1. Home
  2. ਖਬਰਾਂ

ਇਸ ਢੰਗ ਨਾਲ ਪਾਓ ਡਰੰਮ ਵਿੱਚ ਕਣਕ! ਇੱਕ ਵੀ ਦਾਣਾ ਨਹੀਂ ਹੋਵੇਗਾ ਖਰਾਬ!

ਅੱਜ ਅੱਸੀ ਤੁਹਾਨੂੰ ਡਰੰਮ ਵਿੱਚ ਕਣਕ ਪਾਉਣ ਦਾ ਸਹੀ ਢੰਗ ਦੱਸਣ ਜਾ ਰਹੇ ਹਾਂ, ਜਿਸਦੇ ਸਿੱਟੇ ਵੱਜੋਂ ਤੁਹਾਡੇ ਕਣਕ ਦਾ ਇੱਕ ਵੀ ਦਾਣਾ ਖ਼ਰਾਬ ਨਹੀਂ ਹੋਵੇਗਾ।

Gurpreet Kaur Virk
Gurpreet Kaur Virk
ਇਸ ਢੰਗ ਨਾਲ ਪਾਓ ਡਰੰਮ ਵਿੱਚ ਕਣਕ

ਇਸ ਢੰਗ ਨਾਲ ਪਾਓ ਡਰੰਮ ਵਿੱਚ ਕਣਕ

ਅੱਜ ਅੱਸੀ ਤੁਹਾਨੂੰ ਡਰੰਮ ਵਿੱਚ ਕਣਕ ਪਾਉਣ ਦਾ ਸਹੀ ਢੰਗ ਦੱਸਣ ਜਾ ਰਹੇ ਹਾਂ, ਜਿਸਦੇ ਸਿੱਟੇ ਵੱਜੋਂ ਤੁਹਾਡੇ ਕਣਕ ਦਾ ਇੱਕ ਵੀ ਦਾਣਾ ਖ਼ਰਾਬ ਨਹੀਂ ਹੋਵੇਗਾ। ਸਹੀ ਤਰੀਕਾ ਜਾਨਣ ਲਈ ਇਹ ਖ਼ਬਰ ਪੂਰੀ ਪੜੋ...

ਜਿਆਦਾਤਰ ਲੋਕ ਕਣਕ ਨੂੰ ਡਰੰਮ ਵਿੱਚ ਪਾ ਕੇ ਸਟੋਰ ਕਰਦੇ ਹਨ ਅਤੇ ਇਨ੍ਹਾਂ ਦਿਨੀਂ ਕਣਕ ਨੂੰ ਸਟੋਰ ਕਰਨ ਦਾ ਕੰਮ ਵੀ ਜੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਅਜਿਹੇ ਵਿੱਚ ਲੋੜ ਹੈ ਕਣਕ ਦੀ ਸਹੀ ਸਾਂਭ-ਸੰਭਾਲ ਦੀ, ਜਿਸਦੇ ਚਲਦਿਆਂ ਅੱਜ ਅੱਸੀ ਤੁਹਾਡੇ ਲਈ ਢੁਕਵੀਂ ਜਾਣਕਾਰੀ ਲੈ ਕੇ ਹਾਜ਼ਿਰ ਹੋਏ ਹਾਂ। ਅਕਸਰ ਦੇਖਿਆ ਜਾਉਂਦਾ ਹੈ ਕਿ ਅਸੀਂ ਡਰੰਮ ਭਰਕੇ ਆਪਣੇ ਘਰਾਂ ਵਿੱਚ ਰੱਖ ਲੈਂਦੇ ਹਾਂ। ਪਰ ਕਈ ਵਾਰ ਡਰੰਮ ਵਿੱਚ ਪਈ ਕਣਕ ਖਰਾਬ ਹੋ ਜਾਂਦੀ ਹੈ ਜਾਂ ਫਿਰ ਕਣਕ ਨੂੰ ਕੀੜੇ ਪੈ ਜਾਂਦੇ ਹਨ। ਅਜਿਹੇ ਵਿੱਚ ਸਾਨੂ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਕਣਕ ਸਾਰਾ ਸਾਲ ਖਰਾਬ ਨਹੀਂ ਹੋਵੇਗੀ।

ਅੱਜ ਜੋ ਤਰੀਕਾ ਅੱਸੀ ਦੱਸਣ ਜਾ ਰਹੇ ਹਾਂ, ਉਸਦੀ ਮਦਦ ਨਾਲ ਤੁਹਾਡੀ ਕਣਕ ਨੂੰ ਕੋਈ ਕੀੜਾ-ਮਕੌੜਾ ਨਹੀਂ ਪਵੇਗਾ ਅਤੇ ਸਾਰਾ ਸਾਲ ਕਣਕ ਨਵੀ ਵਾਂਗ ਬਣੀ ਰਹੇਗੀ। ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ ਜਿਸ ਵਿੱਚ ਤੁਸੀਂ ਕਿਸੇ ਵੀ ਦਵਾਈ ਦੇ ਇਸਤੇਮਾਲ ਤੋਂ ਬਿਨਾ ਹੀ ਕਣਕ ਨੂੰ ਠੀਕ ਰੱਖ ਸਕਦੇ ਹੋ। ਤੁਹਾਨੂੰ ਨਾ ਤਾਂ ਕਣਕ ਵਾਲੇ ਡਰੰਮ ਵਿੱਚ ਸਲਫਾਸ ਪਾਉਣੀ ਪਵੇਗੀ ਅਤੇ ਨਾ ਹੀ ਕਿਸੇ ਹੋਰ ਦਵਾਈ ਦੀ ਵਰਤੋਂ ਕਰਨੀ ਪਵੇਗੀ।

ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਕਣਕ ਡਰੰਮ ਵਿੱਚ ਪਾਉਣ ਲੱਗਿਆਂ ਤੁਸੀਂ ਤਿੰਨ ਚੀਜਾਂ ਲੈਣੀਆਂ ਹਨ, ਲਸਣ, ਮਾਚਿਸ ਅਤੇ ਡਲਿਆਂ ਵਾਲੀ ਕਲੀ। ਇਨ੍ਹਾਂ ਤਿੰਨੇ ਚੀਜਾਂ ਨੂੰ ਕਣਕ ਨਾਲ ਡਰੰਮ ਵਿੱਚ ਪਾ ਲਵੋ। ਇਨ੍ਹਾਂ ਦੀ ਵਰਤੋਂ ਕਰਨ ਨਾਲ ਕਦੇ ਵੀ ਕੀੜਾ ਤੁਹਾਡੀ ਕਣਕ ਖ਼ਰਾਬ ਨਹੀਂ ਕਰ ਸਕਦਾ।

ਤੁਹਾਨੂੰ ਦੱਸ ਦਈਏ ਕਿ ਡਰੰਮ ਵਿੱਚ ਪਈ ਹੋਈ ਕਣਕ ਦੀ ਸਭ ਤੋਂ ਵੱਡੀ ਦੁਸ਼ਮਣ ਸੁੱਸਰੀ ਹੁੰਦੀ ਹੈ। ਜੇਕਰ ਤੁਸੀਂ ਡਰੰਮ ਵਿੱਚ ਕਣਕ ਪਾਉਣ ਲੱਗਿਆਂ ਕੋਈ ਗਲਤੀ ਕਰ ਦਿੰਦੇ ਹੋ ਤਾਂ ਸੁੱਸਰੀ ਸਾਰੀ ਕਣਕ ਖਾ ਜਾਂਦੀ ਹੈ ਅਤੇ ਸਾਨੂ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਸਭਤੋਂ ਪਹਿਲਾਂ ਇਹ ਧਿਆਨ ਜਰੂਰ ਰੱਖੋ ਕਿ ਕਣਕ ਵੱਢਣ ਤੋਂ ਤੁਰੰਤ ਬਾਅਦ ਕਦੇ ਵੀ ਡਰੰਮ ਦੇ ਵਿੱਚ ਨਹੀਂ ਪਾਉਣੀ।

ਇਹ ਵੀ ਪੜ੍ਹੋ :ਗਰਮੀਆਂ ਦੇ ਮੌਸਮ ਵਿਚ ਇਸ ਤਰ੍ਹਾਂ ਕਰੋ ਸੀਐਨਜੀ ਵਾਲੀ ਗੱਡੀਆਂ ਦੀ ਦੇਖ ਭਾਲ!

ਕਣਕ ਵੱਢਣ ਤੋਂ ਬਾਅਦ ਜਦੋਂ ਠੰਡੀ ਹੋ ਜਾਵੇ, ਯਾਨੀ ਘੱਟੋ ਘੱਟ 48 ਘੰਟੇ ਬਾਅਦ ਹੀ ਕਣਕ ਡਰੰਮ ਦੇ ਵਿੱਚ ਪਾਉਣੀ ਆ ਅਤੇ ਇਸਤੋਂ ਪਹਿਲਾਂ ਨਾ ਪਾਓ। ਇਸੇ ਤਰਾਂ ਜੇਕਰ ਕਣਕ ਦੇ ਵਿੱਚ ਥੋੜੀ ਜਿਹੀ ਵੀ ਸਿੱਲ ਹੋਵੇ ਤਾਂ ਕਣਕ ਨੂੰ ਚੰਗੀ ਤਰਾਂ ਸੁਕਾਉਣ ਤੋਂ ਬਾਅਦ ਹੀ ਡਰੰਮ ਵਿੱਚ ਪਾਓ। ਜੇਕਰ ਥੋੜੀ ਜਿਹੀ ਵੀ ਨਮੀ ਰਹਿ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਕਣਕ ਵਿੱਚ ਸੁਸਰੀ ਪੈ ਜਾਵੇਗੀ ਅਤੇ ਕਣਕ ਨੂੰ ਖ਼ਰਾਬ ਕਰ ਦਵੇਗੀ।

Summary in English: Put the wheat in the drum this way! Not a single bait will be spoiled!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters