ਕੇਂਦਰ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਆ ਗਈ ਹੈ । ਲੋਕਸਭਾ ਅਤੇ ਰਾਜ ਸਭਾ ਵਿਚ ਤਿੰਨ ਕ੍ਰਿਸ਼ੀ ਸੁਧਾਰ ਕਾਨੂੰਨ ਵਾਪਸ ਲੈਣ ਦੇ ਬਾਵਜੂਦ ਧਰਨੇ ਤੇ ਬੈਠਿਆਂ ਕਿਸਾਨ ਜਥੇਬੰਦੀਆਂ ਵਲੋਂ ਘਟੋ-ਘਟ ਸਮਰਥਨ ਮੁੱਲ ਕਾਨੂੰਨ ਦੀ ਮੰਗ ਨੂੰ ਲੈਕੇ ਕਾਰਵਾਈ ਵੀ ਸ਼ੁਰੂ ਹੋ ਚੁਕੀ ਹੈ।
ਇਸ ਦੇ ਲਈ ਕੇਂਦਰ ਸਰਕਾਰ ਨੇ MSP ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਮੇਟੀ ਵਿਚ ਸ਼ਾਮਲ ਹੋਣ ਦੇ ਲਈ ਸਯੁੰਕਤ ਕਿਸਾਨ ਮੋਰਚੇ (SKM) ਤੋਂ 5 ਕਿਸਾਨ ਨੇਤਾਵਾਂ ਦੇ ਨਾਮ ਮੰਗੇ ਹਨ । ਕਿਸਾਨ ਨੇਤਾ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਲ ਕਮੇਟੀ ਵਿਚ ਸ਼ਾਮਲ ਹੋਣ ਵਾਲਿਆਂ ਦੇ ਨਾਮ ਦੀ ਲਿਸਟ ਜਾਰੀ ਕੀਤੀ ਜਾ ਸਕਦੀ ਹੈ।
ਸਿੰਘੁ ਬਾਰਡਰ ਤੇ ਬੈਠਕ ਚ ਸਰਕਾਰ ਦੇ ਪ੍ਰਸਤਾਵ ਤੇ ਹੋਈ ਚਰਚਾ
ਮੰਗਲਵਾਰ ਸ਼ਾਮ ਸਿੰਘੁ ਬਾਰਡਰ ਤੇ 32 ਕਿਸਾਨ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ ਮੀਟਿੰਗ ਹੁਣ ਸਮਾਪਤ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਬਹੁਤੇ ਕਿਸਾਨ ਜਥੇਬੰਦੀਆਂ ਹੁਣ ਅੰਦੋਲਨ ਖਤਮ ਕਰਨ ਦੇ ਹੱਕ ਵਿਚ ਹਨ, ਹਾਲਾਂਕਿ (ਟਿਕੈਤ) ਦੇ ਰਾਕੇਸ਼ ਟਿਕੈਤ ਅਤੇ ਗੁਰਨਾਮ ਚੜੂਨੀ ਅੰਦੋਲਨ ਨੂੰ ਜਾਰੀ ਰੱਖਣ ਤੇ ਅੜੇ ਹੋਏ ਹਨ । ਹਾਲਾਂਕਿ ਹਰ ਕੋਈ ਇਸ ਦਾ ਸਰਬਸੰਮਤੀ ਨਾਲ ਹੱਲ ਚਾਹੁੰਦੇ ਹੈ। ਹੁਣ 4 ਦਸੰਬਰ ਨੂੰ SKM ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਅੰਦੋਲਨ ਵਾਪਸ ਲੈਣ ਦਾ ਐਲਾਨ ਹੋ ਸਕਦਾ ਹੈ।
ਮੀਟਿੰਗ ਦੇ ਬਾਅਦ ਕਿਸਾਨ ਨੇਤਾ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸਾਡੇ ਤੋਂ 5 ਮੈਂਬਰਾਂ ਦੀ ਸੂਚੀ ਮੰਗੀ ਹੈ। ਅੱਸੀ ਇਕ ਦੋਹ ਦਿਨ ਵਿਚ ਸੂਚੀ ਦੇ ਦਵਾਂਗੇ । ਹੁਣ 4 ਦਸੰਬਰ ਨੂੰ ਅੱਸੀ ਐਸ.ਕੇ.ਐਮ ਦੀ ਮੀਟਿੰਗ ਬੁਲਾਵਾਂਗੇ । ਉਸ ਤੋਂ ਬਾਅਦ ਕਿਸਾਨ ਅੰਦੋਲਨ ਤੇ ਫੈਸਲਾ ਲੈ ਲਿਤਾ ਜਾਏਗਾ।
ਸਿੰਘੁ ਬਾਰਡਰ ਤੇ ਵਧੀ ਹਲਚਲ ,ਸਮਾਨ ਪੈਕ ਕਰ ਰਹੇ ਨੇ ਕਿਸਾਨ
ਕੇਂਦਰ ਸਰਕਾਰ ਦੇ 3 ਕ੍ਰਿਸ਼ੀ ਕਾਨੂੰਨ ਵਾਪਸ ਲੈਣ ਦੇ ਬਾਅਦ ਤੋਂ ਹੀ ਸਿੰਘੁ ਬਾਰਡਰ ਤੇ ਕਿਸਾਨਾਂ ਦੀ ਵਾਪਸੀ ਨੂੰ ਲੈਕੇ ਹਲਚਲ ਹੋ ਰਹੀ ਹੈ । ਕਿਸਾਨ ਸਮਾਨ ਪੈਕਿੰਗ ਕਰ ਰਹੇ ਹਨ , ਪਰ ਉਹਨਾਂ ਦਾ ਕਹਿਣਾ ਹੈ ਕਿ ਅੱਸੀ ਬਾਰਡਰ ਤਾਂਹੀ ਛਡਾਂਗੇ, ਜਦ ਐਸ.ਕੇ.ਐਮ ਦੀ ਤਰਫ ਤੋਂ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।
ਪੰਜਾਬ ਦੇ ਕਿਸਾਨ ਘਰ ਵਾਪਸੀ ਲਈ ਸਹਿਮਤ
ਕੇਂਦਰ ਸਰਕਾਰ ਨੇ ਤਿੰਨ ਕ੍ਰਿਸ਼ੀ ਕਾਨੂੰਨ ਵਾਪਸ ਲੈ ਲਿਤੇ ਹਨ, ਲੋਕਸਭਾ ਅਤੇ ਰਾਜਸਭਾ ਚ ਪਾਸ ਹੋਣ ਤੋਂ ਬਾਅਦ ਇਸ ਤੇ ਰਾਸ਼ਟਪਤੀ ਦੀ ਮੋਹਰ ਬਾਕੀ ਹੈ। ਸੋਮਵਾਰ ਨੂੰ ਪੰਜਾਬ ਦੇ ਕਿਸਾਨ ਜਥੇਬੰਦਿਆਂ ਨੇ ਮੀਟਿੰਗ ਕਰਕੇ ਘਰ ਵਾਪਸੀ ਦੀ ਸਹਿਮਤੀ ਦਿਤੀ ਸੀ । ਇਸ ਤੋਂ ਪਹਿਲਾ ਉਹਨਾਂ ਨੇ ਬਾਕੀ ਮੰਗਾ ਨੂੰ ਲੈਕੇ ਕੇਂਦਰ ਸਰਕਾਰ ਨੂੰ ਇਕ ਦਿਨ ਦਾ ਅਲਟੀਮੇਟਮ ਦਿੱਤਾ ਸੀ । ਘਰ ਵਾਪਸੀ ਦੇ ਬਾਰੇ ਚ ਰਸਮੀ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ , ਪਰ ਇਸ ਤੇ 4 ਦਸੰਬਰ ਨੂੰ ਐਸ.ਕੇ.ਐਮ ਦੀ ਮੋਹਰ ਲੱਗ ਸਕਦੀ ਹੈ ।
ਪੰਜਾਬ ਦੇ ਕਿਸਾਨ ਜਥੇਬੰਦੀਆਂ ਦਾ ਤਰਕ
ਪੰਜਾਬ ਦੇ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਓਹਨਾ ਦੀ ਮੁਖ ਮੰਗ 3 ਕ੍ਰਿਸ਼ੀ ਕਾਨੂੰਨ ਦੀ ਸੁਧਾਰ ਨੂੰ ਵਾਪਸ ਲੈਣ ਦੀ ਹੈ । ਇਸਨੂੰ ਕੇਂਦਰ ਨੇ ਇਕ ਦਿਨ ਚ ਲੋਕਸਭਾ ਅਤੇ ਰਾਜਸਭਾ ਤੋਂ ਪਾਸ ਕਰਵਾ ਦਿੱਤਾ । ਕਿਸਾਨਾਂ ਨੂੰ ਪਰਾਲੀ ਅਤੇ ਬਿਜਲੀ ਐਕਟ ਤੋਂ ਬਾਹਰ ਕੱਢ ਦਿੱਤਾ ਹੈ। ਹੁਣ ਕੇਂਦਰ ਸਰਕਾਰ ਨੇ MSP ਤੇ ਮੀਟਿੰਗ ਦੇ ਲਈ ਕਿਸਾਨ ਨੇਤਾਵਾਂ ਤੋਂ ਨਾਮ ਮੰਗ ਲਿਤੇ ਹਨ। ਓਥੇ ਕੇਸ ਰੱਧ ਕਰਨ ਨੂੰ ਲੈਕੇ ਸਰਕਾਰ ਪੂਰੀ ਕਾਰਵਾਈ ਵਿਚ ਹੈ। ਹਾਲਾਂਕਿ ਉਹ ਅੰਦੋਲਨ ਚ ਮਰਨ ਵਾਲ਼ੇ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਟਿਕੈਤ -ਚੜੂਨੀ MSP ਕਾਨੂੰਨ ਮੰਗ ਰਹੇ ਹਨ
ਕਿਸਾਨ ਨੇਤਾ ਰਾਕੇਸ਼ ਟਿਕੈਤ ਅਤੇ ਗੁਰਨਾਮ ਚੜੂਨੀ ਕੇਂਦਰ ਸਰਕਾਰ ਤੋਂ MSP ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਅੰਦੋਲਨ ਖਤਮ ਕਰਨ ਨੂੰ ਲੈਕੇ ਜਿਥੇ SKM ਦੇ ਫੈਸਲੇ ਨੂੰ ਸੁਪਰੀਮ ਕੋਰਟ ਕਰ ਰਿਹਾ ਹੈ। ਟਿਕੈਤ ਅਤੇ ਚੜੂਨੀ ਸਿਧੇ ਤੌਰ ਤੇ ਕਹਿ ਰਹੇ ਹਨ ਕਿ ਅੰਦੋਲਨ ਖਤਮ ਨਹੀਂ ਹੋਵੇਗਾ। ਕੁਝ ਦਿਨ ਪਹਿਲਾ ਟਿਕੈਤ ਨੇ ਅੰਮ੍ਰਿਤਸਰ ਆਕੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਕਿਸਾਨਾਂ ਨੂੰ ਪੁੱਛੇ ਕਿ ਕ੍ਰਿਸ਼ੀ ਕਾਨੂੰਨ ਵਾਪਸੀ ਦੇ ਬਾਅਦ ਵੀ ਅੰਦੋਲਨ ਖਤਮ ਕਿਓਂ ਨਹੀਂ ਹੋਇਆ ਤੇ ਉਹ ਮੋਨ ਧਾਰਣ ਕਰ ਲੈਣ।
ਇਹ ਵੀ ਪੜ੍ਹੋ : PM ਜਨ ਧਨ ਖਾਤਾ ਖੁਲਵਾਓ ਅਤੇ ਪਾਓ 1 ਲੱਖ 30 ਹਜ਼ਾਰ ਰੁਪਏ ਦਾ ਲਾਭ, ਜਾਣੋ- ਕੀ ਹੈ ਤਰੀਕਾ?
Summary in English: sought the names of 5 leaders for the MSP committee; SKM will take a decision on ending the agitation on December 4