।

PM Kisan 12th Installment: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਨ ਲਈ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ। ਕੇਂਦਰ ਸਰਕਾਰ ਨੇ ਖੇਤੀ ਖੇਤਰ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-Kisan) ਯੋਜਨਾ ਇੱਕ ਮਹੱਤਵਪੂਰਨ ਪਹਿਲ ਹੈ।

ਇਸ ਵਾਰ ਕਿਸਾਨਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕੀਤੇ ਜਾਣੇ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਯੋਜਨਾ ਦੀ ਅਗਲੀ ਰਕਮ ਸਤੰਬਰ ਦੇ ਅੰਤ ਤੱਕ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਪਰ ਇਸ ਤੋਂ ਪਹਿਲਾਂ ਸਾਰੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੀ 12ਵੀਂ ਕਿਸ਼ਤ ਲਈ ਲਾਭਪਾਤਰੀ ਸਥਿਤੀ ਦੇ ਨਾਲ-ਨਾਲ ਸੂਚੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਉਹ ਚੰਗੀ ਤਰ੍ਹਾਂ ਜਾਣ ਸਕਣ ਕਿ ਉਨ੍ਹਾਂ ਨੂੰ 2000 ਰੁਪਏ ਦੀ ਅਗਲੀ ਕਿਸ਼ਤ ਮਿਲੇਗੀ ਜਾਂ ਨਹੀਂ।

1 ਲੱਖ ਕਿਸਾਨਾਂ ਨੂੰ ਨਹੀਂ ਮਿਲਣਗੇ 12ਵੀਂ ਕਿਸ਼ਤ ਦੇ ਪੈਸੇ!

ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਲਗਭਗ 1 ਲੱਖ ਲਾਭਪਾਤਰੀਆਂ ਨੂੰ ਇਸ ਵਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ 2000 ਰੁਪਏ ਨਹੀਂ ਮਿਲ ਸਕਦੇ ਹਨ। ਕਿਉਂਕਿ ਉਨ੍ਹਾਂ ਨੇ ਆਪਣਾ ਈਕੇਵਾਈਸੀ (eKYC) ਪੂਰਾ ਨਹੀਂ ਕੀਤਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਸਰਕਾਰ ਨੇ ਸਾਰੇ ਕਿਸਾਨਾਂ ਲਈ ਈਕੇਵਾਈਸੀ (eKYC) ਲਾਜ਼ਮੀ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਲਗਭਗ 3.18 ਲੱਖ ਕਿਸਾਨ ਹਨ ਅਤੇ ਉਨ੍ਹਾਂ ਸਾਰਿਆਂ ਨੇ ਆਪਣੀ ਆਧਾਰ ਪ੍ਰਮਾਣਿਕਤਾ ਪ੍ਰਕਿਰਿਆ ਜਾਂ ਪ੍ਰਧਾਨ ਮੰਤਰੀ ਕਿਸਾਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਲਈ ਹੈ, ਸਿਰਫ 2.2 ਲੱਖ ਨੇ ਈਕੇਵਾਈਸੀ ਪ੍ਰਕਿਰਿਆ ਨੂੰ ਵੀ ਪੂਰਾ ਕੀਤਾ ਹੈ।.

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਨੇ ਈਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਚਾਰ ਵਾਰ ਵਧਾ ਦਿੱਤੀ ਹੈ, ਫਿਰ ਵੀ ਸਿਰਫ 68% ਕਿਸਾਨਾਂ ਨੇ ਇਸਨੂੰ 15 ਸਤੰਬਰ ਤੱਕ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ: ਹੁਣ ਕਿਸਾਨਾਂ ਨੂੰ ਮਿਲਣਗੇ ਸਰ੍ਹੋਂ ਦੇ ਮੁਫ਼ਤ ਬੀਜ, ਸਰਕਾਰ ਵੱਲੋਂ ਸਕੀਮ 'ਤੇ 8.67 ਕਰੋੜ ਰੁਪਏ ਖਰਚ

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਨੇ ਈਕੇਵਾਈਸੀ (eKYC) ਲਈ 31 ਜੁਲਾਈ ਨੂੰ ਅੰਤਮ ਤਰੀਕ ਘੋਸ਼ਿਤ ਕੀਤੀ ਸੀ, ਪਰ ਸੂਬਾ ਸਰਕਾਰ ਦੇ ਨਾਲ-ਨਾਲ ਕਿਸਾਨ ਸੰਗਠਨਾਂ ਦੀ ਬੇਨਤੀ ਤੋਂ ਬਾਅਦ ਈਕੇਵਾਈਸੀ (eKYC) ਨੂੰ ਪੂਰਾ ਕਰਨ ਦੀ ਆਖਰੀ ਮਿਤੀ ਤਿੰਨ ਵਾਰ ਵਧਾ ਦਿੱਤੀ ਗਈ ਅਤੇ 18 ਸਤੰਬਰ ਨੂੰ ਅੰਤਿਮ ਰੂਪ ਦਿੱਤਾ ਗਿਆ।

ਖੇਤੀਬਾੜੀ ਸੰਯੁਕਤ ਨਿਰਦੇਸ਼ਕ (ਜੇਡੀ-ਏ), ਏ ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਹੁਣ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਈਕੇਵਾਈਸੀ (eKYC) ਨੂੰ ਪੂਰਾ ਕਰਨ ਦੀ ਸਮਾਂ ਸੀਮਾ ਹੋਰ ਵਧਾਈ ਜਾਵੇਗੀ।

ਇਸ ਤੋਂ ਇਲਾਵਾ, ਅਜਿਹੀਆਂ ਰਿਪੋਰਟਾਂ ਹਨ ਕਿ ਜ਼ਿਲ੍ਹੇ ਦੇ ਉਪਰੋਕਤ 1 ਲੱਖ ਕਿਸਾਨਾਂ ਵਿੱਚੋਂ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਨਹੀਂ ਮਿਲੇਗੀ, ਲਗਭਗ 35,000 ਅਯੋਗ ਹੋ ਸਕਦੇ ਹਨ ਕਿਉਂਕਿ ਉਹ ਇਨਕਮ ਟੈਕਸ ਦਾ ਭੁਗਤਾਨ ਕਰ ਰਹੇ ਹਨ ਜਾਂ ਪਰਿਵਾਰ ਵਿੱਚ 1 ਤੋਂ ਵੱਧ ਲਾਭਪਾਤਰੀ ਹਨ, ਜਾਂ ਗਲਤ ਦਸਤਾਵੇਜ਼ ਜਮ੍ਹਾਂ ਕਰ ਚੁੱਕੇ ਹਨ। ਬਾਕੀ 65,000 ਯੋਗ ਹਨ, ਪਰ ਉਨ੍ਹਾਂ ਦੇ ਵੇਰਵਿਆਂ ਦਾ ਫਿਲਹਾਲ ਪਤਾ ਨਹੀਂ ਹੈ।

ਰਿਪੋਰਟਾਂ ਵਿੱਚ ਅੱਗੇ ਇਹ ਵੀ ਕਿਹਾ ਗਿਆ ਕਿ ਇਹ ਕਿਸਾਨ ਆਪਣੇ ਰਜਿਸਟਰਡ ਰਿਹਾਇਸ਼ੀ ਪਤੇ 'ਤੇ ਨਹੀਂ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਨੰਬਰ 'ਤੇ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ।

Summary in English: PM Kisan Latest Update: 1 lakh farmers will not get 12th installment money, know this big reason

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters