ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਦੇ ਡਾ. ਜੈਸਮੀਨ ਕੌਰ, ਸਹਿਯੋਗੀ ਪ੍ਰੋਫੈਸਰ, ਨੇ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਹਿੱਸਾ ਲਿਆ। ਇਹ ਵੈਬੀਨਾਰ ਤਾਮਿਲਨਾਡੂ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਿਰਦੇਸ਼ਾਲਾ, ਪਸ਼ੂ ਉਤਪਾਦਨ ਅਧਿਐਨ ਕੇਂਦਰ ਦੁਆਰਾ ਆਯੋਜਿਤ ਕੀਤਾ ਗਿਆ।
ਡਾ. ਜੈਸਮੀਨ ਕੌਰ ਦੁਆਰਾ ਪੇਸ਼ ਕੀਤੇ ਗਏ ਖੋਜ ਪੱਤਰ ਦਾ ਵਿਸ਼ਾ ਸੀ ’ਚੌਲਾਂ ਦੇ ਗਲੂਟੇਨ ਵਾਲੇ ਖੁਰਾਕਾਂ ਵਿੱਚ ਪੋਸ਼ਕ ਤੱਤਾਂ ਦੀ ਵਰਤੋਂ ਅਤੇ ਮੀਥੇਨ ਉਤਪਾਦਨ ਸੰਭਾਵਨਾ’।ਡਾ. ਮਨਪ੍ਰੀਤ ਅਤੇ ਡਾ. ਜਸਪਾਲ ਸਿੰਘ ਹੁੰਦਲ ਇਸ ਵਿਸ਼ੇ ਦੇ ਸਹਿਲੇਖਕ ਸਨ।ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਦੇ ਨਾਮਵਰ ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਗਏ ਪੇਪਰਾਂ ਵਿਚੋਂ ਉਸਰਵਉਤਮ ਪੇਸ਼ਕਾਰੀ ਪੁਰਸਕਾਰ”ਮਿਲਿਆ।
ਇਸ ਖੋਜ ਪੱਤਰ ਵਿਚ ਚੌਲਾਂ ਦੇ ਗਲੂਟਿਨ ਦਾ ਜ਼ਿਕਰ ਕੀਤਾ ਗਿਆ ਜੋ ਕਿ ਸਟਾਰਚ ਇੰਡਸਟਰੀ ਦਾ ਉਪ ਉਤਪਾਦਕ ਹੈ।ਪ੍ਰੋਟੀਨ ਸਰੋਤਾਂ ਦੇ ਬਦਲ ਵਜੋਂ ਖੁਰਾਕ ਵਿਚ ਇਸ ਦੇ ਪ੍ਰਯੋਗ ਹੋਣ ਦੇ ਨਾਲ ਮਿਥੇਨ ਦੇ ਘੱਟ ਉਤਪਾਦਨ ਦੇ ਨਤੀਜੇ ਦਰਸਾਏ ਹਨ।
ਵੈਟਨਰੀ ਯੂਨੀਵਰਸਿਟੀ ਪੌਸ਼ਟਿਕ ਅਤੇ ਸਾਫ ਸੁਥਰੇ ਮੀਟ ਅਤੇ ਦੁੱਧ ਦੇ ਉਤਪਾਦਨ ਲਈ ਮਿਥੇਨ ਨੂੰ ਘਟਾਉਣ ਲਈ ਮਹੱਤਵਪੂਰਣ ਕੰਮ ਕਰ ਰਹੀ ਹੈ।ਇਸ ਨਾਲ ਪਸ਼ੂਆਂ ਤੋਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਮਲੇਗੀ।ਡਾਕਟਰ ਏ ਪੀ ਐਸ ਸੇਠੀ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਟੀਮ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Scientists from Veterinary University received an award in an international webinar