ਜੇਕਰ ਤੁਸੀ ਵੀ ਸਰਕਾਰੀ ਨੌਕਰੀ ਦੀ ਭਾਲ ਲਈ ਹੋਰਾਂ ਸੂਬਿਆਂ ਵੱਲ ਜਾਣ ਦਾ ਵਿਚਾਰ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ। ਦਰਅਸਲ, ਪੰਜਾਬ ਵਿੱਚ ਗ੍ਰਾਮ ਸੇਵਕ ਦੀਆਂ 792 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਸਰਕਾਰੀ ਕਰੀ ਦੇ ਚਾਹਵਾਨ ਉਮੀਦਵਾਰ ਇਹ ਖ਼ਬਰ ਜ਼ਰੂਰ ਪੜਨ।
PSSSB ਵਡੋ Recruitment 2022: ਗ੍ਰਾਮ ਸੇਵਕ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਪੰਜਾਬ ਸਬ-ਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਗ੍ਰਾਮ ਵਿਕਾਸ ਆਰਗੇਨਾਈਜ਼ਰ / ਗ੍ਰਾਮ ਸੇਵਕ ਦੀਆਂ ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ ਗਈ ਹੈ। ਦਰਅਸਲ, ਪੰਜਾਬ ਸਬ-ਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ (VDO) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
VDO ਭਰਤੀ ਲਈ ਆਨਲਾਈਨ ਅਰਜ਼ੀਆਂ
ਦੱਸ ਦਈਏ ਕਿ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਭਰਤੀ ਲਈ ਆਨਲਾਈਨ ਅਰਜ਼ੀਆਂ 15 ਮਈ, 2022 ਤੋਂ ਸ਼ੁਰੂ ਹੋਣਗੀਆਂ। PSSSB VDO ਭਰਤੀ 2022 ਦੇ ਸਾਰੇ ਮਹੱਤਵਪੂਰਨ ਵੇਰਵੇ ਜਿਵੇਂ ਕਿ ਨੋਟੀਫਿਕੇਸ਼ਨ, ਯੋਗਤਾ, ਉਮਰ ਸੀਮਾ, ਤਨਖਾਹ, ਔਨਲਾਈਨ ਅਰਜ਼ੀ, ਅਰਜ਼ੀ ਫੀਸ, ਆਦਿ ਇੱਥੇ ਦਿੱਤੇ ਗਏ ਹਨ।
PSSSB VDO ਭਰਤੀ 2022 ਨੋਟੀਫਿਕੇਸ਼ਨ ਇੱਥੇ ਦੇਖੋ
-ਪੰਜਾਬ ਸਬ-ਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ 07 ਮਈ, 2022 ਨੂੰ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਗ੍ਰਾਮ ਵਿਕਾਸ ਆਰਗੇਨਾਈਜ਼ਰ ਯਾਨੀ ਗ੍ਰਾਮ ਸੇਵਕ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
-ਇਸ ਭਰਤੀ ਤਹਿਤ ਕੁੱਲ 792 ਅਸਾਮੀਆਂ ਭਰੀਆਂ ਜਾਣਗੀਆਂ।
-ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ PSSSB ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ।
ਇਨ੍ਹੀ ਤਨਖਾਹ ਮਿਲੇਗੀ
-ਅਰਜ਼ੀ ਲਈ ਸਿਰਫ਼ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
-ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ 14 ਜੂਨ ਤੋਂ ਪਹਿਲਾਂ ਅਰਜ਼ੀ ਦੇਣੀ ਪਵੇਗੀ।
-ਜਿਹੜੇ ਉਮੀਦਵਾਰ ਗ੍ਰਾਮ ਵਿਕਾਸ ਆਰਗੇਨਾਈਜ਼ਰ ਭਾਵ ਗ੍ਰਾਮ ਸੇਵਕ ਦੇ ਅਹੁਦਿਆਂ ਲਈ ਚੁਣੇ ਗਏ ਹਨ, ਉਨ੍ਹਾਂ ਨੂੰ 19,900 ਰੁਪਏ ਤੋਂ 63,200 ਰੁਪਏ ਤੱਕ ਦੀ ਤਨਖਾਹ ਮਿਲੇਗੀ।
-ਪੰਜਾਬ ਸਬ-ਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਦੀਆਂ ਅਸਾਮੀਆਂ ਦੀ ਚੋਣ ਲਈ ਭਰਤੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਰਕਾਰੀ ਨੌਕਰੀਆਂ: 119 ਅਸਾਮੀਆਂ 'ਤੇ ਨਿਕਲੀ ਭਰਤੀ! ਉਮੀਦਵਾਰ 20 ਮਈ ਤੱਕ ਕਰਨ ਅਪਲਾਈ!
PSSSB VDO ਭਰਤੀ ਲਈ ਯੋਗਤਾ
-ਉਮੀਦਵਾਰ ਨੇ ਪੰਜਾਬੀ ਵਿਸ਼ੇ ਵਜੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ।
-ਘੱਟੋ-ਘੱਟ ਸੈਕਿੰਡ ਡਿਵੀਜ਼ਨ ਨਾਲ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ।
-ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ।
-ਨਾਲ ਹੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਐਪਲੀਕੇਸ਼ਨ ਵਿੱਚ ਇੱਕ ਸਾਲ ਦਾ ਡਿਪਲੋਮਾ ਕੋਰਸ ਹੋਣਾ ਚਾਹੀਦਾ ਹੈ।
-PSSSB VDO ਭਰਤੀ ਦੀਆਂ ਅਸਾਮੀਆਂ ਲਈ ਨਿਰਧਾਰਤ ਉਮਰ ਸੀਮਾ 18 ਤੋਂ 37 ਸਾਲ ਹੈ।
-ਹਾਲਾਂਕਿ, ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
PSSSB VDO ਭਰਤੀ 2022 ਲਈ ਅਰਜ਼ੀ ਕਿਵੇਂ ਦੇਣੀ ਹੈ?
-ਉਮੀਦਵਾਰ ਪਹਿਲਾਂ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾਣ।
-PSSSB VDO ਭਰਤੀ 2022 ਲਈ ਦਿੱਤੇ ਗਏ ਔਨਲਾਈਨ ਅਪਲਾਈ ਲਿੰਕ 'ਤੇ ਕਲਿੱਕ ਕਰੋ।
-PSSSB VDO ਭਰਤੀ ਅਰਜ਼ੀ ਫਾਰਮ ਵਿੱਚ ਆਪਣੇ ਵੇਰਵੇ ਭਰੋ।
-ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
-ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲਓ।
Summary in English: PSSSB VDO Recruitment: Recruitment for Gram Sevak Posts in Punjab!