1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਅਤੇ ਗ੍ਰੀਨ ਪਾਕੇਟਸ ਲਿਮਿਟੇਡ ਨੇ ਬੱਕਰੀ ਪਾਲਣ ਸੁਧਾਰ `ਤੇ ਕੀਤਾ ਸਮਝੌਤਾ

ਪਸ਼ੂ ਪਾਲਣ ਅੱਜ ਦੇ ਸਮੇਂ ਦਾ ਮੁੱਖ ਕਿੱਤਾ ਹੈ। ਜਿਸ ਨੂੰ ਦੇਖਦੇ ਹੋਏ ਬੱਕਰੀ ਪਾਲਣ ਸੁਧਾਰ `ਤੇ ਵੈਟਨਰੀ ਯੂਨੀਵਰਸਿਟੀ ਅਤੇ ਗਰੀਨ ਪਾਕੇਟਸ ਲਿਮਿਟੇਡ ਵਿਚਾਲੇ ਸਮਝੌਤਾ ਹੋਇਆ ਹੈ।

 Simranjeet Kaur
Simranjeet Kaur
ਬੱਕਰੀ ਪਾਲਣ ਸੁਧਾਰ `ਤੇ ਕਰਾਰ

ਬੱਕਰੀ ਪਾਲਣ ਸੁਧਾਰ `ਤੇ ਕਰਾਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ(University of Animal Sciences), ਜੋ ਕਿ ਲੁਧਿਆਣਾ ਵਿਖੇ ਸਥਾਪਿਤ ਹੈ। ਇਨ੍ਹਾਂ ਯੂਨੀਵਰਸਿਟੀ ਦੁਆਰਾ ਪਸ਼ੂ ਪਾਲਣ ਸੁਧਾਰ`ਤੇ ਸਮਝੌਤਾ ਕੀਤਾ ਗਿਆ ਹੈ। ਜਿਸ ਦਾ ਮੁੱਖ ਵਿਸ਼ਾ ਬੱਕਰੀਆਂ ਪਾਲਣ `ਤੇ ਹੈ।

ਬੱਕਰੀਆਂ ਪਾਲਣਾ ਇੱਕ ਅਜਿਹਾ ਕਿੱਤਾ ਹੈ ਜਿਸ ਨਾਲ ਘੱਟ ਤੋਂ ਘੱਟ ਲਾਗਤ `ਚ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਪਰ ਸੂਬੇ ਦੇ ਬੱਕਰੀ ਪਾਲਕਾਂ ਨੂੰ ਇਸ ਕਿੱਤੇ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਨ ਉਹ ਇਸ ਕਿੱਤੇ ਤੋਂ ਭਾਰੀ ਆਮਦਨ ਨਹੀਂ ਕਮਾ ਪਾ ਰਹੇ ਹਨ। ਜਿਸ ਕਰਕੇ ਵੈਟਨਰੀ ਯੂਨੀਵਰਸਿਟੀ (Veterinary University) ਅਤੇ ਗਰੀਨ ਪਾਕੇਟਸ ਲਿਮਿਟੇਡ (Green Pockets Limited) ਦੋਵਾਂ ਸੰਸਥਾਵਾਂ ਨੇ ਬੱਕਰੀ ਪਾਲਕਾਂ ਦੀ ਇਸ ਸੱਮਸਿਆ ਨੂੰ ਵੇਖਦੇ ਹੋਏ ਇੱਕ ਸਮਝੌਤਾ ਕੀਤਾ ਹੈ।

ਉਮੀਦ ਕਰਦੇ ਹਾਂ ਇਸ ਪਹਿਲ ਨਾਲ ਬੱਕਰੀ ਪਾਲਣ ਦੇ ਕਿੱਤੇ ਨੂੰ ਇੱਕ ਨਵੀ ਦਿਸ਼ਾ ਮਿਲੇਗੀ ਅਤੇ ਆਉਣ ਵਾਲੇ ਸਮੇਂ `ਚ ਇਹ ਇੱਕ ਬਿਹਤਰ ਅਤੇ ਟਿਕਾਊ ਕਿੱਤਾ ਮੰਨਿਆ ਜਾਏਗਾ। ਇਸ ਸਮਝੌਤੇ ਤਹਿਤ ਪੰਜਾਬ ਵਿੱਚ ਬੱਕਰੀ ਪਾਲਣ ਨੂੰ ਵਿਗਿਆਨਕ ਆਧਾਰ ’ਤੇ ਕਰਨ ਵਿੱਚ ਮਦਦ ਦਿੱਤੀ ਜਾਵੇਗੀ। ਇਸ ਸਹਿਮਤੀ ਪੱਤਰ 'ਤੇ ਗਡਵਾਸੂ ਦੇ ਖੋਜ ਨਿਰਦੇਸ਼ਕ ਡਾ.ਜੇ.ਪੀ.ਐਸ. ਗਿੱਲ ਅਤੇ ਗਡਵਾਸੂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਗ੍ਰੀਨ ਪਾਕੇਟਸ ਦੇ ਡਾਇਰੈਕਟਰ ਬੀ.ਐਸ. ਬਰਾੜ ਨੇ ਦਸਤਖਤ ਕੀਤੇ।

ਆਉ ਜਾਣਦੇ ਹਾਂ ਉਨ੍ਹਾਂ ਦੇ ਵਿਚਾਰ: 

ਗ੍ਰੀਨ ਪਾਕੇਟਸ ਦੇ ਡਾਇਰੈਕਟਰ ਬੀ.ਐਸ.ਬਰਾੜ: ਬੀ.ਐਸ. ਬਰਾੜ ਦੇ ਅਨੁਸਾਰ ਇਹ ਸਮਝੌਤਾ ਸੂਬੇ ਦੇ ਰਹਿਣ ਵਾਲੇ ਲੋਕਾਂ ਲਈ ਇੱਕ ਨਵੀ ਰੋਸ਼ਨੀ ਦੀ ਕਿਰਣ ਸਾਬਿਤ ਹੋ ਸਕਦਾ ਹੈ। ਇਸ ਨਾਲ ਲੋਕਾਂ ਦੇ ਕਾਰੋਬਾਰ `ਚ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਆਰਥਿਕ ਪੱਧਰ `ਤੇ ਸੁਧਾਰ ਹੋਵੇਗਾ। 

ਗਡਵਾਸੂ ਦੇ ਖੋਜ ਨਿਰਦੇਸ਼ਕ ਡਾ. ਜਤਿੰਦਰਪਾਲ ਸਿੰਘ ਗਿੱਲ: ਇਸ ਮੌਕੇ ਡਾ. ਗਿੱਲ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਇਹ ਕੰਪਨੀ ਇਸ ਸਮਝੌਤੇ ਤਹਿਤ ਯੂਨੀਵਰਸਿਟੀ ਦੀਆਂ ਸੇਵਾਵਾਂ ਬਹੁਤ ਘੱਟ ਕੀਮਤ 'ਤੇ ਵਰਤਣ ਦੇ ਯੋਗ ਹਨ। ਇਸਦੇ ਨਾਲ ਹੀ ਯੂਨੀਵਰਸਿਟੀ ਇਸ ਕੰਪਨੀ ਦੀਆਂ ਬੱਕਰੀਆਂ ਉਪਰ ਕਈ ਨਵੇਂ ਤਜਰਬੇ ਵੀ ਕਰ ਸਕਦੀਆਂ ਹਨ। ਇਸ ਸਮਝੌਤੇ ਦੌਰਾਨ ਇਹ ਗੱਲ `ਤੇ ਵੀ ਰੋਸ਼ਨੀ ਪਾਈ ਗਈ ਕਿ ਯੂਨੀਵਸਿਟੀ ਜਿਥੇ ਆਪਣਾ ਤਕਨੀਕੀ ਗਿਆਨ ਸਾਂਝਾ ਕਰੇਗੀ ੳੇੁਥੇ ਬੱਕਰੀਆਂ ਦੀਆਂ ਸੇਵਾਵਾਂ, ਖੁਰਾਕ, ਸਿਖਲਾਈ, ਪ੍ਰਜਣਨ, ਟੀਕਾਕਰਨ, ਬਿਮਾਰੀਆਂ ’ਤੇ ਕਾਬੂ ਪਾਉਣ, ਦੁੱਧ ਦੀ ਪ੍ਰਾਸੈਸਿੰਗ ਅਤੇ ਉਤਪਾਦ ਬਨਾਉਣ ਸੰਬੰਧੀ ਕੰਮਾਂ `ਚ ਵੀ ਸਹਿਯੋਗ ਦੇਵੇਗੀ। ਇਸ ਸਮਝੌਤੇ ਤਹਿਤ ਬਿਹਤਰ ਨਸਲਾਂ ਦੀ ਸੰਭਾਲ ਅਤੇ ਵਿਕਾਸ ਲਈ ਕੰਮ ਕੀਤਾ ਜਾਵੇਗਾ। 

ਇਹ ਵੀ ਪੜ੍ਹੋਭਾਰਤੀ ਡਾਕ ਵਿਭਾਗ `ਚ ਪੋਸਟਮੈਨ ਦੀਆਂ 98,083 ਅਸਾਮੀਆਂ `ਤੇ ਭਰਤੀ ਜਾਰੀ, ਜਲਦੀ ਕਰੋ ਅਪਲਾਈ

ਅੰਤ `ਚ ਵਾਈਸ-ਚਾਂਸਲਰ ਡਾ.ਇੰਦਰਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਬਹੁਤ ਸਨੇਹ ਅਤੇ ਸਤਿਕਾਰ ਨਾਲ ਵਧਾਈ ਦਿੱਤੀ। ਉਨ੍ਹਾਂ ਨੇ ਦੁੱਧ ਦੀ ਗੁਣਵੱਤਾ ਵਧਾਉਣ `ਤੇ ਕੰਮ ਕਰਨ ਨੂੰ ਕਿਹਾ ਹੈ, ਜੋ ਉਨ੍ਹਾਂ ਦੀ ਕੰਪਨੀ ਦਾ ਬ੍ਰਾਂਡ ਸਥਾਪਤ ਕਰਨ `ਚ ਸਹਾਇਕ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵੱਡੇ ਫਾਰਮ 'ਤੇ ਕੰਮ ਕਰਦਿਆਂ ਯੂਨੀਵਰਸਿਟੀ ਨੂੰ ਕਈ ਸਮੱਸਿਆਵਾਂ ਦਾ ਹੱਲ ਮਿਲੇਗਾ। ਇਹ ਦੋਵਾਂ ਧਿਰਾਂ ਲਈ ਬਹੁਤ ਲਾਹੇਵੰਦ ਅਨੁਭਵ ਹੋਵੇਗਾ।

Summary in English: Veterinary University and Green Pockets Ltd. An agreement was reached on goat rearing reform

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters