1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵੱਲੋਂ ਖੇਡ ਟੂਰਨਾਮੈਂਟਾਂ ਦਾ ਪ੍ਰਬੰਧ, ਖਿਡਾਰੀਆਂ 'ਚ ਉਤਸ਼ਾਹ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਖੇਡਾਂ ਨੂੰ ਪ੍ਰੋਸਾਹਿਤ ਕਰਦੇ ਹੋਏ ਟੂਰਨਾਮੈਂਟ ਆਯੋਜਿਤ ਕੀਤੇ।

 Simranjeet Kaur
Simranjeet Kaur
Sports Tournament

Sports Tournament

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) , ਜੋ ਕਿ ਲੁਧਿਆਣਾ ਵਿਖੇ ਸਥਾਪਿਤ ਹੈ। ਇਸ ਯੂਨੀਵਰਸਿਟੀ ਰਾਹੀਂ ਖੇਡ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ। ਟੂਰਨਾਮੈਂਟ `ਚ ਲੜਕਿਆਂ ਦੇ ਅੰਤਰ-ਕਾਲਜ ਬੈਡਮਿੰਟਨ ਅਤੇ ਬਾਸਕੇਟਬਾਲ ਮੁਕਾਬਲੇ ਕਰਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹੋਰਨਾਂ ਕਾਲਜਾਂ ਦੇ ਖਿਡਾਰੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਸਮਰੱਥਾ ਅਨੁਸਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਜੇਤੂ ਟੀਮ ਦੇ ਨਾਮ 

ਬੈਡਮਿੰਟਨ ਟੂਰਨਾਮੈਂਟ `ਚ ਲੁਧਿਆਣਾ ਦੇ ਕਾਲਜ ਆਫ ਵੈਟਨਰੀ ਸਾਇੰਸ (College of Veterinary Science) ਦੀ ਟੀਮ ਜੇਤੂ ਰਹੀ। ਦੁਜ਼ਾ ਸਥਾਨ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ (College of Dairy Science and Technology) ਅਤੇ ਤੀਜਾ ਸਥਾਨ ਕਾਲਜ ਆਫ ਵੈਟਨਰੀ ਸਾਇੰਸ (College of Veterinary Science), ਰਾਮਪੁਰਾ ਫੂਲ ਦੀ ਟੀਮ ਨੇ ਹਾਸਲ ਕੀਤਾ।

ਬਾਸਕੇਟਬਾਲ ਦੇ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਨੂੰ ਪ੍ਰਾਪਤ ਹੋਇਆ। ਦੂਜਾ ਸਥਾਨ ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਅਤੇ ਤੀਸਰਾ ਸਥਾਨ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼ (Khalsa College of Veterinary and Animal Sciences), ਅੰਮ੍ਰਿਤਸਰ ਨੂੰ ਮਿਲਿਆ।

ਪੂਰੇ ਆਦਰ ਸਤਿਕਾਰ ਨਾਲ ਲੁਧਿਆਣਾ ਦੀ ਜੇਤੂ ਟੀਮ ਨੂੰ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਰਾਹੀਂ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋਵੈਟਨਰੀ ਯੂਨੀਵਰਸਿਟੀ ਅਤੇ ਗ੍ਰੀਨ ਪਾਕੇਟਸ ਲਿਮਿਟੇਡ ਨੇ ਬੱਕਰੀ ਪਾਲਣ ਸੁਧਾਰ `ਤੇ ਕੀਤਾ ਸਮਝੌਤਾ

ਅੰਤ ਵਿੱਚ ਨਿਰਦੇਸ਼ਕ ਵਿਦਿਆਰਥੀ ਭਲਾਈ ਦੇ ਡਾ. ਸਤਿਆਵਾਨ ਰਾਮਪਾਲ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਖੇਡ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਜਿੱਥੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਸਿਹਤਮੰਦ ਬਣਾਉਂਦੀ ਹੈ, ਉਥੇ ਹੀ ਮਾਨਸਿਕ ਸਿਹਤ ਲਈ ਵੀ ਇਹ ਕਾਫੀ ਲਾਹੇਵੰਦ ਹੈ।

ਵੈਟਨਰੀ ਯੂਨੀਵਰਸਿਟੀ ਨੇ ਸੰਸਥਾ ਵਿਕਾਸ ਯੋਜਨਾ ਦੇ ਤਹਿਤ ਯੂਨੀਵਰਸਿਟੀ ਵਿਖੇ ਨਵੀਆਂ ਖੇਡ ਸਹੂਲਤਾਂ ਅਤੇ ਅਖਾੜੇ ਵੀ ਤਿਆਰ ਕੀਤੇ ਹਨ। ਜਿਸ ਨਾਲ ਵਿਦਿਆਰਥੀਆਂ ਦੀ ਖੇਡ ਰੁਚੀ ਦਾ ਹੋਰ ਵਿਕਾਸ ਕੀਤਾ ਜਾ ਸਕੇ।

Summary in English: Sports Tournaments Organised by Veterinary University, encouragement among the players

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters