1. Home
  2. ਖਬਰਾਂ

Kapurthala ਤੋਂ ਮੰਦਭਾਗੀ ਖ਼ਬਰ, ਗਰਮ ਗੁੜ ਦੇ ਕੜਾਹੇ 'ਚ ਡਿੱਗਿਆ ਕਿਸਾਨ, 24 ਘੰਟੇ ਤੱਕ ਲੜਦਾ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ

Sad News: ਗੁੜ ਵਾਲੇ ਗਰਮ ਕੜਾਹੇ ਵਿੱਚ ਡਿੱਗਣ ਕਾਰਨ 70 ਸਾਲਾ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ। ਕੜਾਹੇ ਵਿੱਚ ਡਿੱਗਣ ਕਾਰਨ ਸੁਰਿੰਦਰ ਸਿੰਘ ਦਾ ਸ਼ਰੀਰ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ 24 ਘੰਟੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ।

Gurpreet Kaur Virk
Gurpreet Kaur Virk
ਕਿਸਾਨ 24 ਘੰਟੇ ਤੱਕ ਲੜਦਾ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ

ਕਿਸਾਨ 24 ਘੰਟੇ ਤੱਕ ਲੜਦਾ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ

Punjab Farmer: ਕਪੂਰਥਲਾ ਤੋਂ ਇੱਕ ਮੰਦਭਾਗੀ ਖ਼ਬਰ ਮਿਲੀ ਹੈ। ਦਰਅਸਲ, ਇੱਥੇ ਇੱਕ 70 ਸਾਲਾ ਬਜ਼ੁਰਗ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਟਿੱਬਾ 'ਚ ਇੱਕ 70 ਸਾਲਾਂ ਕਿਸਾਨ ਸੁਰਿੰਦਰ ਸਿੰਘ ਦੀ ਗੁੜ ਵਾਲੇ ਗਰਮ ਕੜਾਹੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ।

ਕੜਾਹੇ ਵਿੱਚ ਡਿੱਗਣ ਕਾਰਨ ਸੁਰਿੰਦਰ ਸਿੰਘ ਦਾ ਸ਼ਰੀਰ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ 24 ਘੰਟੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ।

ਹਾਦਸਾ ਕਿਵੇਂ ਵਾਪਰਿਆ?

ਜਾਣਕਾਰੀ ਮੁਤਾਬਿਕ ਇਹ ਮੰਦਭਾਗੀ ਘਟਨਾ ਉਦੋਂ ਵਾਪਰੀ ਜਦੋਂ ਕਿਸਾਨ ਸੁਰਿੰਦਰ ਸਿੰਘ ਗੁੜ ਲੈਣ ਲਈ ਘੁਲਾੜੀ 'ਤੇ ਪਹੁੰਚਿਆ ਸੀ। ਜਿਵੇਂ ਹੀ ਇਹ 70 ਸਾਲਾ ਬਜ਼ੁਰਗ ਗੁੜ ਵਾਲੇ ਗਰਮ ਕਹਾੜੇ ਕੋਲ ਪਹੁੰਚਿਆ ਤਾਂ ਉਸ ਨੂੰ ਚੱਕਰ ਆ ਗਿਆ ਅਤੇ ਉਹ ਗੁੜ ਵਾਲੇ ਕਹਾੜੇ ਵਿੱਚ ਡਿੱਗ ਗਿਆ।

ਕਾਮਿਆਂ ਨੇ ਪਹੁੰਚਾਇਆ ਹਸਪਤਾਲ

ਘੁਲਾੜੇ 'ਤੇ ਕੰਮ ਕਰ ਰਹੇ ਕਾਮਿਆਂ ਨੇ ਕਿਸਾਨ ਸੁਰਿੰਦਰ ਸਿੰਘ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ 24 ਘੰਟੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਕਿਸਾਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਖੇਤੀਬਾੜੀ ਮਾਹਿਰਾਂ ਵੱਲੋਂ District Sri Muktsar Sahib ਦੇ ਪਿੰਡ ਕਾਉਣੀ ਵਿੱਚ ਇੱਕ Strawberry ਕਾਸ਼ਤਕਾਰ ਕਿਸਾਨ ਦੇ ਖੇਤ ਦਾ ਦੌਰਾ, ਜਸਕਰਨ ਸਿੰਘ ਤੋਂ ਲਈ Successful Strawberry Cultivation ਦੀ ਪੂਰੀ ਜਾਣਕਾਰੀ

ਪਿੰਡ ਵਿੱਚ ਸੋਗ ਦਾ ਮਾਹੌਲ

ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਦਰਦਨਾਕ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਕਿਸਾਨ ਦੇ ਭਰਾ ਦੀ ਮੰਨੀਏ ਤਾਂ ਉਸ ਦਾ ਛੋਟਾ ਭਰਾ ਸੁਰਿੰਦਰ ਸਿੰਘ ਪਿੰਡ ਮੁੰਡੀ ਮੋੜ ਨੇੜੇ ਇੱਕ ਰੋਲਰ ’ਤੇ ਗੰਨਾ ਲੈ ਕੇ ਗਿਆ ਸੀ। ਗੁੜ ਬਣਾਉਂਦੇ ਸਮੇਂ ਅਚਾਨਕ ਧੂੰਏਂ ਕਾਰਨ ਉਹ ਕੜਾਹੇ ਵਿੱਚ ਡਿੱਗ ਗਿਆ ਤੇ ਬੁਰੀ ਤਰ੍ਹਾਂ ਝੁਲਸ ਗਿਆ।

Summary in English: Punjab Sad News, a farmer lost his life after falling into a pot of hot jaggery

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters