1. Home
  2. ਖਬਰਾਂ

Presidential Election Result: ਯਸ਼ਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ, ਕੌਣ ਹੋਵੇਗਾ ਦੇਸ਼ ਦਾ ਅਗਲਾ ਰਾਸ਼ਟਰਪਤੀ ?

ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਜਿੱਤਣਗੇ ਜਾਂ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ, ਇਸ ਦਾ ਫੈਸਲਾ ਅੱਜ ਹੋਵੇਗਾ।

Gurpreet Kaur Virk
Gurpreet Kaur Virk
ਯਸ਼ਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ ?

ਯਸ਼ਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ ?

Latest News: ਅੱਜ 15ਵੇਂ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਦੀ ਗਿਣਤੀ ਸੰਸਦ ਭਵਨ (Parliament House) ਵਿੱਚ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਅਹੁਦੇ (Presidential position) ਲਈ ਦਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ 'ਚ ਕੜਾ ਮੁਕਾਬਲਾ ਚੱਲ ਰਿਹਾ ਹੈ। ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ (Draupadi Murmu) ਜਿੱਤਣਗੇ ਜਾਂ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ (Yashwant Sinha), ਇਸ ਦਾ ਫੈਸਲਾ ਅੱਜ ਹੋਵੇਗਾ।

Presidential Election 2022: ਅੱਜ ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ (President) ਮਿਲ ਜਾਵੇਗਾ। ਦੱਸ ਦੇਈਏ ਕਿ ਰਾਸ਼ਟਰਪਤੀ ਦੇ ਅਹੁਦੇ ਲਈ 18 ਜੁਲਾਈ ਨੂੰ ਵੋਟਾਂ ਪੈਣ ਤੋਂ ਬਾਅਦ 21 ਜੁਲਾਈ ਵੀਰਵਾਰ ਨੂੰ ਸਵੇਰੇ 11 ਵਜੇ ਸੰਸਦ ਭਵਨ (Parliament House) ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਐਨਡੀਏ (NDA) ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਇਸ ਚੋਣ ਵਿੱਚ ਜਿੱਤ ਦੀ ਉਮੀਦ ਹੈ। ਜੇਕਰ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ। ਅੱਜ ਸ਼ਾਮ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਉਸੇ ਕਮਰੇ ਨੰਬਰ 63 ਵਿੱਚ ਹੋਵੇਗੀ, ਜਿੱਥੇ ਸੰਸਦ ਮੈਂਬਰਾਂ ਲਈ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਕਮਰੇ ਨੂੰ ਸਟਰਾਂਗ ਰੂਮ ਵਿੱਚ ਤਬਦੀਲ ਕਰਕੇ ਬੈਲਟ ਬਾਕਸ ਰੱਖੇ ਗਏ ਹਨ। ਇੱਥੇ ਸੁਰੱਖਿਆ ਦਾ ਸਖ਼ਤ ਪ੍ਰਬੰਧ ਹੈ।

ਦ੍ਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ 'ਚ ਮੁਕਾਬਲਾ

ਰਾਸ਼ਟਰਪਤੀ ਅਹੁਦੇ ਲਈ ਦ੍ਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ 'ਚ ਕੜਾ ਮੁਕਾਬਲਾ ਹੈ। ਇੱਕ ਪਾਸੇ ਜਿੱਥੇ 27 ਪਾਰਟੀਆਂ ਦੇ ਸਮਰਥਨ ਨਾਲ ਦ੍ਰੋਪਦੀ ਮੁਰਮੂ ਦਾ ਪਲੜਾ ਭਾਰੀ ਹੈ। ਉੱਥੇ ਹੀ ਦੂਜੇ ਪਾਸੇ ਸਿਨਹਾ ਨੂੰ ਸਿਰਫ਼ 14 ਪਾਰਟੀਆਂ ਦਾ ਸਮਰਥਨ ਹੈ।

ਸੰਸਦ ਵਿੱਚ ਪਈਆਂ ਇਨ੍ਹਾਂ ਵੋਟਾਂ

ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਨੂੰ ਵੋਟਿੰਗ ਹੋਈ ਅਤੇ ਸੰਸਦ ਭਵਨ 'ਚ 99.18 ਫੀਸਦੀ ਵੋਟਾਂ ਪਈਆਂ। ਦੇਸ਼ ਦੇ 10 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 100% ਵੋਟਿੰਗ ਹੋਈ। ਕਈ ਸੂਬਿਆਂ ਵਿੱਚ ਕਰਾਸ ਵੋਟਿੰਗ ਦੀਆਂ ਖ਼ਬਰਾਂ ਵੀ ਆਈਆਂ।

ਇਸ ਤਰ੍ਹਾਂ ਹੋਵੇਗੀ ਵੋਟਾਂ ਦੀ ਗਿਣਤੀ

ਪਹਿਲਾਂ ਸੰਸਦ ਭਵਨ ਵਿੱਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਦੱਸ ਦੇਈਏ ਕਿ ਸੰਸਦ ਭਵਨ ਵਿੱਚ ਕੁੱਲ 730 ਵੋਟਾਂ ਪਈਆਂ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਸੂਬਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ 10 ਸੂਬਿਆਂ ਦੇ ਬੈਲਟ ਬਾਕਸ ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ ਬਦਲ ਕੇ ਬਾਹਰ ਕੱਢੇ ਜਾਣਗੇ।

ਪਹਿਲਾਂ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ

ਪਹਿਲਾਂ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਰਿਟਰਨਿੰਗ ਅਫਸਰ ਮੋਦੀ ਇਸ ਦੇ ਰੁਝਾਨ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਬਾਅਦ 10 ਸੂਬਿਆਂ ਦੇ ਵਿਧਾਇਕਾਂ ਦੀਆਂ ਵੋਟਾਂ ਵਰਣਮਾਲਾ ਦੇ ਹਿਸਾਬ ਨਾਲ ਗਿਣੀਆਂ ਜਾਣਗੀਆਂ ਅਤੇ 20 ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਮੋਦੀ ਦੁਬਾਰਾ ਰੁਝਾਨ ਦੀ ਜਾਣਕਾਰੀ ਜਨਤਕ ਕਰਨਗੇ। ਨਤੀਜਾ ਅੰਤ ਵਿੱਚ ਘੋਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ Draupadi Murmu’s Journey: ਰਾਇਰੰਗਪੁਰ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ? ਜਾਣੋ ਕੌਣ ਹਨ ਦ੍ਰੋਪਦੀ ਮੁਰਮੂ

ਨਤੀਜਾ ਸ਼ਾਮ ਤੱਕ ਆ ਜਾਵੇਗਾ

ਚੋਣ ਲਈ ਮੁੱਖ ਚੋਣ ਅਧਿਕਾਰੀ ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਨਗੇ, ਸ਼ਾਮ ਤੱਕ ਚੋਣ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਮੋਦੀ ਪਹਿਲਾਂ ਸੰਸਦ ਮੈਂਬਰਾਂ ਦੀਆਂ ਸਾਰੀਆਂ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਚੋਣ ਰੁਝਾਨਾਂ ਬਾਰੇ ਜਾਣਕਾਰੀ ਦੇਣਗੇ ਅਤੇ ਫਿਰ 10 ਸੂਬਿਆਂ ਦੀਆਂ ਵੋਟਾਂ ਦੀ ਵਰਣਮਾਲਾ ਅਨੁਸਾਰ ਗਿਣਤੀ ਕਰਨ ਤੋਂ ਬਾਅਦ ਦੁਬਾਰਾ ਜਾਣਕਾਰੀ ਸਾਂਝੀ ਕਰਨਗੇ।

ਜਿਕਰਯੋਗ ਹੈ ਕਿ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇਸ਼ ਦੀ 12ਵੀਂ ਰਾਸ਼ਟਰਪਤੀ ਬਣੀ ਅਤੇ 2007-2012 ਤੱਕ ਆਪਣਾ ਕਾਰਜਕਾਲ ਪੂਰਾ ਕੀਤਾ। ਉਹ ਦੇਸ਼ ਦੇ ਇਸ ਸਰਵਉੱਚ ਸੰਵਿਧਾਨਕ ਅਹੁਦੇ 'ਤੇ ਰਹਿਣ ਵਾਲੀ ਪਹਿਲੀ ਔਰਤ ਸੀ। ਜਿਸ ਤੋਂ ਬਾਅਦ ਹੁਣ ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਇਹ ਚੋਣ ਜਿੱਤ ਕੇ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣਨ ਦੇ ਨਾਲ-ਨਾਲ ਪਹਿਲੀ ਕਬਾਇਲੀ ਮਹਿਲਾ ਪ੍ਰਧਾਨ ਬਣ ਸਕਦੀ ਹੈ। ਫਿਲਹਾਲ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ।

Summary in English: Presidential Election Result: Yashwant Sinha or Draupadi Murmu, who will be the next President of the country?

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters