ਜੇਕਰ ਤੁਸੀ ਆਉਣ ਵਾਲੇ ਦਿੰਨਾ ਵਿਚ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਪੋਸਟ ਆਫ਼ਿਸ ਦੀ ਸੇਵਿੰਗ ਸਕੀਮ (Saving Schemes) ਵਿਚ ਕਰ ਸਕਦੇ ਹੋ। ਸਕੀਮ ਵਿਚ ਤੁਹਾਨੂੰ ਵਧੀਆ ਰਿਟਰਨ ਤਾਂ ਮਿਲਦਾ ਹੀ ਹੈ। ਨਾਲ ਹੀ , ਇਸ ਵਿਚ ਨਿਵੇਸ਼ ਕਿੱਤਾ ਗਿਆ ਪੈਸਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਜੇਕਰ ਬੈਂਕ ਡਿਫਾਲਟ (Bank Default) ਹੁੰਦਾ ਹੈ ਤਾਂ ਤੁਹਾਨੂੰ 5 ਲੱਖ ਰੁਪਏ ਦੀ ਰਕਮ ਵਾਪਸ ਮਿਲਦੀ ਹੈ।ਪੋਸਟ ਆਫ਼ਿਸ(Post Office) ਵਿਚ ਅਜਿਹਾ ਨਹੀਂ ਹੈ ਅਤੇ ਨਾਹੀਂ ਡਿਫਾਲਟ ਹੁੰਦਾ ਹੈ , ਤੁਹਾਡਾ ਪੈਸਾ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਪੋਸਟ ਆਫ਼ਿਸ ਦੀ ਬਚਤ ਯੋਜਨਾ ਵਿਚ ਘਟ ਰਕਮ ਤੋਂ ਨਿਵੇਸ਼ ਕਿੱਤਾ ਜਾ ਸਕਦਾ ਹੈ। ਪੋਸਟ ਆਫ਼ਿਸ ਦੀ ਛੋਟੀ ਬਚਤ ਯੋਜਨਾ ਵਿਚ ਪੋਸਟ ਆਫ਼ਿਸ ਰਿਕਰਿੰਗ ਡਿਪਾਜ਼ਿਟ (RD) ਵੀ ਸ਼ਾਮਲ ਹੈ। ਤਾਂ ਆਓ ਅੱਜ ਅੱਸੀ ਤੁਹਾਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹਾਂ।
ਵਿਆਜ ਦਰ
ਪੋਸਟ ਆਫ਼ਿਸ ਦੀ ਆਰ.ਡੀ ਸਕੀਮ ਵਿਚ ਮੌਜੂਦ ਸਮੇਂ ਵਿਚ ਸਾਲਾਨਾ 5.8 % ਦਾ ਵਿਆਜ ਦਰ ਮੌਜੂਦ ਹੈ। ਵਿਆਜ ਨੂੰ ਤਿੰਨ ਮਹੀਨੇ ਦੇ ਅਧਾਰ ਤੇ ਮਿਸ਼ਰਿਤ ਕੀਤਾ ਜਾਂਦਾ ਹੈ।
ਨਿਵੇਸ਼ ਦੀ ਰਕਮ
ਪੋਸਟ ਆਫ਼ਿਸ ਦੀ ਰਿਕਰਿੰਗ ਡਿਪਾਜ਼ਿਟ ਯੋਜਨਾ ਵਿਚ ਘਟ ਤੋਂ ਘਟ ਇਕ ਮਹੀਨੇ ਵਿਚ 100 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਵਿਚ 10 ਰੁਪਏ ਦੇ ਗੁਣਜ ਵਿਚ ਕੋਈ ਵੀ ਰਕਮ ਵਿਚ ਨਿਵੇਸ਼ ਕਿੱਤੀ ਜਾ ਸਕਦੀ ਹੈ। ਇਸ ਛੋਟੀ ਬਚਤ ਯੋਜਨਾ ਵਿਚ ਨਿਵੇਸ਼ ਦੀ ਵੱਧ ਸੀਮਾ ਨਹੀਂ ਹੈ।
ਕੌਣ ਖੋਲ ਸਕਦਾ ਹੈ ਖਾਤਾ ?
ਇਸ ਛੋਟੀ ਬਚਤ ਯੋਜਨਾ ਵਿਚ ਸਾਂਝਾ ਖਾਤਾ ਵੀ ਖੋਲ ਸਕਦੇ ਹੋ। ਇਸ ਦੇ ਇਲਾਵਾ ਨਾਬਾਲਗ ਦੀ ਤਰਫ ਤੋਂ ਜਾਂ ਕਮਜ਼ੋਰ ਦਿਮਾਗ ਦੇ ਵਿਅਕਤੀ ਦੀ ਤਰਫ ਤੋਂ ਸਰਪ੍ਰਸਤ ਵੀ ਖਾਤਾ ਖੋਲ ਸਕਦਾ ਹੈ। ਪੋਸਟ ਆਫ਼ਿਸ ਵਿਚ 10 ਸਾਲ ਤੋਂ ਵੱਧ ਉਮਰ ਦਾ ਨਾਬਾਲਗ ਆਪਣੇ ਨਾਂ ਦਾ ਖਾਤਾ ਖੋਲ ਸਕਦਾ ਹੈ।
ਪਰਿਪੱਕਤਾ
ਪੋਸਟ ਆਫ਼ਿਸ ਦੀ ਆਰਡੀ ਯੋਜਨਾ ਵਿਚ ਖਾਤਾ ਖੋਲਣ ਦੀ ਮਿਤੀ ਤੋਂ ਪੰਜ ਸਾਲ ਬਾਅਦ ਪਰਿਪੱਕਤਾ ਹੁੰਦੀ ਹੈ। (ਭਾਵ 60 ਮਾਸਿਕ ਡਿਪਾਜ਼ਿਟ) ਖਾਤੇ ਦੇ ਸੰਬੰਧਤ ਪੋਸਟ ਆਫ਼ਿਸ ਵਿਚ ਐਪਲੀਕੇਸ਼ਨ ਦੇਕੇ ਪੰਜ ਸਾਲ ਦੀ ਮਿਆਦ ਦੇ ਲਈ ਅੱਗੇ ਵਧਾਇਆ ਜਾ ਸਕਦਾ ਹੈ । ਵਧਾਈ ਗਈ ਮਿਆਦ ਦੇ ਦੌਰਾਨ ਲਾਗੂ ਹੋਇਆ ਵਿਆਜ ਦਰ ਉਹ ਹੋਵੇਗਾ , ਜਿਸ ਤੇ ਖਾਤਾ ਖੋਲਿਆ ਗਿਆ ਸੀ।ਖਾਤੇ ਨੂੰ ਵਧੀ ਹੋਈ ਮਿਆਦ ਦੇ ਦੌਰਾਨ ਕਿਸੀ ਵੀ ਸਮੇਂ ਤੇ ਬੰਦ ਕਿੱਤਾ ਜਾ ਸਕਦਾ ਹੈ। 5 ਸਾਲ ਪੂਰੇ ਹੋਣ ਲਈ ਆਰਡੀ ਦੀ ਵਿਆਜ ਦਰ ਲਾਗੂ ਹੋਵੇਗੀ ਅਤੇ ਇਕ ਸਾਲ ਤੋਂ ਘਟ ਮਿਆਦ ਲਈ ,ਪੋਸਟ ਆਫ਼ਿਸ ਬਚਤ ਖਾਤੇ ਦੀ ਵਿਆਜ ਦਰ ਲਾਗੂ ਹੋਵੇਗੀ। ਆਰਡੀ ਖਾਤੇ ਨੂੰ ਪਰਿਪੱਕਤਾ ਦੀ ਮਿਤੀ ਤੋਂ ਪੰਜ ਸਾਲ ਤਕ ਦੇ ਲਈ ਬਿੰਨਾ ਕਿੱਸੇ ਡਿਪਾਜ਼ਿਟ ਦੇ ਵੀ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੋਸਟ ਆਫ਼ਿਸ ਦੀ ਇਸ ਸਕੀਮ ਵਿਚ ਵਧੀਆ ਵਿਆਜ ਤੇ ਚੁੱਕ ਸਕਦੇ ਹੋ ਫਾਇਦਾ
Summary in English: RD account can also be opened in Post Office