1. Home
  2. ਖਬਰਾਂ

ਖੁਸ਼ਖਬਰੀ! PNB ਦੇ ਰਿਹਾ ਹੈ 3 ਲੱਖ ਰੁਪਏ ਦੀ ਓਵਰਡ੍ਰਾਫਟ ਸਹੂਲਤ

ਜੇਕਰ ਤੁਸੀ ਡਿਫੇਂਸ ਸੇਕਟਰ ਵਿਚ ਹੋ ਤਾਂ ਪੰਜਾਬ ਨੈਸ਼ਨਲ ਬੈਂਕ (PNB) ਲਿਆਇਆ ਹੈ ਤੁਹਾਡੇ ਲਈ ਇਕ ਸਕੀਮ । ਪੰਜਾਬ ਨੈਸ਼ਨਲ ਬੈਂਕ ਦੇ ਰਕਸ਼ਕ ਪਲੱਸ ਯੋਜਨਾ (PNB Rakshak Plus Scheme) ਵਿਚ ਤੁਹਾਨੂੰ 3 ਲੱਖ ਰੁਪਏ ਤਕ ਦੇ ਓਵਰਡਰਾਫਟ ਦੀ ਸਹੂਲਤ ਮਿਲਦੀ ਹੈ।

Pavneet Singh
Pavneet Singh
PNB Rakshak Plus Scheme

PNB Rakshak Plus Scheme

ਜੇਕਰ ਤੁਸੀ ਡਿਫੇਂਸ ਸੇਕਟਰ ਵਿਚ ਹੋ ਤਾਂ ਪੰਜਾਬ ਨੈਸ਼ਨਲ ਬੈਂਕ (PNB) ਲਿਆਇਆ ਹੈ ਤੁਹਾਡੇ ਲਈ ਇਕ ਸਕੀਮ । ਪੰਜਾਬ ਨੈਸ਼ਨਲ ਬੈਂਕ ਦੇ ਰਕਸ਼ਕ ਪਲੱਸ ਯੋਜਨਾ (PNB Rakshak Plus Scheme) ਵਿਚ ਤੁਹਾਨੂੰ 3 ਲੱਖ ਰੁਪਏ ਤਕ ਦੇ ਓਵਰਡਰਾਫਟ ਦੀ ਸਹੂਲਤ ਮਿਲਦੀ ਹੈ। ਅੱਜ ਅੱਸੀ ਤੁਹਾਨੂੰ ਪੰਜਾਬ ਨੈਸ਼ਨਲ ਬੈਂਕ ਦੀ ਰਕਸ਼ਕ ਪਲੱਸ ਯੋਜਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ।

PNB ਰਕਸ਼ਕ ਪਲੱਸ ਯੋਜਨਾ (PNB Rakshak Plus Scheme) ਦੇ ਤਹਿਤ ਬੈਂਕ ਖਾਤੇ ਹੋਲਡਰ ਨੂੰ 75 ਹਜਾਰ ਤੋਂ 3 ਲੱਖ ਰੁਪਏ ਤਕ ਦੀ ਓਵਰਡਰਾਫਟ ਸਹੂਲਤ ਦਿੱਤੀ ਜਾਂਦੀ ਹੈ । ਨਾਲ ਹੀ 50 ਲੱਖ ਰੁਪਏ ਦਾ ਬੀਮਾ ਵੀ ਦਿੱਤਾ ਜਾਂਦਾ ਹੈ । ਹਵਾਈ ਹਾਦਸੇ (Air Accident) ਵਿਚ ਮੌਤ ਹੋਣ ਤੇ ਮਿਲਣ ਵਾਲੀ ਬੀਮਾ ਰਕਮ 1 ਕਰੋੜ ਤਹਿ ਕਿੱਤੀ ਗਈ ਹੈ । ਅਜਿਹੇ ਹਾਦਸੇ ਵਿਚ ਪੂਰੀ ਤਰ੍ਹਾਂ ਅਪਾਹਿਜ ਹੋਣ ਤੇ ਇਹ ਕਵਰ 50 ਲੱਖ ਦਾ ਹੈ।

ਇਨ੍ਹਾਂ ਲੋਕਾਂ ਨੂੰ ਮਿਲੇਗਾ ਯੋਜਨਾ ਦਾ ਲਾਭ

ਪੰਜਾਬ ਨੈਸ਼ਨਲ ਬੈਂਕ ਦੀ ਇਹ ਯੋਜਨਾ ਭਾਰਤੀ ਫੌਜ ਦੇ ਤਿੰਨਾਂ ਬਲਾਂ ਦੇ ਜਵਾਨਾਂ ਲਈ ਹੈ , ਇਸ ਦੇ ਤਹਿਤ ਉਨ੍ਹਾਂ ਨੂੰ PNB ਵਿਚ ਤਨਖਾਹ ਖਾਤਾ ਖੁਲਵਾਉਣਾ ਹੁੰਦਾ ਹੈ । ਇਸ ਦੇ ਇਲਾਵਾ BSF ,CRPF ,CISF , ITBP ,ਸਟੇਟ ਪੁਲਿਸ, ਮੈਟਰੋ ਪੁਲਿਸ, RAW, IB , CBI , ਕੋਸਟ ਗਾਰਡ ਅਤੇ ਪੈਰਾ ਮਿਲਟਰੀ ਆਦਿ ਦੇ ਜਵਾਨ ਵੀ ਇਸ ਵਿਚ ਤਨਖਾਹ ਖਾਤਾ ਖੋਲ ਸਕਦੇ ਹਨ । ਨਾਲ ਹੀ ਇਸ ਯੋਜਨਾ ਦਾ ਲਾਭ ਉਨ੍ਹਾਂ ਨੂੰ ਵੀ ਮਿਲੇਗੀ ਜੋ ਪੈਨਸ਼ਨ ਪੰਜਾਬ ਨੈਸ਼ਨਲ ਬੈਂਕ ਵਿਚ CPPC ਦੇ ਜਰੀਏ ਕਰੈਡਿਟ ਕਰਾਉਂਦੇ ਹਨ । ਜੇਕਰ ਤੁਸੀ ਚੈਕ NEFT , RTGS ਆਦਿ ਤੋਂ ਪੈਨਸ਼ਨ ਪ੍ਰਾਪਤ ਕਰਦੇ ਹਨ ਤਾਂ ਇਸ ਯੋਜਨਾ ਦਾ ਲਾਭ ਚੁਕਣਾ ਮੁਸ਼ਕਲ ਹੋਵੇਗਾ ।

ਇਸ ਗੱਲ ਦੀ ਜਾਣਕਾਰੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕਿਹਾ ਹੈ " ਦੇਸ਼ ਦੇ ਜਵਾਨਾਂ ਦੇ ਲਈ ਸਾਡੀ ਤਰਫ ਤੋਂ ਇਕ ਛੋਟੇ ਜਿਹਾ ਤੋਹਫ਼ਾ । ਪੀਐਨਬੀ ਰਕਸ਼ਕ ਪਲੱਸ ਯੋਜਨਾ ਦੀ ਮਦਦ ਤੋਂ ਅੱਸੀ ਜਵਾਨਾਂ ਦਾ ਖ਼ਿਆਲ ਰੱਖਾਂਗੇ ।

ਇਹ ਵੀ ਪੜ੍ਹੋ : ਖੇਤੀ ਨੂੰ ਬਣਾਓ ਸੌਖਾ ਹੁਣ 350 ਵਿਚ ਮਿਲੇਗਾ ਕਿਰਾਏ ਤੇ ਡਰੋਨ

Summary in English: PNB is providing overdraft facility of Rs 3 lakh

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters