1. Home
  2. ਖਬਰਾਂ

ਡਾਕਖਾਨੇ 'ਚ ਕਰੋ 10,000 ਰੁਪਏ ਦਾ ਨਿਵੇਸ਼, ਪਾਓ 16 ਲੱਖ ਰੁਪਏ ਤੋਂ ਵੱਧ, ਜਾਣੋ ਕਿਵੇਂ?

ਜੇਕਰ ਤੁਸੀ ਪੈਸੇ ਦੇ ਮਾਮਲੇ ਵਿਚ ਜੋਖਿਮ ਲੈਣ ਚ ਵਿਸ਼ਵਾਸ਼ ਨਹੀਂ ਕਰਦੇ ਹੋ , ਤਾਂ ਡਾਕਘਰ ਦੀ ਯੋਜਨਾਵਾਂ ਤੁਹਾਡੇ ਲਈ ਵੱਧ ਸੁਰੱਖਿਅਤ ਹੈ। ਡਾਕਘਰ ਦੁਆਰਾ ਦਿਤੀ ਜਾਣ ਵਾਲੀ ਇਹਦਾ ਦੀ ਬਹੁਤ ਯੋਜਨਾਵਾਂ ਹਨ, ਜਿਸ ਵਿਚ ਤੁਸੀ ਘਟ ਨਿਵੇਸ਼ ਕਰਕੇ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹੋ। ਇਹਦਾ ਹੀ ਇਕ ਯੋਜਨਾ ਹੈ ਜੋ ਤੁਹਾਨੂੰ ਸ਼ਾਨਦਾਰ ਰਿਟਰਨ ਪਾਉਣ ਵਿਚ ਮਦਦ ਕਰਦੀ ਹੈ ,ਉਹ ਹੈ ਪੋਸਟ ਆਫ਼ਿਸ ਰਿਕਰਿੰਗ ਡਿਪੋਜਿਟ ਸਕੀਮ।

KJ Staff
KJ Staff
Post Office

Post Office

ਜੇਕਰ ਤੁਸੀ ਪੈਸੇ ਦੇ ਮਾਮਲੇ ਵਿਚ ਜੋਖਿਮ ਲੈਣ ਚ ਵਿਸ਼ਵਾਸ਼ ਨਹੀਂ ਕਰਦੇ ਹੋ , ਤਾਂ ਡਾਕਘਰ ਦੀ ਯੋਜਨਾਵਾਂ ਤੁਹਾਡੇ ਲਈ ਵੱਧ ਸੁਰੱਖਿਅਤ ਹੈ। ਡਾਕਘਰ ਦੁਆਰਾ ਦਿਤੀ ਜਾਣ ਵਾਲੀ ਇਹਦਾ ਦੀ ਬਹੁਤ ਯੋਜਨਾਵਾਂ ਹਨ, ਜਿਸ ਵਿਚ ਤੁਸੀ ਘਟ ਨਿਵੇਸ਼ ਕਰਕੇ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹੋ। ਇਹਦਾ ਹੀ ਇਕ ਯੋਜਨਾ ਹੈ ਜੋ ਤੁਹਾਨੂੰ ਸ਼ਾਨਦਾਰ ਰਿਟਰਨ ਪਾਉਣ ਵਿਚ ਮਦਦ ਕਰਦੀ ਹੈ ,ਉਹ ਹੈ ਪੋਸਟ ਆਫ਼ਿਸ ਰਿਕਰਿੰਗ ਡਿਪੋਜਿਟ ਸਕੀਮ।

ਪੋਸਟ ਆਫ਼ਿਸ ਰਿਕਰਿੰਗ ਡਿਪੋਜਿਟ ਸਕੀਮ ਕਿ ਹੈ ? ( what is post office recurring deposit scheme ? )

ਪੋਸਟ ਆਫ਼ਿਸ ਦੀ ਇਹ ਸਕੀਮ ਜੋ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਸਕੀਮ ਹੈ , ਜਿਸ ਵਿਚ ਤੁਸੀ ਮਾਤਰ 100 ਰੁਪਏ ਪ੍ਰਤੀ ਮਾਹ ਦਾ ਨਿਵੇਸ਼ ਕਰ ਕੇ ਵੱਡੀ ਕਮਾਈ ਕਰ ਸਕਦੇ ਹੋ। ਪੋਸਟ ਆਫ਼ਿਸ ਦੀ ਇਸ ਸਕੀਮ ਵਿਚ ਨਿਵੇਸ਼ ਰਕਮ ਦੀ ਕੋਈ ਅਧਿਕਤਮ ਸੀਮਾ ਨਹੀਂ ਹੈ । ਪੋਸਟ ਆਫ਼ਿਸ ਦੀ ਇਸ ਸਕੀਮ ਗ੍ਰਾਹਕਾਂ ਦੇ ਲਈ ਛੋਟੀ ਕਿਸ਼ਤਾਂ ਨੂੰ ਵਧੀਆ ਵਿਆਜ ਦਰ ਦੇ ਨਾਲ ਜਮਾ ਕਰਨ ਦੀ ਸਰਕਾਰੀ ਗਾਰੰਟੀ ਸਕੀਮ ਹੈ।


ਪੋਸਟ ਆਫ਼ਿਸ ਰਿਕਰਿੰਗ ਡਿਪੋਜਿਟ ਸਕੀਮ ਵਿੱਚ ਕਿੰਨਾ ਮਿਲਦਾ ਹੈ ਵਿਆਜ (How Much Interest Does The Post Office Recurring Deposit Scheme Earn?)

ਪੋਸਟ ਆਫ਼ਿਸ ਰਿਕਰਿੰਗ ਡਿਪੋਜਿਟ ਸਕੀਮ ਵਿੱਚ ਘਟ ਤੋਂ ਘਟ 5 ਸਾਲ ਦੇ ਲਈ ਆਰਡੀ ਅਕਾਊਂਟ ਖੋਲਿਆ ਜਾਂਦਾ ਹੈ। ਜਿਸ ਵਿਚ ਹਰ ਤਿੰਨ ਮਹੀਨੇ ( ਸਾਲ ਦਰ ਤੇ), ਜਮਾ ਦੇ ਵਿਆਜ ਦੀ ਗਣਨਾ ਕੀਤੀ ਜਾਂਦੀ ਹੈ। ਫਿਰ ਇਸਨੂੰ ਹਰ ਤਿਮਾਹੀ ਦੇ ਅੰਤ ਵਿੱਚ ਮਿਸ਼ਰਿਤ ਵਿਆਜ ਦੇ ਨਾਲ ਤੁਹਾਡੇ ਖਾਤੇ ਵਿੱਚ ਜੋੜਿਆ ਜਾਂਦਾ ਹੈ। ਇੰਡੀਆ ਪੋਸਟ ਆਫ਼ਿਸ ਦੀ ਆਰਡੀ ਸਕੀਮ ਤੇ ਫਿਲਹਾਲ 5.8 ਪ੍ਰਤੀਸ਼ਤ ਵਿਆਜ (5.8% interest ) ਦਿਤਾ ਜਾ ਰਿਹਾ ਹੈ, ਇਹ ਨਵੀ ਦੱਰ 1 ਜੁਲਾਈ,2020 ਤੋਂ ਲਾਗੂ ਕੀਤੀ ਗਈ ਹੈ।

ਜੇਕਰ ਤੁਸੀ ਪੋਸਟ ਆਫ਼ਿਸ ਦੀ RD ਸਕੀਮ ਵਿਚ ਹਰ ਮਹੀਨੇ 10 ,000 ਰੁਪਏ ਜਮਾ ਕਰਦੇ ਹੋ , ਉਹ ਵੀ 10 ਸਾਲ ਦੇ ਲਈ ਤੇ ਮਿਆਦ ਤੇ 16.28 ਲੱਖ ਰੁਪਏ ਮਿਲਣਗੇ । ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀ RD ਦੀ ਕਿਸ਼ਤ ਸਮੇ ਸਿੱਰ ਜਮਾ ਨਹੀਂ ਕਰਦੇ ਹੋ ਤੇ ਤੁਹਾਨੂੰ ਉਸਦਾ ਜੁਰਮਾਨਾ ਭਰਨਾ ਪਏਗਾ। ਕਿਸ਼ਤ ਵਿਚ ਦੇਰੀ ਹੋਣ ਤੇ ਹਰ ਮਹੀਨੇ ਇਕ ਪ੍ਰਤੀਸ਼ਤ ਜੁਰਮਾਨਾ ਭਰਨਾ ਹੋਵੇਗਾ, ਇਸਦੇ ਨਾਲ ਹੀ ਜੇਕਰ ਤੁਸੀ ਲਗਾਤਾਰ 4 ਕਿਸ਼ਤ ਜਮਾਂ ਨਹੀਂ ਕਰਦੇ ਹਨ ਤੇ ਤੁਹਾਡਾ ਖਾਤਾ ਬੰਦ ਕਰ ਦਿਤਾ ਜਾਏਗਾ, ਹਾਲਾਂਕਿ ਇਕ ਵਾਰ ਖਾਤਾ ਬੰਦ ਹੋਣ ਤੋਂ ਬਾਅਦ ਇਸਨੂੰ ਅਗਲੇ ਦੋ ਮਹੀਨੇ ਦੇ ਲਈ ਮੁੜ ਤੋਂ ਸਰਗਰਮ ਕੀਤਾ ਜਾ ਸਕਦਾ ਹੈ।

ਪੋਸਟ ਆਫਿਸ ਆਰਡੀ ਸਕੀਮ ਬਾਰੇ ਕੁਝ ਜ਼ਰੂਰੀ ਗੱਲਾਂ ( (Some Important Things About Post Office RD Scheme)

  • ਪੋਸਟ ਆਫ਼ਿਸ RD ਵਿਚ ਸਿੰਗਲ ਅਕਾਊਂਟ ਅਤੇ ਜਵਾਇੰਟ ਅਕਾਊਂਟ ਦੋਵਾਂ ਦੀ ਸੁਵਿਧਾ ਹੁੰਦੀ ਹੈ।

  • 10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਦੇ ਨਾਂ ਤੋਂ ਵੀ ਖਾਤਾ ਖੋਲਿਆ ਜਾ ਸਕਦਾ ਹੈ।

  • RD ਦੀ ਪਰਿਪਤਕਾ ( maturity ) ਪੰਜ ਸਾਲ ਦੀ ਹੁੰਦੀ ਹੈ , ਪਰ ਮਿਆਦ ਪੂਰੀ ਹੋਣ ਤੋਂ ਪਹਿਲਾਂ ਅਰਜ਼ੀ ਦੇ ਕੇ, ਤੁਸੀਂ ਇਸਨੂੰ ਅਗਲੇ 5-5 ਸਾਲਾਂ ਲਈ ਵਧਾ ਸਕਦੇ ਹੋ।

  • RD ਖਾਤੇ ਵਿਚ ਘਟ ਤੋਂ ਘਟ 100 ਰੁਪਏ ਹਰ ਮਹੀਨੇ ਅਤੇ ਵੱਧ ਤੋਂ ਵੱਧ ਰਕਮ 10 ਦੇ ਗੁਣੰਜ ਵਿਚ ਜਮਾ ਕਰ ਸਕਦੇ ਹੋ।

  • ਸਮੇਂ ਤੋਂ ਪਹਿਲਾਂ ਬੰਦ ਕਰਨ ਦੀ ਸਹੂਲਤ ਖਾਤਾ ਖੋਲ੍ਹਣ ਦੀ ਮਿਤੀ ਤੋਂ ਤਿੰਨ ਸਾਲਾਂ ਬਾਅਦ ਉਪਲਬਧ ਹੋਵੇਗੀ।

  • ਵਿਆਜ ਦਰਾ ਤਿੰਨ ਮਹੀਨੇ ਦੇ ਅਧਾਰ ਤੇ ਬਦਲਦੀ ਰਹਿੰਦੀ ਹੈ।

  • ਖਾਤੇ ਨੂੰ ਇਕ ਪੋਸਟ ਆਫ਼ਿਸ ਤੋਂ ਦੂਸਰੇ ਪੋਸਟ ਆਫ਼ਿਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ।

  • ਸਮੇਂ ਸਿੱਰ ਕਿਸ਼ਤ ਜਮਾ ਨਹੀਂ ਕਰਨ ਤੇ ਜੁਰਮਾਨਾ ਭਰਨਾ ਪੈਂਦਾ ਹੈ ,ਇਹ 1 ਰੁਪਏ ਪ੍ਰਤੀ 100 ਰੁਪਏ ਹੋਵੇਗਾ।

  • ਇੱਕ ਸਾਲ ਬਾਅਦ ਜਮ੍ਹਾਂ ਰਕਮ ਤੇ 50 ਪ੍ਰਤੀਸ਼ਤ ਤੱਕ ਕਰਜ਼ਾ ਲੈਣ ਦੀ ਸਹੂਲਤ ਵੀ ਹੈ, ਜਿਸ ਨੂੰ ਵਿਆਜ ਸਮੇਤ ਇੱਕਮੁਸ਼ਤ ਰਕਮ ਵਿੱਚ ਵਾਪਸ ਕੀਤਾ ਜਾ ਸਕਦਾ ਹੈ।

  • ਆਈਪੀਪੀਬੀ ਬਚਤ ਖਾਤੇ ਦੇ ਰਾਹੀਂ ਆਨਲਾਈਨ ਜਮਾ ਕਰਨ ਦੀ ਸਹੂਲੀਅਤ ਵੀ ਹੈ।

ਇਹ ਵੀ ਪੜ੍ਹੋ :  PM ਕਿਸਾਨ ਸਨਮਾਨ ਨਿਧੀ ਯੋਜਨਾ 'ਚ ਹੋਇਆ ਵੱਡਾ ਬਦਲਾਅ, ਜਾਣੋ ਨਹੀਂ ਤਾਂ ਫਸ ਜਾਣਗੇ ਪੈਸੇ

Summary in English: Invest Rs 10,000 in Post Office, get more than Rs 16 lakh, know how?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters