Krishi Jagran Punjabi
Menu Close Menu

ਪੰਜਾਬ ਸਰਕਾਰ ਨੇ ਕੀਤਾ ਵਡਾ ਐਲਾਨ ਪੁਲਿਸ ਭਰਤੀ ਵਿੱਚ ਨਿਕਲੀਆਂ ਨੌਕਰੀਆਂ ਛੇਤੀ ਕਰੋ ਅਪਲਾਈ

Monday, 27 July 2020 02:38 PM
Cm Punjab

Cm Punjab

ਪੰਜਾਬ ਦੇ ਨੌਜਵਾਨਾਂ ਲਈ ਇਸ ਵੇਲ਼ੇ ਇਕ ਚੰਗੀ ਖਬਰਾਂ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਸਿੱਧੀ ਭਰਤੀ ਨੂੰ ਮਨਜੂਰੀ ਦੇ ਦੀਤੀ ਹੈ।

ਹੁਣ ਪੰਜਾਬ ਸਰਕਾਰ ਨੇ ਉਹਨਾਂ ਲਈ ਨੌਕਰੀਆਂ ਕੱਢਿਆ ਹਨ,ਜੋ ਨੌਕਰੀਆਂ ਦੀ ਭਾਲ ਵਿਚ ਹਨ। ਜਿਸ ਵਾਸਤੇ ਬਕਾਇਦਾ ਤੌਰ ਤੇ ਜਾਣਕਾਰੀ ਵੀ ਦੀਤੀ ਗਈ ਹੈ।

ਤਾਜਾ ਮੀਡੀਆ ਰਿਪੋਟਰਾ ਦੇ ਅਨੁਸਾਰ ਪੰਜਾਬ ਵਿਚ ਇਹ ਅਸਾਮੀਆਂ ਪੰਜਾਬ ਪੁਲਿਸ ਬੋਰਡ ਦੁਆਰਾ ਹੀ ਕੀਤੀਆਂ ਜਾਣਗੀਆਂ।ਜਿਸ ਵਾਸਤੇ ਯੋਗ ਉਮੀਦਵਾਰ ਅਪਲਾਈ ਕਰਕੇ ਅਗਲੀ ਭਰਤੀ ਪ੍ਰੀਕਿਰਿਆ ਵਿਚ ਸ਼ਾਮਿਲ ਹੋ ਸਕਦੇ ਹਨ, ਅਤੇ ਸਾਰੇ ਪੜਾਅ ਪਾਰ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਜਿਸ ਵਾਸਤੇ ਮੈਰਿਟ ਲਿਸਟ ਦੇ ਅਧਾਰਿਤ ਹੀ ਨੌਕਰੀ ਮਿਲੇਗੀ। ਪੰਜਾਬ ਸਰਕਾਰ ਵਾਰਡਰ ਦੇ ਅਹੁਦੇ ਲਈ 305 ਉਮੀਦਵਾਰਾਂ ਦੀ ਭਰਤੀ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਕਰੇਗੀ। ਭਰਤੀ ਦੀ ਪੂਰੀ ਪ੍ਰੀਕਿਰਿਆ ਚਾਰ ਮਹੀਨਿਆਂ ਵਿਚ ਹੋ ਜਾਵੇਗੀ। ਪਹਿਲਾ ਇਹ ਅਸਾਮੀਆਂ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਦਾਇਰੇ ਵਿਚ ਆਉਂਦੀਆਂ ਸੀ।

Captain Amrinder Singh

Captain Amrinder Singh

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਇਹ ਫੈਸਲਾ ਜੇਲ੍ਹਾਂ ਵਿਚ ਲੋੜੀਂਦਾ ਜਨ-ਸ਼ਕਤੀ ਮੁਹਈਆ ਕਰਵਾ ਕੇ ਜੇਲ ਪ੍ਰਭਧਨ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗਾ।

ਦਸ ਦਈਏ ਕਿ ਇਸ ਸਮੇ ਪੰਜਾਬ ਦੀਆਂ ਜੇਲਾਂ ਵਿੱਚ 24,000 ਤੋਂ ਵੱਧ ਅਪਰਾਧੀ ਹਨ। ਹਾਲਾਂਕਿ ਨਿਰੀਖਣ ਕਰਨ ਲਈ ਲੋੜੀਂਦੇ ਕਰਮਚਾਰੀਆਂ ਦੀ ਘਾਟ ਹੈ। ਜਿਸ ਵਾਸਤੇ ਸੂਬਾ ਸਰਕਾਰ ਹੁਣ ਭਰਤੀ ਪ੍ਰੀਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਪੋਸਟ ਵਾਸਤੇ 18 ਸਾਲ ਤੋਂ 15 ਸਾਲ ਦੀ ਉਮਰ ਰੱਖੀ ਗਈ ਹੈ ਅਤੇ ਇਸਦੀ ਫੀਸ ਜਨਰਲ ਕੈਟੇਗਰੀ ਵਾਸਤੇ 400 ਰੁਪਏ ਅਤੇ ਅਨੁਸੂਚਿਤ ਜਾਤੀ ਵਾਸਤੇ 100 ਰੁਪਏ ਰੱਖੀ ਗਈ ਹੈ।

ਹੋਰ ਜਾਣਕਾਰੀ ਲੈਣ ਵਾਸਤੇ ਤੁਸੀ ਸਰਕਾਰੀ ਵੈਬਸਾਈਟ ਜਾ ਕਿਸੇ ਹੋਰ ਸਾਈਟ ਤੋਂ ਜਾਣਕਾਰੀ ਲੈ ਸਕਦੇ ਹੋ। ਸੋ ਉਮੀਦ ਕਰਦੇ ਹਾਂ ਕਿ ਲੋੜਵੰਦ ਨੌਜਵਾਨ ਜਰੂਰ ਮਿਹਨਤ ਕਰਕੇ ਨੌਕਰੀ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਣਗੇ।

ਇਹ ਵੀ ਪੜ੍ਹੋ :- ਪੰਜਾਬ: ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਕੇਂਦਰ

Punjab govt captain amrinder singh punjabi news job in police recruitment punjab news
English Summary: Punjab government announced big statement for police recruitment, apply soon

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.