ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਲੋਕ ਡਰ ਵਿਚ ਜੀਅ ਰਹੇ ਹਨ, ਉਹਦਾ ਹੀ ਦੂਜੇ ਪਾਸੇ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕ ਰਹੀ ਹੈ। ਦਰਅਸਲ, ਪ੍ਰਧਾਨ ਮੰਤਰੀ ਉਜਵਲਾ ਯੋਜਨਾ (PM -Ujjawal Yojana) ਦੇ ਤਹਿਤ ਐਲ.ਪੀ.ਜੀ. LPG ਕਨੈਕਸ਼ਨ ਲੈਣ ਵਾਲੇ ਖਪਤਕਾਰਾਂ ਲਈ ਖੁਸ਼ਖਬਰੀ ਹੈ | ਮੀਡੀਆ ਰਿਪੋਰਟਾਂ ਦੇ ਅਨੁਸਾਰ ਜੁਲਾਈ 2020 ਨੂੰ ਖਤਮ ਹੋਣ ਜਾ ਰਹੀ ਈਐਮਆਈ (EMI) ਮੁਲਤਵੀ ਯੋਜਨਾ ਦੀ ਮਿਆਦ ਨੂੰ ਤੇਲ ਕੰਪਨੀਆਂ ਆਉਣ ਵਾਲੇ ਇੱਕ ਸਾਲ ਲਈ ਵਧਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਖਪਤਕਾਰਾਂ ਨੂੰ ਅਗਲੇ ਇੱਕ ਹੋਰ ਸਾਲ ਲਈ ਉੱਜਵਲਾ ਯੋਜਨਾ ਅਧੀਨ ਐਲ.ਪੀ.ਜੀ. ਸਿਲੰਡਰ ਖਰੀਦਣ ਵੇਲੇ ਈਐਮਆਈ ਦੀ ਕੋਈ ਵੀ ਰਾਸ਼ੀ ਤੇਲ ਕੰਪਨੀਆਂ ਨੂੰ ਨਹੀਂ ਦੇਣੀ ਪਵੇਗੀ |
ਕਿੰਨੀ ਆਂਦੀ ਹੈ ਕੀਮਤ
ਇਸ ਯੋਜਨਾ ਦੇ ਤਹਿਤ, ਐਲ.ਪੀ.ਜੀ ਕਨੈਕਸ਼ਨ ਦੀ ਕੁਲ ਕੀਮਤ ਸਟੋਵ (Stove) ਦੇ ਨਾਲ ਲਗਭਗ 3,200 ਰੁਪਏ ਆਉਂਦੀ ਹੈ | ਜਿਸ ਵਿਚੋਂ 1,600 ਰੁਪਏ ਦੀ ਸਬਸਿਡੀ ਸਰਕਾਰ ਤੋਂ ਮਿਲਦੀ ਹੈ ਅਤੇ 1,600 ਰੁਪਏ ਦੀ ਰਾਸ਼ੀ ਤੇਲ ਕੰਪਨੀਆਂ ਦੁਆਰਾ ਦਿੱਤੀ ਜਾਂਦੀ ਹੈ। ਪਰ ਬਾਅਦ ਵਿਚ ਤੇਲ ਕੰਪਨੀਆਂ ਨੂੰ ਉਹਨਾਂ ਦੀ ਰਕਮ ਦੇਣੀ ਹੁੰਦੀ ਹੈ | ਜਦੋਂ ਸਿਲੰਡਰ ਨੂੰ ਰਿਫਿਲ (Refill) ਕਰਵਾਉਣ ਜਾਂਦੇ ਹਾਂ, ਤਾ ਸਬਸਿਡੀ ਦੀ ਰਕਮ ਗਾਹਕਾਂ ਦੇ ਖਾਤੇ ਵਿਚ ਆਉਣ ਦੀ ਬਜਾਏ ਤੇਲ ਕੰਪਨੀਆਂ ਨੂੰ ਜਾਂਦੀ ਹੈ | ਤੇਲ ਕੰਪਨੀਆਂ ਨੂੰ 1600 ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਤਕ ਇਹ ਸਬਸਿਡੀਆਂ ਪ੍ਰਦਾਨ ਕੀਤੀ ਜਾਂਦੀ ਹੈ |
Summary in English: PM-Ujjwala Yojana Update: the duration of this scheme can bi extended by one year