PM Jan Dhan Yojana : ਜਨਧਨ ਖਾਤਾ ਧਾਰਕਾਂ (JanDhan Account) ਦੇ ਲਈ ਜਰੂਰੀ ਖ਼ਬਰ ਹੈ । ਜੇਕਰ ਤੁਸੀ ਵੀ ਜਨਧਨ ਖਾਤਾ ਖੋਲਿਆ ਹੈ ਤਾਂ ਤੁਸੀ ਕੁਝ ਨੰਬਰ ਨੂੰ ਆਪਣੇ ਫੋਨ ਵਿਚ ਸੇਵ ਕਰ ਲਵੋ । ਕੇਂਦਰ ਸਰਕਾਰ ਦੀ ਤਰਫ ਤੋਂ ਸ਼ੁਰੂ ਕਿੱਤੀ ਗਈ ਜਨਧਨ ਯੋਜਨਾ ਦਾ ਫਾਇਦਾ ਅੱਜ ਦੇਸ਼ ਦੇ ਕਰੋੜਾਂ ਲੋਕੀ ਲੈ ਰਹੇ ਹਨ । ਪ੍ਰਧਾਨਮੰਤਰੀ ਜਨਧਨ ਯੋਜਨਾ (PMJDY) ਦੇ ਤਹਿਤ ਖਾਤਿਆਂ ਦੀ ਗਿਣਤੀ 44.23 ਕਰੋੜ ਤਕ ਪਹੁੰਚ ਚੁਕੀ ਹੈ ।
ਕਈ ਬੈਂਕਾਂ ਵਿਚ ਮਿਲਦੀ ਹੈ ਸਹੂਲਤ
ਅੱਜ ਦੇ ਸਮੇਂ ਵਿਚ ਦੇਸ਼ ਦੇ ਕਈ ਬੈਂਕ ਜਨਧਨ ਖਾਤੇ ਖੋਲਣ ਦੀ ਸਹੂਲਤ ਦਿੰਦੇ ਹਨ । ਅਜਿਹੇ ਵਿਚ ਜੇਕਰ ਤੁਸੀ ਖਾਤੇ ਦਾ ਬੈਲੇਂਸ ਚੈਕ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ । ਹੁਣ ਤੁਸੀ ਆਸਾਨੀ ਨਾਲ ਆਪਣੇ ਖਾਤੇ ਦਾ ਬੈਲੇਂਸ ਚੈਕ ਕਰ ਸਕਦੇ ਹੋ ।
SBI
ਸਟੇਟ ਬੈਂਕ ਦੇ ਗਾਹਕਾਂ ਨੂੰ ਜਨਧਨ ਖਾਤੇ ਦਾ ਬੈਲੇਂਸ ਚੈਕ ਕਰਨ ਦੇ ਲਈ 18004253800 ਅਤੇ 1800112211 ਤੇ ਕਾਲ ਕਰਨੀ ਹੋਵੇਗੀ । ਇਥੇ ਤੁਸੀ ਆਪਣੀ ਭਾਸ਼ਾ ਸਿਲੈਕਟ ਕਰਕੇ ਬੈਲੇਂਸ ਚੈਕ ਕਰ ਸਕਦੇ ਹੋ ।
PNB
ਜੇਕਰ ਤੁਸੀ ਪੀਐਨਬੀ ਵਿਚ ਆਪਣਾ ਖਾਤਾ ਖੋਲਿਆ ਹੋਇਆ ਹੈ ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 18001802223 ਜਾਂ 01202303090 ਤੇ ਮਿਸ ਕਾਲ ਦੇਣੀ ਹੋਵੇਗੀ , ਜਿਸ ਤੋਂ ਬਾਅਦ ਤੁਹਾਡੇ ਕੋਲ ਬੈਲੇਂਸ ਦਾ SMS ਆ ਜਾਵੇਗਾ ।
Bank Of India
ਬੈਂਕ ਓਫ ਇੰਡੀਆ ਵਿਚ ਖਾਤਾ ਰੱਖਣ ਵਾਲੇ ਗਾਹਕਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 09015135135 ਤੇ ਮਿਸ ਕਾਲ ਕਰਨੀ ਹੋਵੇਗੀ, ਜਿਸਤੋਂ ਬਾਅਦ ਹੀ ਤੁਸੀ ਆਪਣੇ ਖਾਤੇ ਦਾ ਬੈਲੇਂਸ ਚੈਕ ਕਰ ਸਕਦੇ ਹੋ ।
ICICI Bank
ਜੇਕਰ ਤੁਸੀ ਪ੍ਰਾਈਵੇਟ ਸੈਕਟਰ ਦੇ ICICI Bank ਵਿਚ ਖਾਤਾ ਖੁਲਵਾ ਰੱਖਿਆ ਹੈ ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 9594612612 ਨੰਬਰ ਤੇ ਮਿਸ ਕਾਲ ਦੇਕੇ ਬੈਲੇਂਸ ਚੈਕ ਕਰਨਾ ਹੋਵੇਗਾ ।
HDFC Bank
ਇਸ ਤੋਂ ਇਲਾਵਾ HDFC Bank ਦੇ ਗਾਹਕ 18002703333 ਟੋਲ ਫ੍ਰੀ ਨੰਬਰ ਤੇ ਕਾਲ ਕਰਕੇ ਬੈਲੇਂਸ ਚੈਕ ਕਰ ਸਕਦੇ ਹੋ ।
2014 ਵਿਚ ਸ਼ੁਰੂ ਹੋਈ ਸੀ ਯੋਜਨਾ
ਵਿੱਤੀ ਸਮਾਵੇਸ਼ ਨੂੰ ਬੜਾਵਾ ਦੇਣ ਵਾਲੀ ਇਸ ਯੋਜਨਾ ਨੇ ਪਿਛਲੇ ਸਾਲ ਅਗਸਤ ਵਿਚ ਲਾਗੂ ਕਰਨ ਦੇ ਸੱਤ ਸਾਲ ਪੂਰੇ ਕਿੱਤੇ ਸੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਵਿਚ ਆਪਣੇ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਵਿਚ ਜਨਧਨ ਯੋਜਨਾ ਸ਼ੁਰੂ ਕਰਨ ਦਾ ਐਲਾਨ
ਕੀਤਾ ਸੀ ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਫਰੀਦਕੋਟ ਸੀਟ 'ਤੇ ਕੋਈ ਵੀ ਪਾਰਟੀ ਜਿੱਤ ਨੂੰ ਦੁਹਰਾਉਣ 'ਚ ਕਾਮਯਾਬ ਨਹੀਂ ਹੋ ਸਕੀ, ਕੀ ਇਸ ਵਾਰ ਟੂਟੇਗਾ ਰਿਕਾਰਡ ?
Summary in English: Save this number in Jandhan account in phone immediately, there will be no problem