ਜੇਕਰ ਤੁਹਾਡਾ ਵੀ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਦਰਅਸਲ ਅੱਜ ਤੋਂ ਆਰਬੀਆਈ ਨੇ ਬੈਂਕ ਖੁਲਣ ਦਾ ਸਮਾਂ ਬਦਲ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਅਨੁਸਾਰ ਅੱਜ ਤੋਂ ਦੇਸ਼ ਭਰ ਦੇ ਬੈਂਕਾਂ ਦੇ ਸਮੇਂ ਵਿਚ ਇਕ ਘੰਟੇ ਦਾ ਬਦਲਾਵ ਹੋਇਆ ਹੈ, ਭਾਵ ਸਵੇਰੇ 10 ਵੱਜੇ ਦੀ ਬਜਾਏ ਬੈਂਕ ਸਵੇਰੇ 9 ਵੱਜੇ ਖੁਲਣ ਸ਼ੁਰੂ ਹੋ ਗਏ ਹਨ। ਇਸ ਨਾਲ ਗਾਹਕਾਂ ਨੂੰ ਬੈਂਕ ਪਹੁੰਚਣ ਅਤੇ ਆਪਣਾ ਕੰਮ ਕਰਨ ਲਈ ਵਾਧੂ ਸਮਾਂ ਮਿਲੇਗਾ।
ਰਿਜ਼ਰਵ ਬੈਂਕ ਦੇ ਇਸ ਫੈਸਲੇ ਨੂੰ ਲਾਗੂ ਕਿੱਤਾ ਗਿਆ ਹੈ। ਪਿਛਲੇ ਦਿੰਨੀ ਬੈਂਕ ਦੇ ਸਮੇਂ ਵਿਚ ਬਦਲਾਵ ਕਰਦੇ ਹੋਏ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ 18 ਅਪ੍ਰੈਲ ਤੋਂ ਬੈਂਕ ਇਕ ਘੰਟਾ ਪਹਿਲਾਂ ਖੁਲ੍ਹਣੇ ਸ਼ੁਰੂ ਹੋ ਜਾਣਗੇ। ਜਦੋ ਕਿ ਬੈਂਕ ਬੰਦ ਹੋਣ ਦੇ ਸਮੇਂ ਵਿਚ ਕੋਈ ਬਦਲਾਵ ਨਹੀਂ ਕਿੱਤਾ ਗਿਆ ਹੈ। ਸਟੇਟ ਬੈਂਕ ਆਫ ਇੰਡੀਆ ਸਮੇਤ ਦੇਸ਼ ਵਿਚ ਸੱਤ ਸਰਕਾਰੀ ਬੈਂਕ ਹਨ , ਇਨ੍ਹਾਂ ਤੋਂ ਇਲਾਵਾ ਦੇਸ਼ ਵਿਚ 20 ਤੋਂ ਵੱਧ ਨਿੱਜੀ ਬੈਂਕ ਹਨ ਜਿਸ ਵਿਚ ਅੱਜ ਤੋਂ ਇਹ ਨਿਯਮ ਲਾਗੂ ਹੋਇਆ ਹੈ।
ਆਰਬੀਆਈ ਏਟੀਐਮ ਲੈਣ ਦੇਣ ਡੀ ਸਹੂਲਤ ਵਿਚ ਵੱਡੇ ਬਦਲਾਵ ਕਰਨਾ ਦੀ ਤਿਆਰੀ ਕਰ ਰਿਹਾ ਹੈ। ਗਾਹਕਾਂ ਲਈ ਜਲਦ ਹ੯ਈ ਏਟੀਐਮ ਕਾਰਡ ਤੋਂ ਬਿੰਨਾ ਏਟੀਐਮ ਮਸ਼ੀਨ ਤੋਂ ਪੈਸੇ ਕਢਾਉਣ ਡੀ ਸਹੂਲਤ ਮਿਲੇਗੀ। ਕਾਰਡ ਰਹਿਤ ਲੈਣ ਦੇਣ ਦਾ ਲਾਭ ਏਟੀਐਮ ਰਾਹੀਂ ਮਿਲੇਗਾ।
ਇਹ ਵੀ ਪੜ੍ਹੋ: SBI Jobs: ਸਟੇਟ ਬੈਂਕ ਨੇ ਕੱਡੀ ਇਹਨਾਂ ਅਹੁਦਿਆਂ ਤੇ ਭਰਤੀ ! ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ
ਦੇਸ਼ ਭਰ ਦੇ ਕਰੋੜਾਂ ਬੈਂਕ ਗਾਹਕਾਂ ਨੂੰ ਇਕ ਘੰਟਾ ਪਹਿਲਾਂ ਬੈਂਕ ਖੁਲਣ ਦਾ ਫਾਇਦਾ ਹੋਵੇਗਾ। ਵਧੀਆ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦਿਨ ਵੇਲੇ ਬੈਂਕ ਖੁਲਣ ਦੇ ਘੰਟੇ ਘਟਾ ਦਿੱਤੇ ਗਏ ਸਨ ਪਰ ਹੁਣ ਜਦੋ ਕਿ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘਟ ਗਿਆ ਹੈ ਅਤੇ ਕੇਸ ਵਿਚ ਵੀ ਕਮੀ ਆਈ ਹੈ , ਜਿਥੇ ਕੋਵਿਦ ਨਾਲ ਸਬੰਧਤ ਪਾਬੰਦੀਆਂ ਵਿਚ ਪੂਰੀ ਤਰ੍ਹਾਂ ਨਾਲ ਢਿੱਲ ਦਿੱਤੀ ਗਈ ਹੈ , ਉਥੇ ਹੀ ਹੁਣ ਬੈਂਕ ਦੇ ਖੁਲਣ ਦੇ ਸਮੇਂ ਨੂੰ ਫਿਰ ਤੋਂ ਆਮ ਕਰ ਦਿੱਤਾ ਗਿਆ ਹੈ।
Summary in English: RBI Bank brings special facility for customers!