ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ। ਅਜਿਹੀ ਸਥਿਤੀ ਵਿਚ, ਹੁਣ ਦੇਸ਼ ਦਾ ਜਾਣਿਆ ਜਾਂਦਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਜਿਸ ਨੂੰ ਐਸਬੀਆਈ ਵੀ ਕਿਹਾ ਜਾਂਦਾ ਹੈ, ਨੇ ਆਪਣੇ ਗਾਹਕਾਂ ਲਈ ਇਕ ਵਿਸ਼ੇਸ਼ ਕਿਸਮ ਦੀ ਕਰਜ਼ਾ ਸਕੀਮ ਦੀ ਸ਼ੁਰੂਆਤ ਕੀਤੀ ਹੈ | ਜਿਸ ਵਿਚ ਉਹ ਆਪਣੇ ਗਾਹਕਾਂ ਨੂੰ ਸਸਤੇ ਕਰਜ਼ੇ ਦੇਣਗੇ ਘੱਟ ਕੀਮਤ 'ਤੇ ਇਲੈਕਟ੍ਰਿਕ ਵਾਹਨ ਖਰੀਦਣ ਲਈ |
ਕੀ ਹੈ ਗ੍ਰੀਨ ਲੋਨ ਸਕੀਮ
ਐਸਬੀਆਈ ਨੇ ਗ੍ਰੀਨ ਕਾਰ ਲੋਨ ਦੀ ਸ਼ੁਰੂਆਤ ਕੀਤੀ ਹੈ ਇਹ ਕਰਜ਼ਾ ਸਿਰਫ ਘੱਟੋ ਘੱਟ 21 ਤੇ ਵੱਧ ਤੋਂ ਵੱਧ 67 ਸਾਲ ਦੀ ਉਮਰ ਦੇ ਲੋਕਾਂ ਲਈ ਉਪਲਬਧ ਹੋਵੇਗਾ | ਇਸ ਕਰਜ਼ੇ ਦੀ ਮੁੜ ਅਦਾਇਗੀ ਕਰਨ ਲਈ ਗਾਹਕਾਂ ਨੂੰ 3 ਤੋਂ 8 ਸਾਲ ਦਾ ਸਮਾਂ ਦਿੱਤਾ ਜਾਵੇਗਾ |
ਕਿੰਨੀ ਹੋਵੇਗੀ ਵਿਆਜ ਦਰ
ਇਸ ਲੋਨ ਲਈ, ਸਾਰੀਆਂ ਸ਼੍ਰੇਣੀਆਂ ਦੇ ਗਾਹਕਾਂ ਲਈ ਸਧਾਰਣ ਕਾਰ ਲੋਨ ਤੇ ਲਾਗੂ ਵਿਆਜ ਦਰਾਂ 'ਤੇ 20 ਬੀਪੀਐਸ ਦੀ ਵਾਧੂ ਛੂਟ ਦਿੱਤੀ ਜਾਏਗੀ |
ਉਦਾਹਰਣ: ਇੱਕ ਆਟੋ ਲੋਨ 'ਤੇ ਸਧਾਰਣ ਵਿਆਜ ਦਰ 7.75 ਪ੍ਰਤੀਸ਼ਤ ਹੈ | ਇਸ ਲੋਨ ਦੀ ਵਿਆਜ ਦਰ 'ਤੇ ਹੀ 20 ਬੀਪੀਐਸ ਦੀ ਛੂਟ ਦਿੱਤੀ ਜਾਏਗੀ |
ਕਿੰਨੀ ਹੋਵੇਗੀ ਇਸਦੀ ਪ੍ਰੋਸੈਸਿੰਗ ਫੀਸ
ਇਸ ਦੀ ਪ੍ਰੋਸੈਸਿੰਗ ਫੀਸ 500 ਤੋਂ 4 ਹਜ਼ਾਰ ਰੁਪਏ ਤੱਕ ਹੋਵੇਗੀ। ਜਿਸ ਵਿਚ ਕਾਰ ਦੀ ਆਨ ਰੋਡ (On Road Price) ਕੀਮਤ ਦਾ 90 ਪ੍ਰਤੀਸ਼ਤ ਤੱਕ ਦਾ ਕਰਜ਼ਾ ਮਿਲੇਗਾ |
ਇਹਨਾਂ ਲੋਕਾਂ ਨੂੰ ਵੀ ਮਿਲੇਗਾ ਲੋਨ
ਐਸਬੀਆਈ ਨੇ ਕੇਦਰ ਸਰਕਾਰ ਦੇ ਕਰਮਚਾਰੀ,(CGE) ਸੈਨਾ (Army) ਅਤੇ ਪੈਰਾ ਮਿਲਟਰੀ ਫੋਰਸ (PMF) ਦੇ ਜਵਾਨਾਂ ਅਤੇ ਰੱਖਿਆ ਕਾਰਜਾਂ ਦੇ ਕਰਮਚਾਰੀਆ ਨੂੰ ਵੀ ਇਹ ਕਰਜਾ ਮਿਲ ਸਕੇਗਾ | ਬਸ ਬੈਂਕ ਦੀ ਸ਼ਰਤ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਸਾਲਾਨਾ ਕਮਾਈ 3 ਲੱਖ ਤੋਂ ਵੱਧ ਹੋਣੀ ਚਾਹੀਦੀ ਹੈ |
Summary in English: SBI starts Green Loan in which people will get 90% loan of on road price of vehicle.