1. Home
  2. ਖਬਰਾਂ

ਆਲੂ ਦੀਆਂ ਪ੍ਰਮਾਣਿਕ ਕਿਸਮਾਂ ਦੇ Seeds ਕਿਸਾਨਾਂ ਲਈ ਮੁਹੱਈਆ, Pre-Booking ਲਈ ਇਨ੍ਹਾਂ Mobile Numbers ਅਤੇ Email ਰਾਹੀਂ ਸੰਪਰਕ ਕਰੋ

ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿੱਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ। ਜਿਹੜੇ ਕਿਸਾਨ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ ਉਹ Pre-Booking ਲਈ ਇਨ੍ਹਾਂ Mobile Numbers ਅਤੇ Email ਰਾਹੀਂ ਸੰਪਰਕ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਪ੍ਰੀ-ਬੁਕਿੰਗ ਲਈ, ਇਹਨਾਂ ਮੋਬਾਈਲ ਨੰਬਰਾਂ ਅਤੇ ਈਮੇਲ ਰਾਹੀਂ ਸੰਪਰਕ ਕਰੋ

ਪ੍ਰੀ-ਬੁਕਿੰਗ ਲਈ, ਇਹਨਾਂ ਮੋਬਾਈਲ ਨੰਬਰਾਂ ਅਤੇ ਈਮੇਲ ਰਾਹੀਂ ਸੰਪਰਕ ਕਰੋ

Potato Seeds: ਪੰਜਾਬ ਦੀ 70% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਜੀ-ਤੌੜ ਮਿਹਨਤ, ਅਨੁਕੂਲ ਵਾਤਾਵਰਣ ਅਤੇ ਕੁਦਰਤੀ ਸਰੌਤਾਂ ਦੀ ਉਪਲੱਬਧਤਾ ਸਦਕਾ ਖੇਤੀ ਵਿੱਚ ਨਵੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਸਭ ਖੂਬੀਆਂ ਕਰਕੇ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਦਾ ਤਾਜ਼ ਵੀ ਮਿਲਿਆ ਹੈ ਅਤੇ ਇਸ ਸੂਬੇ ਦੀ ਗਿਣਤੀ ਦੇਸ਼ ਦੇ ਮੋਹਰੀ ਸੁਬਿਆਂ ਵਿੱਚ ਆਉਂਦੀ ਹੈ।

ਕਿਸਾਨਾਂ ਦੀ ਇਸ ਕਾਮਯਾਬੀ ਦਾ ਸਿਹਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਜਾਂਦਾ ਹੈ ਕਿਉਂਕਿ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ 'ਤੇ ਚੁੱਕੇ ਗਏ ਅਹਿਮ ਕਦਮ ਨਾ ਸਿਰਫ਼ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਲਾਹੇਵੰਦ ਹੁੰਦੇ ਹਨ, ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵੀ ਵਧੀਆ ਸਾਧਨ ਹਨ।

ਨਵੀਂ ਕਿਸਮ ਪੀ.ਪੀ.-102 ਵੀ ਸ਼ਾਮਿਲ

ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੀਏਯੂ ਨੇ ਆਲੂ ਦੀਆਂ ਵੱਖ-ਵੱਖ ਕਿਸਮਾਂ ਲਈ ਪ੍ਰਮਾਣਿਤ ਅਤੇ ਸਹੀ ਲੇਬਲ ਵਾਲੇ ਬੀਜਾਂ ਦੀ ਉਪਲਬਧਤਾ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਆਲੂ ਦੀਆਂ ਇਨ੍ਹਾਂ ਵਿਕਸਿਤ ਕਿਸਮਾਂ ਵਿੱਚ ਪੀਏਯੂ ਨੇ ਆਪਣੀ ਨਵੀਂ ਕਿਸਮ ਪੀ.ਪੀ.-102 ਵੀ ਸ਼ਾਮਿਲ ਕੀਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਵੀ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ।

ਅਗੇਤਾ ਬੁੱਕ ਕਰਵਾਓ ਬੀਜ

ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿੱਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ। ਜਿਹੜੇ ਕਿਸਾਨ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ ਉਹ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਆਲੂਆਂ ਦੀਆਂ 2 ਨਵੀਆਂ ਕਿਸਮਾਂ Punjab Potato-101 ਅਤੇ Punjab Potato-102 ਤਿਆਰ, ਵੱਧ ਝਾੜ ਅਤੇ ਵੱਧ ਆਮਦਨ ਪੱਖੋਂ ਲਾਹੇਵੰਦ

ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

ਬੁਕਿੰਗ ਅਤੇ ਪੁੱਛਗਿੱਛ ਦੀ ਸਹੂਲਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੁਝ ਫੋਨ ਨੰਬਰ ਸਾਂਝੇ ਕੀਤੇ ਹਨ। ਤੁਸੀਂ ਇਨ੍ਹਾਂ ਫੋਨ ਨੰਬਰਾਂ 0161-2400898, 98772-96788 ਅਤੇ 94649-92257 'ਤੇ ਸੰਪਰਕ ਕਰ ਸਕਦੇ ਹੋ।

ਈ ਮੇਲ ਰਾਹੀਂ ਰਾਬਤਾ

ਜੇਕਰ ਕੋਈ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਈ-ਮੇਲ ਰਾਹੀਂ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ directorseeds@pau.edu ਰਾਹੀਂ ਵੀ ਸੰਪਰਕ ਕਰ ਸਕਦਾ ਹੈ।

Summary in English: Seeds of authentic varieties of potato provided to farmers, for pre-booking contact these phone numbers and email

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters