1. Home
  2. ਖਬਰਾਂ

Draupadi Murmu’s Journey: ਰਾਇਰੰਗਪੁਰ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ? ਜਾਣੋ ਕੌਣ ਹਨ ਦ੍ਰੋਪਦੀ ਮੁਰਮੂ

ਦ੍ਰੋਪਦੀ ਮੁਰਮੂ ਦਾ ਨਾਂ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ, ਜਿਨ੍ਹਾਂ ਨੇ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਿਆ ਹੈ, ਪਰ ਕੀ ਤੁਸੀਂ ਕਦੇ ਉਨ੍ਹਾਂ ਦੇ ਜੀਵਨ ਬਾਰੇ ਸੁਣਿਆ ਹੈ ?

Gurpreet Kaur Virk
Gurpreet Kaur Virk
ਕੌਣ ਹਨ ਦ੍ਰੋਪਦੀ ਮੁਰਮੂ ?

ਕੌਣ ਹਨ ਦ੍ਰੋਪਦੀ ਮੁਰਮੂ ?

Presidential Election: ਦ੍ਰੋਪਦੀ ਮੁਰਮੂ (Draupadi Murmu) ਦਾ ਨਾਂ ਇਨ੍ਹਾਂ ਦਿਨੀਂ ਸੁਰਖੀਆਂ 'ਚ ਬਣਿਆ ਹੋਇਆ ਹੈ, ਹੋਏ ਵੀ ਕਿਊ ਨਾ ਐਨ.ਡੀ.ਏ (NDA) ਨੇ ਆਦਿਵਾਸੀ ਚਿਹਰੇ (Tribal face) 'ਤੇ ਬਾਜ਼ੀ ਖੇਡਦੇ ਹੋਏ ਦ੍ਰੋਪਦੀ ਮੁਰਮੂ (Draupadi Murmu) ਨੂੰ ਰਾਸ਼ਟਰਪਤੀ ਅਹੁਦੇ (Presidential position) ਦਾ ਉਮੀਦਵਾਰ (Candidate) ਜੋ ਬਣਾਇਆ ਹੈ। ਪਰ ਦ੍ਰੋਪਦੀ ਮੁਰਮੂ ਦੀ ਪਰੇਸ਼ਾਨੀ ਭਰੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੇ ਅੱਜ ਰਾਸ਼ਟਰਪਤੀ ਭਵਨ (Rashtrapati Bhavan) ਤੱਕ ਦਾ ਸਫਰ ਤਹਿ ਕੀਤਾ ਹੈ। ਆਓ ਜਾਣਦੇ ਹਾਂ ਦ੍ਰੋਪਦੀ ਮੁਰਮੂ (Draupadi Murmu) ਦੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਬਾਰੇ...

Draupadi Murmu Biography: ਇਹ ਗੱਲ ਤਾਂ ਸਭ ਜਾਣਦੇ ਹਨ ਕਿ ਰਾਜਨੀਤੀ (Politics) ਵਿੱਚ ਇੱਕ ਔਰਤ ਦਾ ਸਫ਼ਰ ਬਹੁਤ ਔਖਾ ਹੁੰਦਾ ਹੈ ਅਤੇ ਦ੍ਰੋਪਦੀ ਮੁਰਮੂ (Draupadi Murmu) ਦਾ ਰਾਸ਼ਟਰਪਤੀ ਭਵਨ ਤੱਕ ਪਹੁੰਚਣਾ ਵੀ ਕੋਈ ਆਮ ਗੱਲ ਨਹੀਂ ਹੈ। ਦ੍ਰੋਪਦੀ ਮੁਰਮੂ (Draupadi Murmu) ਇੱਕ ਅਜਿਹੀ ਸ਼ਕਸੀਅਤ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਈ ਉਤਾਰ-ਚੜਾਵ ਵੇਖੇ। ਮੁਸ਼ਕਿਲਾਂ ਨਾਲ ਜੂਝਦੇ ਹੋਏ ਅਤੇ ਆਪਣੀ ਕੜੀ ਮੇਹਨਤ ਸਦਕਾ ਉਨ੍ਹਾਂ ਨੇ ਵੱਖਰਾ ਮੁਕਾਮ ਹਾਸਿਲ ਕੀਤਾ। ਸਭ ਤੋਂ ਪਹਿਲਾ ਦ੍ਰੋਪਦੀ ਮੁਰਮੂ (Draupadi Murmu) ਦੇ ਜੀਵਨ ਸਫਰ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਜਨਮ 20 ਜੂਨ, 1958 ਨੂੰ ਉੜੀਸਾ ਵਿੱਚ ਇੱਕ ਸਧਾਰਨ ਸੰਥਾਲ ਆਦਿਵਾਸੀ ਪਰਿਵਾਰ (Santhal tribal family) ਵਿੱਚ ਹੋਇਆ। ਜਿਸ ਤੋਂ ਬਾਅਦ ਮੁਰਮੂ ਨੇ 1997 ਵਿੱਚ ਆਪਣਾ ਸਿਆਸੀ ਕਰੀਅਰ (Political career) ਸ਼ੁਰੂ ਕੀਤਾ। ਦੱਸ ਦੇਈਏ ਕਿ ਦ੍ਰੋਪਦੀ ਮੁਰਮੂ (Draupadi Murmu) ਝਾਰਖੰਡ ਦੀ ਰਾਜਪਾਲ (Governor of Jharkhand) ਵੀ ਰਹਿ ਚੁੱਕੀ ਹੈ। ਇਸ ਸਮੇਂ ਸ੍ਰੀਮਤੀ ਮੁਰਮੂ ਦੀ ਉਮਰ 64 ਸਾਲ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦਾ ਰਾਸ਼ਟਰਪਤੀ ਬਣਨ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 35 ਸਾਲ ਹੋਣੀ ਚਾਹੀਦੀ ਹੈ।

ਦ੍ਰੋਪਦੀ ਮੁਰਮੂ (Draupadi Murmu) ਝਾਰਖੰਡ ਦੀ ਪਹਿਲੀ ਮਹਿਲਾ ਕਬਾਇਲੀ ਰਾਜਪਾਲ ਹੈ। ਝਾਰਖੰਡ ਦੇ ਰਾਜਪਾਲ ਵਜੋਂ ਉਨ੍ਹਾਂ ਦਾ ਕਾਰਜਕਾਲ 18 ਮਈ 2015 ਤੋਂ 12 ਜੁਲਾਈ 2021 ਤੱਕ ਸੀ। ਜਿਕਰਯੋਗ ਹੈ ਕਿ ਸ੍ਰੀਮਤੀ ਦ੍ਰੋਪਦੀ ਮੁਰਮੂ (Draupadi Murmu) ਝਾਰਖੰਡ ਦੀ ਸਭ ਤੋਂ ਲੰਮੀ ਸੇਵਾ ਕਰਨ ਵਾਲੀ ਰਾਜਪਾਲ ਵੀ ਹਨ। ਮੁਰਮੂ ਝਾਰਖੰਡ ਦੇ ਰਾਜਪਾਲ ਵਜੋਂ 6 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕਰ ਚੁੱਕੀ ਹੈ।

ਦ੍ਰੋਪਦੀ ਮੁਰਮੂ (Draupadi Murmu)

ਦ੍ਰੋਪਦੀ ਮੁਰਮੂ (Draupadi Murmu)

ਦ੍ਰੋਪਦੀ ਮੁਰਮੂ ਦੀ ਨਿੱਜੀ ਜ਼ਿੰਦਗੀ (Draupadi Murmu's Personal Life)

ਦ੍ਰੋਪਦੀ ਮੁਰਮੂ (Draupadi Murmu) ਓਡੀਸ਼ਾ (Odisha) ਦੇ ਸਾਬਕਾ ਮੰਤਰੀ ਮਰਹੂਮ ਬਿਰਾਂਚੀ ਨਰਾਇਣ ਟੁਡੂ (Former Minister late Biranchi Narayan Tudu) ਦੀ ਧੀ ਹੈ। ਦ੍ਰੋਪਦੀ ਮੁਰਮੂ (Draupadi Murmu) ਨੇ 2009 ਤੋਂ 2015 ਦਰਮਿਆਨ ਸਿਰਫ਼ 6 ਸਾਲਾਂ ਵਿੱਚ ਆਪਣੇ ਪਤੀ, ਦੋ ਪੁੱਤਰਾਂ, ਮਾਂ ਅਤੇ ਭਰਾ ਨੂੰ ਗੁਆ ਦਿੱਤਾ। ਸ੍ਰੀਮਤੀ ਮੁਰਮੂ ਦੇ ਪਤੀ ਦਾ ਨਾਮ ਸ਼ਿਆਮ ਚਰਨ ਮੁਰਮੂ ਹੈ। ਪਰ ਸ਼੍ਰੀਮਤੀ ਮੁਰਮੂ ਦੇ ਪਤੀ ਸ਼ਿਆਮ ਚਰਨ ਮੁਰਮੂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੱਚਿਆਂ ਵਿੱਚੋਂ ਦੋਵੇਂ ਪੁੱਤਰਾਂ ਦੀ ਵੀ ਬੇਵਕਤੀ ਮੌਤ ਹੋ ਗਈ। ਰਾਂਚੀ ਦੀ ਰਹਿਣ ਵਾਲੀ ਸ਼੍ਰੀਮਤੀ ਮੁਰਮੂ ਦੀ ਬੇਟੀ ਇਤਿਸ਼੍ਰੀ ਮੁਰਮੂ ਉਨ੍ਹਾਂ ਦੀ ਇਕਲੌਤੀ ਬਚੀ ਹੋਈ ਬੱਚੀ ਹੈ। ਇਤਿਸ਼੍ਰੀ ਮੁਰਮੂ ਦੇ ਪਤੀ ਦਾ ਨਾਂ ਗਣੇਸ਼ ਚੰਦਰ ਹੇਮਬਰਮ ਹੈ।

ਦ੍ਰੋਪਦੀ ਮੁਰਮੂ ਦਾ ਸੰਥਾਲ ਆਦਿਵਾਸੀ ਪਰਿਵਾਰ ਵਿੱਚ ਜਨਮ

ਦ੍ਰੋਪਦੀ ਮੁਰਮੂ ਦਾ ਸੰਥਾਲ ਆਦਿਵਾਸੀ ਪਰਿਵਾਰ ਵਿੱਚ ਜਨਮ

ਦ੍ਰੋਪਦੀ ਮੁਰਮੂ ਦੀ ਸਿੱਖਿਆ ਅਤੇ ਕਰੀਅਰ (Education and Career of Draupadi Murmu)

● ਦ੍ਰੋਪਦੀ ਮੁਰਮੂ (Draupadi Murmu) ਨੇ ਆਪਣੀ ਸਿੱਖਿਆ ਦੀ ਪੌੜੀ ਗ੍ਰਹਿ ਜ਼ਿਲ੍ਹੇ ਤੋਂ ਸ਼ੁਰੂ ਕੀਤੀ।
● ਇਸ ਨੂੰ ਪੂਰਾ ਕਰਨ ਤੋਂ ਬਾਅਦ, ਮੁਰਮੂ ਨੇ ਰਮਾਦੇਵੀ ਮਹਿਲਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।
● ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਅਧਿਆਪਕ ਚੁਣਿਆ ਅਤੇ ਕੁਝ ਸਾਲਾਂ ਤੱਕ ਅਧਿਆਪਕ ਦੀ ਨੌਕਰੀ ਕੀਤੀ।
● ਸ੍ਰੀਮਤੀ ਮੁਰਮੂ ਉੜੀਸਾ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੀ ਆਗੂ ਹੈ।

ਦ੍ਰੋਪਦੀ ਮੁਰਮੂ ਦਾ ਰਾਜਨੀਤਿਕ ਸਫਰ

ਦ੍ਰੋਪਦੀ ਮੁਰਮੂ ਦਾ ਰਾਜਨੀਤਿਕ ਸਫਰ

ਦ੍ਰੋਪਦੀ ਮੁਰਮੂ ਦਾ ਰਾਜਨੀਤਿਕ ਸਫਰ (Political journey of Draupadi Murmu)

ਸ੍ਰੀਮਤੀ ਮੁਰਮੂ ਦਾ ਸਿਆਸੀ ਕਰੀਅਰ 2 ਦਹਾਕਿਆਂ ਤੋਂ ਵੱਧ ਦਾ ਹੈ। ਆਓ ਝਾਤ ਮਾਰੀਏ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਅਤੇ ਪ੍ਰਾਪਤੀਆਂ:

● ਦ੍ਰੋਪਦੀ ਮੁਰਮੂ (Draupadi Murmu) ਦਾ ਰਾਜਨੀਤਿਕ ਕਰੀਅਰ ਸਾਲ 1997 ਵਿੱਚ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਉੜੀਸਾ ਦੇ ਰਾਇਰੰਗਪੁਰ ਨਗਰ ਪੰਚਾਇਤ ਚੋਣ ਜਿੱਤੀ ਅਤੇ ਉਹ ਵਾਰਡ ਕੌਂਸਲਰ ਵਜੋਂ ਚੁਣੀ ਗਈ। ਫਿਰ ਉਨ੍ਹਾਂ ਨੂੰ ਨਗਰ ਪੰਚਾਇਤ ਦਾ ਉਪ ਪ੍ਰਧਾਨ ਬਣਾਇਆ ਗਿਆ।
● ਭਾਜਪਾ (BJP) ਨੇ ਉਸੇ ਸਾਲ ਦ੍ਰੋਪਦੀ ਮੁਰਮੂ (Draupadi Murmu) ਨੂੰ ਉੜੀਸਾ ਅਨੁਸੂਚਿਤ ਜਨਜਾਤਿ ਮੋਰਚਾ ਦਾ ਸੂਬਾ ਮੀਤ ਪ੍ਰਧਾਨ ਵੀ ਬਣਾਇਆ। ਬਾਅਦ ਵਿੱਚ ਉਹ ਇਸਦੀ ਪ੍ਰਧਾਨ ਵੀ ਬਣੀ।
● ਦ੍ਰੋਪਦੀ ਮੁਰਮੂ ਸਾਲ 2000 ਅਤੇ ਸਾਲ 2009 ਵਿੱਚ ਰਾਇਰੰਗਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।
● ਸਾਲ 2000 ਤੋਂ ਸਾਲ 2004 ਤੱਕ ਦ੍ਰੋਪਦੀ ਮੁਰਮੂ (Draupadi Murmu) ਓਡੀਸ਼ਾ ਵਿਧਾਨ ਸਭਾ ਵਿੱਚ ਰਾਇਰੰਗਪੁਰ ਖੇਤਰ ਦੇ ਵਿਧਾਇਕ ਅਤੇ ਸੂਬਾ ਸਰਕਾਰ ਵਿੱਚ ਇੱਕ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ।
● ਦ੍ਰੋਪਦੀ ਮੁਰਮੂ (Draupadi Murmu) ਪਹਿਲੀ ਓਡੀਆ ਮਹਿਲਾ ਨੇਤਾ ਹੈ, ਜਿਸ ਨੂੰ ਕਿਸੇ ਭਾਰਤੀ ਸੂਬੇ ਦੀ ਗਵਰਨਰ ਨਿਯੁਕਤ ਕੀਤਾ ਗਿਆ ਹੈ।
● ਦ੍ਰੋਪਦੀ ਮੁਰਮੂ ਭਾਰਤੀ ਜਨਤਾ ਪਾਰਟੀ ਅਤੇ ਬੀਜੂ ਜਨਤਾ ਦਲ ਦੀ ਗੱਠਜੋੜ ਸਰਕਾਰ ਵਿੱਚ 6 ਮਾਰਚ 2000 ਤੋਂ 6 ਅਗਸਤ 2002 ਤੱਕ ਸੁਤੰਤਰ ਚਾਰਜ ਦੇ ਨਾਲ ਵਣਜ ਅਤੇ ਆਵਾਜਾਈ Commerce and Transportation) ਰਾਜ ਮੰਤਰੀ ਵੀ ਰਹਿ ਚੁੱਕੇ ਹਨ।
● ਇਸ ਤੋਂ ਇਲਾਵਾ ਦ੍ਰੋਪਦੀ ਮੁਰਮੂ 6 ਅਗਸਤ 2002 ਤੋਂ 16 ਮਈ 2004 ਤੱਕ ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਕਾਸ ਰਾਜ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ।
● ਦ੍ਰੋਪਦੀ ਮੁਰਮੂ (Draupadi Murmu) ਨੇ 2009 ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। 18 ਮਈ 2015 ਨੂੰ, ਉਨ੍ਹਾਂ ਨੇ ਝਾਰਖੰਡ ਸੂਬੇ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ।
● 2013 ਵਿੱਚ ਭਾਜਪਾ (BJP) ਨੇ ਉਨ੍ਹਾਂ ਨੂੰ ਐਸ.ਟੀ (ST) ਮੋਰਚਾ ਦਾ ਰਾਸ਼ਟਰੀ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ।
● ਦ੍ਰੋਪਦੀ ਮੁਰਮੂ ਦਾ ਨਾਂ ਸਾਲ 2017 ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚਰਚਾ ਵਿੱਚ ਆਇਆ ਸੀ, ਜਦੋਂ ਉਹ ਝਾਰਖੰਡ ਦੀ ਰਾਜਪਾਲ ਵਜੋਂ ਕੰਮ ਕਰ ਰਹੇ ਸਨ।

ਦ੍ਰੋਪਦੀ ਮੁਰਮੂ ਇਨ੍ਹਾਂ ਐਵਾਰਡ ਨਾਲ ਸਨਮਾਨਿਤ

ਦ੍ਰੋਪਦੀ ਮੁਰਮੂ ਇਨ੍ਹਾਂ ਐਵਾਰਡ ਨਾਲ ਸਨਮਾਨਿਤ

ਮੁਰਮੂ ਇਨ੍ਹਾਂ ਐਵਾਰਡ ਨਾਲ ਸਨਮਾਨਿਤ (Murmu honored with these awards)

● ਦ੍ਰੋਪਦੀ ਮੁਰਮੂ ਨੂੰ ਓਡੀਸ਼ਾ ਵਿਧਾਨ ਸਭਾ ਵੱਲੋਂ ਦੁਆਰਾ ਸਾਲ ਦੇ ਸਰਵੋਤਮ ਵਿਧਾਇਕ ਦਾ ਪੁਰਸਕਾਰ ਦਿੱਤਾ ਗਿਆ ਹੈ।
● ਸਾਲ 2007 ਵਿੱਚ ਦ੍ਰੋਪਦੀ ਮੁਰਮੂ ਨੂੰ "ਨੀਲਕੰਠ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ ਸੀ।

ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ 18 ਜੁਲਾਈ ਨੂੰ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ। ਦੱਸ ਦੇਈਏ ਕਿ ਰਾਸ਼ਟਰੀ ਜਮਹੂਰੀ ਗਠਜੋੜ (NDA) ਤੋਂ ਦ੍ਰੋਪਦੀ ਮੁਰਮੂ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (UPA) ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਜੇਕਰ ਦ੍ਰੋਪਦੀ ਮੁਰਮੂ ਨੂੰ ਭਾਰਤ ਦੇ ਅਗਲੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾਂਦਾ ਹੈ, ਤਾਂ ਉਹ ਭਾਰਤ ਦੀ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਭਾਰਤ ਦੀ ਪਹਿਲੀ ਮਹਿਲਾ ਕਬਾਇਲੀ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਰਿਕਾਰਡ ਸ਼੍ਰੀਮਤੀ ਪ੍ਰਤਿਭਾ ਪਾਟਿਲ ਦੇ ਨਾਂ ਹੈ।

Summary in English: Draupadi Murmu’s Journey: From Rairangpur Village to Rashtrapati Bhawan? Know about Draupadi Murmu

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters