ਕੋਰੋਨਾ ਦੇ ਸਮੇਂ ਦੌਰਾਨ, ਰਾਸ਼ਨ ਵੰਡਣ ਲਈ ਕਈ ਯੋਜਨਾਵਾਂ 'ਤੇ ਕੰਮ ਕੀਤਾ ਗਿਆ ਸੀ, ਤਾਂ ਜੋ ਲੋਕਾਂ ਦੀਆਂ ਰਾਸ਼ਨ ਵਰਗੀਆਂ ਲੋੜਵੰਦ ਜ਼ਰੂਰਤਾਂ ਆਸਾਨੀ ਨਾਲ ਘਰਾਂ ਤੱਕ ਪਹੁੰਚਾਈਆਂ ਜਾ ਸਕਣ। ਇਸ ਲੜੀ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਰਾਸ਼ਨ ਦੀਆਂ ਕਈ ਸੂਚੀਆਂ ਬਣਾਈਆਂ ਗਈਆਂ ਸਨ, ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਰਾਸ਼ਨ ਮਿਲ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਇੰਜੀਨੀਅਰਿੰਗ ਅਤੇ ਐਮ.ਬੀ.ਏ. ਦੇ ਲੜਕੇ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਘਰ ਬੈਠਿਆਂ ਰਾਸ਼ਨ ਉਪਲੱਬਧ ਕਰਾਉਣ ਵਿਚ ਮਦਦ ਕੀਤੀ।
ਤੁਹਾਨੂੰ ਦੱਸ ਦਈਏ ਕਿ ਰਾਸ਼ਨ ਦੀ ਇਸ ਸੂਚੀ ਵਿੱਚ ਨਮਨ ਜੈਨ ਦਾ ਇੱਕ ਵਧੀਆ ਵਿਚਾਰ ਬਥੇਰੇ ਲੋਕਾਂ ਨੂੰ ਰਾਸ਼ਨ ਪ੍ਰਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਨਮਨ ਜੈਨ ਦੇ ਇਸ ਤਰੀਕੇ ਨੇ ਲੋਕਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਕਾਫੀ ਸੌਖੀ ਬਣਾ ਦਿੱਤੀ ਹੈ। ਦਰਅਸਲ, ਨਮਨ ਜੈਪੁਰ ਦੇ ਫੁਲੇਰਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਆਪਣੇ ਭਰਾ ਰਜਤ ਜੈਨ ਨਾਲ ਮਿਲ ਕੇ ਇਹ ਲਿਸਟਰ ਐਪ (Lister App) ਬਣਾਈ ਹੈ, ਜਿਸ ਵਿਚ ਲੋਕ ਘਰ ਬੈਠੇ ਹੀ ਫਾਇਦਾ ਚੁੱਕ ਸਕਦੇ ਹਨ। ਇਸ ਐਪ ਰਾਹੀਂ ਲੋਕਾਂ ਦੇ ਆਸ-ਪਾਸ ਦੀਆਂ ਦੁਕਾਨਾਂ ਉਨ੍ਹਾਂ ਦੇ ਘਰਾਂ ਤੱਕ ਪੁੱਜ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਐਪ ਰਾਹੀਂ ਦੁਕਾਨਦਾਰ ਲੋਕਾਂ ਦੇ ਆਰਡਰ ਕੁਝ ਹੀ ਮਿੰਟਾਂ ਵਿਚ ਉਨ੍ਹਾਂ ਦੇ ਘਰ ਪਹੁੰਚਾ ਦਿੰਦੇ ਹਨ। ਹੁਣ ਤੱਕ ਜੈਪੁਰ, ਜੋਧਪੁਰ, ਮੁੰਬਈ ਅਤੇ ਦਿੱਲੀ ਦੇ 15 ਹਜ਼ਾਰ ਖਪਤਕਾਰ ਅਤੇ 2000 ਦੁਕਾਨਦਾਰ ਇਸ ਐਪ ਨਾਲ ਜੁੜ ਕੇ ਲਾਭ ਚੁੱਕ ਰਹੇ ਹਨ। ਇਸ ਐਪ ਦਾ ਪੂਰਾ ਸਟਾਰਟਅੱਪ ਆਈਆਈਐਮ, ਕਾਸ਼ੀਪੁਰ ਵਿੱਚ ਚੁਣਿਆ ਗਿਆ ਹੈ। ਕਈ ਲੋਕਾਂ ਨੇ ਇਸ ਐਪ 'ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਵੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਸ ਐਪ ਦਾ ਫਾਇਦਾ ਕਿਵੇਂ ਮਿਲ ਰਿਹਾ ਹੈ।
ਐਪ ਦੀ ਸ਼ੁਰੂਆਤ ਕਿਵੇਂ ਹੋਈ
ਇੰਜਨੀਅਰਿੰਗ ਅਤੇ ਐਮਬੀਏ ਕਰ ਚੁੱਕੇ ਨਮਨ ਦੱਸਦੇ ਹਨ ਕਿ ਜਦੋਂ ਅਸੀਂ ਸਾਰੇ ਕੋਰੋਨਾ ਵਿੱਚ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਸੀ। ਉਸ ਸਮੇਂ ਓਹਨਾ ਦੀ ਮਾਂ ਨੇ ਇੱਕ ਸੂਚੀ ਸੌਂਪਦੇ ਹੋਏ ਓਹਨਾ ਨੂੰ ਰਾਸ਼ਨ ਲਿਆਉਣ ਲਈ ਕਿਹਾ। ਉਸ ਸਮੇਂ ਨਮਨ ਨੇ ਅਜਿਹੀ ਐਪ ਬਣਾਉਣ ਬਾਰੇ ਸੋਚਿਆ ਅਤੇ ਫਿਰ ਨਮਨ ਨੇ ਅਪ੍ਰੈਲ 2021 ਵਿੱਚ ਇਹ ਐਪ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਨਮਨ ਨੇ ਲਿਸਟਰ ਐਪ ਦਾ ਨਾਂ ਆਪਣੀ ਮਾਂ ਵੱਲੋ ਦਿੱਤੀ ਗਈ ਰਾਸ਼ਨ ਸੂਚੀ ਤੋਂ ਰੱਖਿਆ ਹੈ।
ਐਪ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਫੀਸ
ਐਪ ਦਾ ਫਾਇਦਾ ਲੈਣ ਲਈ ਦੁਕਾਨਦਾਰਾਂ ਨੂੰ ਸਿਰਫ 500 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਇਸ ਐਪ ਵਿੱਚ ਸਵੇਰ ਤੋਂ ਰਾਤ 8 ਵਜੇ ਤੱਕ ਰਾਸ਼ਨ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ। ਇਕ ਰਿਪੋਰਟ ਮੁਤਾਬਕ ਇਸ ਐਪ ਤੋਂ ਦੇਸ਼ ਵਿਚ ਹੁਣ ਤੱਕ ਕਰੀਬ 2 ਕਰੋੜ ਰੁਪਏ ਦਾ ਲੈਣ-ਦੇਣ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਹਰ ਗਲੀਆਂ,ਮੁਹੱਲਿਆਂ ਅਤੇ ਚੌਕਾਂ 'ਤੇ ਸਥਾਪਿਤ ਕੀਤਾ ਜਾਵੇਗਾ ਸੀ.ਸੀ.ਟੀਵੀ ਕੈਮਰਾ!
Summary in English: Ration delivered door-to-door through Lister App! Learn how to reap the benefits