1. Home
  2. ਖਬਰਾਂ

ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਯੂ ਯੂ ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਜਸਟਿਸ ਉਦੈ ਉਮੇਸ਼ ਲਲਿਤ ਨੂੰ ਰਾਸ਼ਟਰਪਤੀ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ, ਪੀਐਮ ਮੋਦੀ ਸਮੇਤ ਸਾਰੇ ਵੱਡੇ ਨੇਤਾ ਇਸ ਸਮਾਗਮ `ਚ ਸ਼ਾਮਲ ਹੋਏ।

Priya Shukla
Priya Shukla
ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਯੂ ਯੂ ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਯੂ ਯੂ ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਜਸਟਿਸ ਐਨਵੀ ਰਮਨਾ ਦੇ ਸਰਵਉੱਚ ਨਿਆਂਇਕ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਇੱਕ ਦਿਨ ਬਾਅਦ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ `ਚ ਜਸਟਿਸ ਲਲਿਤ ਨੂੰ ਭਾਰਤ ਦੇ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ।

ਜਸਟਿਸ ਰਮਨਾ ਨੇ ਕਨਵੈਨਸ਼ਨ ਅਤੇ ਸੀਨੀਆਰਤਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਟਿਸ ਲਲਿਤ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ। ਜਿਸ ਦੀ ਰਾਸ਼ਟਰਪਤੀ ਨੇ ਬਾਅਦ `ਚ ਜਸਟਿਸ ਲਲਿਤ ਦੀ ਭਾਰਤ ਦੇ ਨਵੇਂ ਚੀਫ਼ ਜਸਟਿਸ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ। ਜਸਟਿਸ ਲਲਿਤ ਦਾ ਭਾਰਤ ਦੀ ਨਿਆਂਪਾਲਿਕਾ ਦੇ ਮੁਖੀ ਵਜੋਂ 74 ਦਿਨਾਂ ਦਾ ਸੰਖੇਪ ਕਾਰਜਕਾਲ ਹੋਵੇਗਾ ਅਤੇ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ।

ਚੀਫ਼ ਜਸਟਿਸ ਬਾਰੇ ਨਿਜੀ ਜਾਣਕਾਰੀ:

ਭਾਰਤ ਦੇ ਮੁੱਖ ਜੱਜ ‘ਯੂ ਯੂ ਲਲਿਤ’ ਦਾ ਜਨਮ 9 ਨਵੰਬਰ, 1957 ਨੂੰ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹੋਇਆ ਸੀ। ਆਪਨੇ  ਜ਼ਿੰਦਗੀ `ਚ ਪਹਿਲੀ ਵਾਰ, ਉਹ 1983 ਵਿੱਚ ਮਹਾਰਾਸ਼ਟਰ ਅਤੇ ਗੋਆ ਬਾਰ ਕੌਂਸਲ `ਚ ਇੱਕ ਵਕੀਲ ਵਜੋਂ ਭਰਤੀ ਹੋਏ ਸਨ। ਇਸ ਤੋਂ ਬਾਅਦ ਦਿੱਲੀ ਆਉਣ ਤੋਂ ਪਹਿਲਾਂ ਉਨ੍ਹਾਂ ਨੇ 1985 ਤੱਕ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕੀਤੀ ਸੀ।

ਇਹ ਵੀ ਪੜ੍ਹੋ : ਜਸਟਿਸ ਡੀ.ਵਾਈ ਚੰਦਰਚੂੜ ਨੇ ਅੱਜ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਚੀਫ਼ ਜਸਟਿਸ ਦੀ ਵਿਸ਼ੇਸ਼ਤਾ:

ਭਾਰਤ ਦੇ ਨਵੇਂ ਚੀਫ਼ ਜਸਟਿਸ 'ਯੂ ਯੂ ਲਲਿਤ' ਨੂੰ ਅਪਰਾਧਿਕ ਕਾਨੂੰਨ ਦਾ ਮਾਹਰ ਮੰਨਿਆ ਜਾਂਦਾ ਹੈ। ਉਹ 2ਜੀ ਕੇਸ `ਚ ਵਿਸ਼ੇਸ਼ ਵਕੀਲ ਵਜੋਂ ਕੰਮ ਕਰ ਚੁੱਕੇ ਹਨ ਤੇ ਸੁਪਰੀਮ ਕੋਰਟ ਦੀ ਲਾਅ ਸਰਵਿਸਿਜ਼ ਕਮੇਟੀ(Legal Services Committee) `ਚ ਵੀ ਕੰਮ ਕਰ ਚੁੱਕੇ ਹਨ। ਉਹ ਭਾਰਤ ਵਿੱਚ ਦੂਜੇ ਸੀ.ਜੇ.ਆਈ ਹਨ ਜੋ ਕਿਸੇ ਹਾਈ ਕੋਰਟ(High Court) ਵਿੱਚ ਜੱਜ ਨਹੀਂ ਰਹੇ ਹਨ।

ਨਵੇਂ ਸੀ.ਜੇ.ਆਈ ਨੇ ਕਿਹੜੇ ਅਹਿਮ ਫੈਸਲੇ ਸੁਣਾਏ?

ਸੁਪਰੀਮ ਕੋਰਟ ਦੇ ਜੱਜ ਵਜੋਂ ਹਾਲ ਹੀ ਵਿੱਚ ਚੁਣੇ ਗਏ ਭਾਰਤ ਦੇ ਚੀਫ਼ ਜਸਟਿਸ ‘ਯੂ ਯੂ ਲਲਿਤ’ ਨੇ ਕਈ ਅਹਿਮ ਫੈਸਲੇ ਸੁਣਾਏ ਹਨ, ਜਿਵੇਂ ਕਿ: 

-ਤਿੰਨ ਤਲਾਕ,

-ਕੇਰਲ ਦੇ ਪਦਮਨਾਭਸਵਾਮੀ ਮੰਦਿਰ `ਤੇ ਤ੍ਰਾਵਣਕੋਰ ਦੇ ਸ਼ਾਹੀ ਪਰਿਵਾਰ ਦੇ ਦਾਅਵੇ ਤੇ 

-POCSO ਨਾਲ ਸਬੰਧਤ ਫੈਸਲੇ।

Summary in English: President Draupadi Murmu administered the oath to the 49th Chief Justice of India!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters