ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਗਾਇਨਾਕੋਲੋਜੀ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪਸ਼ੂ ਪ੍ਰਜਣਨ ਸੰਬੰਧੀ ਭਾਰਤੀ ਸੋਸਾਇਟੀ ਦੀ 38ਵੀਂ ਸਾਲਾਨਾ ਕਾਨਫਰੰਸ ਵਿਚ ਹਿੱਸਾ ਲਿਆ। ਇਹ ਕਾਨਫਰੰਸ ਕੇਰਲਾ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਮਨੂਥੀ, ਕੇਰਲਾ ਵਿਖੇ ਹੋਈ ਸੀ।
ਕਾਨਫਰੰਸ ਵਿਚ ਡਾ. ਅਜੀਤ ਕੁਮਾਰ, ਨਰਿੰਦਰ ਸਿੰਘ, ਅਮਰਜੀਤ ਬਿਸਲਾ, ਨਕੁਲ ਗੁਲੀਆ ਦੇ ਨਾਲ 10 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਖੋਜ ਪੱਤਰ ਪੇਸ਼ ਕੀਤੇ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਚਾਰ ਇਨਾਮ ਪ੍ਰਾਪਤ ਕੀਤੇ। ਡਾ. ਅਜੀਤ ਕੁਮਾਰ ਨੂੰ ਸਰਵਉੱਤਮ ਪੇਸ਼ਕਾਰੀ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੀ ਖੋਜ ਪੇਸ਼ਕਾਰੀ ਵਿਚ ਡਾ. ਕਰਨਬੀਰ ਸਿੰਘ, ਡੀ ਪਾਠਕ, ਏ ਕੇ ਸਿੰਘ ਅਤੇ ਐਮ ਹੋਨਪਾਰਖੇ ਵੀ ਸ਼ਾਮਿਲ ਸਨ।
ਡਾ. ਗੁਰਬੀਰ ਸਿੰਘ ਨੂੰ ‘ਯੁਵਾ ਵਿਗਿਆਨੀ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਖੋਜ ਵਿਚ ਨਕੁਲ ਗੁਲੀਆ ਅਤੇ ਅਮਰਜੀਤ ਬਿਸਲਾ ਸ਼ਾਮਿਲ ਸਨ। ਡਾ. ਸਤਨਾਮ ਸਿੰਘ ਬਰਾੜ ਨੂੰ ਸਰਵਉੱਤਮ ਪੋਸਟਰ ਪੇਸ਼ਕਾਰੀ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੀ ਪੇਸ਼ਕਾਰੀ ਵਿਚ ਨਵਦੀਪ ਸਿੰਘ, ਬਿਲਾਵਲ ਸਿੰਘ ਅਤੇ ਐਮ ਹੋਨਪਾਰਖੇ ਦਾ ਯੋਗਦਾਨ ਸੀ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵੱਲੋਂ ‘Viksit Bharat @ 2047: Voice of Youth’ ਮੁਹਿੰਮ ਵਿੱਚ ਸ਼ਮੂਲੀਅਤ
ਪ੍ਰਦੀਪ ਸਿੰਘ ਸੇਖੋਂ ਨੂੰ ਵੀ ਪੋਸਟਰ ਪੇਸ਼ਕਾਰੀ ਵਿਚ ਤੀਸਰਾ ਸਨਮਾਨ ਪ੍ਰਾਪਤ ਹੋਇਆ। ਇਸ ਸੋਸਾਇਟੀ ਦੀ ਆਮ ਸਭਾ ਵਿਚ ਡਾ. ਅਜੀਤ ਕੁਮਾਰ ਮੁੱਖ ਸੰਪਾਦਕ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਅਗਲੀ 39ਵੀਂ ਸਾਲਾਨਾ ਕਾਨਫਰੰਸ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਜਾਵੇਗੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Scientists won prizes in the National Conference on Animal Breeding