ਦੇਸ਼ ਦਾ ਦੁੱਜਾ ਸਭਤੋਂ ਵੱਡਾ ਸਰਕਾਰੀ ਬੈਂਕ PNB ਦੀ ਤਰਫ ਤੋਂ ਗ੍ਰਾਹਕਾਂ ਨੂੰ ਕਈ ਖਾਸ ਸਹੂਲਤ ਦਿੱਤੀ ਜਾ ਰਹੀ ਹੈ । ਜੇਕਰ ਤੁਸੀ ਵੀ PNB ਬੈਂਕ ਦੇ ਗ੍ਰਾਹਕ ਹੋ ਅਤੇ ਕੋਈ ਕਾਰੋਬਾਰ ਖੋਲਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਖ਼ਬਰ ਹੈ । ਪੰਜਾਬ ਨੈਸ਼ਨਲ ਬੈਂਕ (PNB) ਆਪਣੇ ਗ੍ਰਾਹਕਾਂ ਨੂੰ 5 ਕਰੋੜ ਰੁਪਏ ਤਕ ਦੀ ਆਰਥਕ ਮਦਦ ਕਰਨ ਦੇ ਲਈ ਅੱਗੇ ਆਇਆ ਹੈ,ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀ ਕਿਵੇਂ ਇਹ 5 ਕਰੋੜ ਰੁਪਏ ਦਾ ਫਾਇਦਾ ਲੈ ਸਕਦੇ ਹੋ -
ਮਿਲੇਗਾ 5 ਕਰੋੜ ਤਕ ਦਾ ਲੋਨ -
ਪੰਜਾਬ ਨੈਸ਼ਨਲ ਬੈਂਕ ਦੀ ਤਰਫ ਤੋਂ ਪੀਐਨਬੀ ਬਿਜ਼ਨੇਸ ਐਕਸਪ੍ਰੈਸ ਸਕੀਮ (PNB Business Express Scheme) ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਸਕੀਮ ਵਿਚ ਤੁਹਾਨੂੰ ਬਿਜ਼ਨੇਸ ਸ਼ੁਰੂ ਕਰਨ ਦੇ ਲਈ 5 ਕਰੋੜ ਰੁਪਏ ਤਕ ਦਾ ਲੋਨ ਮਿਲ ਜਾਵੇਗਾ । ਪੀਐਨਬੀ ਨੇ ਇਸ ਬਾਰੇ ਵਿਚ ਆਪਣੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ।
PNB ਨੇ ਕੀਤਾ ਟਵੀਟ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿੱਖਿਆ ਹੈ ਕਿ ਪਤੰਜਲੀ ਆਯੁਰਵੇਦ ਲਿਮਿਟੇਡ ਦੇ ਲਈ PNB Business Express Scheme ਦੇ ਤਹਿਤ 5 ਕਰੋੜ ਤਕ ਦਾ ਲੋਨ ਦੀਤਾ ਜਾਂਦਾ ਹੈ। ਤੁਸੀ ਮੱਧ ਵਿਆਜ ਦਰਾਂ ਵਿਚ ਇਸ ਵਿੱਤੀ ਸਹੂਲਤ ਦਾ ਫਾਇਦਾ ਲੈ ਸਕਦੇ ਹੋ । ਇਨ੍ਹਾਂ ਪੈਸਿਆਂ ਦੀ ਮਦਦ ਤੋਂ ਤੁਸੀ ਆਪਣਾ ਸ਼ੋਅਰੂਮ ਵੀ ਖੋਲ ਸਕਦੇ ਹੋ ।
ਆਓ ਤੁਹਾਨੂੰ ਇਸ ਸਕੀਮ ਦੀ ਖਾਸੀਅਤ ਬਾਰੇ ਦੱਸਦੇ ਹਾਂ -
-
ਇਸ ਵਿਚ ਤੁਹਾਨੂੰ 5 ਕਰੋੜ ਤਕ ਦਾ ਲੋਨ ਮਿਲ ਜਾਵੇਗਾ ।
-
ਕਰੈਡਿਟ ਪੀਰੀਅਡ 90 ਦਿੰਨਾ ਦਾ ਹੁੰਦਾ ਹੈ ।
-
ਪ੍ਰੋਸੈਸਿੰਗ ਅਤੇ ਡਾਕੂਮੈਂਟੇਸ਼ਨ ਫੀਸ ਤੇ 50 ਫੀਸਦੀ ਤੱਕ ਦੀ ਛੋਟ।
ਕੌਣ ਲੈ ਸਕਦਾ ਹੈ ਫਾਇਦਾ
-
ਸਟਾਕਿਸਟ
-
ਡਿਸਟ੍ਰੀਬਿਊਟਰ
-
ਮੇਗਾ ਸਟੋਰ
-
ਐਕਸਲੂਸਿਵ ਸਟੋਰ PAL
ਕਿੰਨਾ ਹੋਵੇਗੀ ਵਿਆਜ ਦਰ
ਇਸ ਸਕੀਮ ਵਿਚ ਲੋਨ ਲੈਣ ਤੇ ਤੁਹਾਨੂੰ ਘਟੋ-ਘੱਟ ਵਿਆਜ ਦੀ ਦਰ 6.95 ਫੀਸਦੀ ਰਵੇਗਾ ।
ਆਫਿਸ਼ੀਅਲ ਵੈੱਬਸਾਈਟ 'ਤੇ ਕਰੋ ਵਿਜਿਟ:-
ਇਸ ਲੋਨ ਦੇ ਬਾਰੇ ਵਿਚ ਵੱਧ ਜਾਣਕਾਰੀ ਦੇ ਲਈ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰੀ ਵੈੱਬਸਾਈਟ https://www.pnbindia.in/ ਤੇ ਜਾਣਕਾਰੀ ਲੈ ਸਕਦੇ ਹੋ । ਇਥੇ ਤੁਹਾਨੂੰ ਲੋਨ ਤੋਂ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ ।
PNB ਬੈਂਕ ਘਰ ਬੈਠੇ ਦੇ ਰਿਹਾ ਹੈ ਸਹੂਲਤ -
ਤੁਹਾਨੂੰ ਦੱਸ ਦਈਏ ਕੀ ਦੇਸ਼ਭਰ ਵਿੱਚ ਤੇਜੀ ਨਾਲ ਫੈਲ ਰਹੇ ਇਸ ਓਮਿਕ੍ਰੋਨ ਵਾਇਰਸ ਨੂੰ ਵੇਖਦੇ ਬੈਂਕ ਆਪਣੇ ਗ੍ਰਾਹਕਾਂ ਨੂੰ ਘਰ ਬੈਠੇ ਕਈ ਸਹੂਲਤਾਂ ਦੇ ਰਿਹਾ ਹੈ । ਬੈਂਕ ਦੀ ਤਰਫ ਤੋਂ PNB ਡੋਰਸਟਪ ਬੈਂਕਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ , ਜਿਸਦੇ ਤਹਿਤ ਤੁਸੀ ਘਰ ਬੈਠੇ ਵੀ ਪੈਸਾ ਮੰਗਵਾ ਅਤੇ ਜਮਾ ਵੀ ਕਰ ਸਕਦੇ ਹੋ ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਕਾਨ ਬਣਾਉਣ ਅਤੇ ਮੁਰੰਮਤ ਲਈ ਮਿਲੇਗਾ 50 ਲੱਖ ਦਾ ਕਰਜ਼ਾ, ਜਲਦ ਕਰੋ ਅਪਲਾਈ
Summary in English: PNB is giving full benefit of up to 5 crores to its customers