1. Home
  2. ਖਬਰਾਂ

Russia-Ukraine War - ਰੁਸ ਅਤੇ ਯੂਕਰੇਨ ਸੰਘਰਸ਼ ਕਾਰਨ ਤੇਲ ਦੀਆਂ ਕੀਮਤਾਂ ਵਿਚ ਹੋ ਸਕਦਾ ਹੈ ਵਾਧਾ!

ਰੂਸ-ਯੂਕਰੇਨ ਸੰਘਰਸ਼ ਕਾਰਨ ਖਾਣ ਵਾਲੇ ਤੇਲ (Edible Oils Price) ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਕਿਉਂਕਿ ਦੋਵੇਂ ਰਿਫਾਇੰਡ ਸੂਰਜਮੁਖੀ (Sunflower) ਦੇ ਵੱਡੇ ਨਿਰਯਾਤਕ ਹਨ।

Pavneet Singh
Pavneet Singh
Edible Oils Price

Edible Oils Price

ਰੂਸ-ਯੂਕਰੇਨ ਸੰਘਰਸ਼ ਕਾਰਨ ਖਾਣ ਵਾਲੇ ਤੇਲ (Edible Oils Price) ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਕਿਉਂਕਿ ਦੋਵੇਂ ਰਿਫਾਇੰਡ ਸੂਰਜਮੁਖੀ (Sunflower) ਦੇ ਵੱਡੇ ਨਿਰਯਾਤਕ ਹਨ। ਇਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਲੰਬੇ ਸਮੇਂ ਤੱਕ ਚੱਲੀ ਤਾਂ ਸੂਰਜਮੁਖੀ ਦੇ ਤੇਲ ਦੀ ਕਮੀ ਹੋ ਸਕਦੀ ਹੈ। ਇਸ ਦੌਰਾਨ ਫੈਡਰੇਸ਼ਨ ਆਫ ਆਲ ਇੰਡੀਆ ਐਡੀਬਲ ਆਇਲ ਟਰੇਡਰਜ਼ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਆਯੋਜਿਤ ਵੈਬੀਨਾਰ 'ਚ ਦੱਸਿਆ ਕਿ ਸਾਡਾ ਦੇਸ਼ ਖਾਣ ਵਾਲੇ ਤੇਲ ਦੇ ਮਾਮਲੇ 'ਚ ਕਿਸ ਤਰ੍ਹਾਂ ਆਤਮਨਿਰਭਰ ਹੋ ਸਕਦਾ ਹੈ। ਕਿਸਾਨਾਂ, ਸਰਕਾਰਾਂ ਅਤੇ ਖਪਤਕਾਰਾਂ ਨੂੰ ਕਿਵੇਂ ਰਾਹਤ ਮਿਲ ਸਕਦੀ ਹੈ। ਜਥੇਬੰਦੀ ਨੇ ਦਰਾਮਦਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਰੀਦ ਮੁੱਲ ਤੋਂ ਥੋੜ੍ਹੇ ਜਿਹੇ ਮੁਨਾਫੇ ’ਤੇ ਖਾਣ ਵਾਲੇ ਤੇਲ ਵੇਚਣ ਤਾਂ ਜੋ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਮਿਲ ਸਕੇ।

ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ਼ੰਕਰ ਠੱਕਰ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਖਾਣ ਵਾਲੇ ਤੇਲ ਵਿੱਚ ਆਤਮਨਿਰਭਰ ਬਣਾਉਣ ਲਈ ਜਰੂਰੀ ਕਦਮ ਚੁੱਕਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪਿਊਸ਼ ਗੋਇਲ ਨੇ ਵੀ ਖੇਤੀ ਉਤਪਾਦਨ ਵਧਾਉਣ 'ਤੇ ਜ਼ੋਰ ਦੇਣ ਦੀ ਜਰੂਰਤ ਜ਼ਾਹਰ ਕੀਤੀ।

ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਆਯਾਤ ਤੇ ਨਿਰਭਰਤਾ

ਪਿਛਲੇ ਕਈ ਸਾਲਾਂ ਤੋਂ ਦੇਸ਼ ਖਾਣ ਵਾਲੇ ਤੇਲ ਦੇ ਮਾਮਲੇ ਵਿਚ ਆਯਾਤ ਤੇ ਨਿਰਭਰ ਹੈ। ਕੁੱਲ ਖਪਤ ਦਾ ਲਗਭਗ 65 % ਖਾਣ ਵਾਲੇ ਤੇਲ ਦੀ ਆਯਾਤ ਕਰਨੀ ਪੈਂਦੀ ਹੈ। ਜਿਸ ਕਾਰਨ ਦੇਸ਼ ਦਾ ਮਾਲੀਆ ਬਹੁਤ ਜ਼ਿਆਦਾ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈਂਦਾ ਹੈ। ਜੋ ਪੈਸਾ ਭਾਰਤੀ ਕਿਸਾਨਾਂ ਨੂੰ ਆਉਣਾ ਚਾਹੀਦਾ ਹੈ, ਉਹ ਦੂਜੇ ਦੇਸ਼ਾਂ ਨੂੰ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਤੋਂ ਖਾਣ ਵਾਲੇ ਤੇਲ ਦੀ ਆਯਾਤ ਕੀਤੀ ਜਾਂਦੀ ਹੈ, ਉੱਥੇ ਹੋ ਰਹੀਆਂ ਗਤੀਵਿਧੀਆਂ ਅਨੁਸਾਰ ਕੀਮਤਾਂ ਬਦਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕੀਮਤਾਂ ਲਗਾਤਾਰ ਘੱਟ-ਵੱਧ ਹੁੰਦੀਆਂ ਰਹਿੰਦੀਆਂ ਹਨ।

ਫੈਡਰੇਸ਼ਨ ਨੇ ਪਾਮ ਆਇਲ ਮਿਸ਼ਨ 'ਤੇ ਉਠਾਏ ਸਵਾਲ

ਠੱਕਰ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਨੂੰ ਖਾਣ ਵਾਲੇ ਤੇਲ ਵਿੱਚ ਆਤਮਨਿਰਭਰ ਬਣਾਉਣ ਲਈ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰ-ਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੂੰ ਦੇਸੀ ਤੇਲ ਬੀਜਾਂ ਦੇ ਉਤਪਾਦਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਕੁਝ ਉਦਯੋਗ ਪਾਮੋਲਿਨ ਦੀ ਖੇਤੀ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ, ਪਰ ਅਜੇ ਤੱਕ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ।

ਪਾਮੋਲੀਨ ਦੇ ਦਰੱਖਤ ਲਗਾਉਣ ਤੋਂ ਬਾਅਦ 6 ਸਾਲ ਬਾਅਦ ਫਲ ਆਉਂਦੇ ਹਨ, ਇਸ ਲਈ ਇੰਨਾ ਲੰਬਾ ਸਮਾਂ ਉਤਪਾਦਨ ਵਿਚ ਚਲੇਗਾ ਅਤੇ ਉਸ ਤੋਂ ਬਾਅਦ ਕਿੰਨੀ ਸਫਲਤਾ ਮਿਲੇਗੀ, ਇਹ ਵੀ ਸਵਾਲੀਆ ਨਿਸ਼ਾਨ ਹੈ। ਸਰਕਾਰ ਨੂੰ ਦੇਸੀ ਤੇਲ ਬੀਜਾਂ ਦੀ ਪੈਦਾਵਾਰ ਵੱਲ ਧਿਆਨ ਦੇਣਾ ਚਾਹੀਦਾ ਹੈ, ਸਾਲ ਵਿਚ 2 ਵਾਰ ਲਏ ਜਾ ਸਕਦੇ ਹਨ ਸਿਹਤਮੰਦ ਵੀ ਹਨ।

ਖੁੱਲੇ ਤੇਲ ਦੀ ਵਿਕਰੀ ਤੇ ਪਾਬੰਦੀ ਹਟਾਈ ਗਈ

ਇਸ ਤੋਂ ਇਲਾਵਾ ਸਰਕਾਰ ਨੂੰ ਪੁਰਾਣੇ ਡੱਬਿਆਂ ਅਤੇ ਖੁਲੇ ਤੇਲ ਦੀ ਵਿਕਰੀ ਤੇ ਲੱਗੀ ਪਾਬੰਦੀ ਨੂੰ ਵੀ ਹਟਾ ਦੇਣਾ ਚਾਹੀਦਾ ਹੈ, ਬਾਜ਼ਾਰਾਂ ਵਿਚ ਨਵੇਂ ਡੱਬਿਆਂ ਦੀ ਕੀਮਤ 140 ਰੁਪਏ ਹੈ ਜਦਕਿ ਪੁਰਾਣੇ ਡੱਬੇ 20 ਰੁਪਏ ਵਿਚ ਮਿਲ ਰਹੇ ਹਨ। ਭਾਵ ਦੋਵਾਂ ਵਿਚ 120 ਰੁਪਏ ਦਾ ਫਰਕ।ਖੁੱਲੇ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਨਾਲ ਪੈਕਿੰਗ ਸਮੱਗਰੀ ਅਤੇ ਹੋਰ ਖਰਚੇ ਬਚ ਸਕਦੇ ਹਨ।

ਜਥੇਬੰਦੀ ਦੇ ਜਨਰਲ ਸਕੱਤਰ ਤਰੁਣ ਜੈਨ ਨੇ ਕਿਹਾ ਕਿ ਇਸ ਨਾਜ਼ੁਕ ਸਥਿਤੀ ਦੌਰਾਨ ਦੇਸ਼ ਦੇ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੂੰ ਖਾਣ ਵਾਲੇ ਤੇਲ ਤੋਂ ਜੀ.ਐਸ.ਟੀ. ਇਸ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਰਾਹੀਂ ਲੋਕਾਂ ਨੂੰ ਘੱਟ ਕੀਮਤ 'ਤੇ ਖਾਣ ਵਾਲਾ ਤੇਲ ਉਪਲਬਧ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਮਹਿੰਦਰਾ ਫਾਈਨਾਂਸ ਨੇ ਲੌਂਚ ਕਿੱਤੀ ਵਿਸ਼ੇਸ਼ ਡਿਪਾਜ਼ਿਟ ਸਕੀਮ !

Summary in English: Russia-Ukraine war - Russia-Ukraine conflict could lead to rise in oil prices!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters